ਸਿਵਲ ਸਰਜਨ ਮਾਲੇਰਕੋਟਲਾ ਵੱਲੋਂ ਇੱਕ ਦਰਜਨ ਵੈਕਸੀਨ ਕੈਂਪਾਂ ਦੀ ਚੈਕਿੰਗ

0
272

* ਤੀਸਰੀ ਲਹਿਰ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ -ਸਿਵਲ ਸਰਜਨ
ਮਾਲੇਰਕੋਟਲਾ, (ਏ.ਰਿਖੀ) -ਸਿਵਲ ਸਰਜਨ ਮਾਲੇਰਕੋਟਲਾ ਡਾ. ਮੁਕੇਸ਼ ਚੰਦਰਾ ਦੇ ਵੱਲੋਂ ਅੱਜ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਵਿੱਚ ਅੱਜ ਦਰਜਨ ਦੇ ਕਰੀਬ ਵੱਖ ਵੱਖ ਸੈਂਟਰਾਂ ਦੇ ਲਗਾਏ ਜਾ ਰਹੇ ਵੈਕਸੀਨ ਕੈੰਪਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਡਾ. ਚੰਦਰਾ ਨੇ ਕਿਹਾ ਕਿ ਬਲਾਕ ਪੰਜਗਰਾਈਆਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੋਵਿਡ ਨੂੰ ਪੂਰੀ ਤਰ੍ਹਾਂ ਤੀਸਰੀ ਲਹਿਰ ਨੂੰ ਰੋਕਣ ਅਤੇ ਲੋਕਾਂ ਦੇ ਬਚਾਅ ਲਈ ਕੰਮ ਜੰਗੀ ਪੱਧਰ ਤੇ ਕੰਮ ਜਾਰੀ ਹੈ ਇਸੇ ਤਹਿਤ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਹਜ਼ਾਰਾਂ ਲੋਕਾਂ ਦੇ ਵੈਕਸੀਨ ਲਗਾਈ ਗਈ, ਉਹਨਾਂ ਅੱਗੇ ਕਿਹਾ ਕਿ ਸਾਰੇ ਲੋਕਾਂ ਨੂੰ ਕੋਵਿਡ 19 ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਤੋਂ ਬਚਾਅ ਲਈ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ , ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਤੀਸਰੀ ਲਹਿਰ ਨੂੰ ਰੋਕਣ ਲਈ 100 ਫ਼ੀਸਦੀ ਲੋਕਾਂ ਨੂੰ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ ਅਤੇ ਕਿਸੇ ਵੀ ਹਲਕੇ ਤੋਂ ਹਲਕੇ ਲੱਛਣ ਹੋਣ ਤੇ ਵੀ ਕੋਵਿਡ ਟੈਸਟ ਲਾਜ਼ਮੀ ਕਰਵਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿਲ੍ਹਾ ਮਾਲੇਰਕੋਟਲਾ ਦਾ ਸਿਹਤ ਵਿਭਾਗ ਕੋਵਿਡ ਦੀ ਤੀਸਰੀ ਲਹਿਰ ਨੂੰ ਰੋਕਣ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਅਤੇ ਪੂਰੀ ਤਰ੍ਹਾਂ ਚੌਕਸ ਹੈ ਇਸ ਮੌਕੇ ਉਹਨਾਂ ਵੱਲੋਂ ਸ਼ੇਰਵਾਨੀ ਕੋਟ, ਬਧਰਾਵਾ, ਚੀਮਾ, ਖੁਰਦ, ਕੁਠਾਲਾ, ਪੰਜਗਰਾਈਆਂ, ਬੁਰਜ, ਨੋਧਰਾਣੀ ਆਦਿ ਵੈਕਸੀਨ ਕੈੰਪਾਂ ਦੀ ਚੈਕਿੰਗ ਕਰਦੇ ਹੋਏ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਐਮ. ਐਸ. ਭਸੀਨ, ਡਾ. ਕੰਵਲਵੀਰ ਸਿੰਘ, ਐਸ ਆਈ ਸਤਿਦਰ ਸਿੰਘ ਬਮਾਲ, ਰਾਜੇਸ਼ ਰਿਖੀ, ਕਿਰਨਦੀਪ ਕੌਰ, ਜਸਪਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਕਈ ਕਰਮਚਾਰੀ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here