ਸਿਵਲ ਹਸਪਤਾਲ ਤਰਨਤਾਰਨ ਵਿਖੇ ਮਨਾਇਆ ਗਿਆ ਵਿਸ਼ਵ ਦਿਲ ਦਿਵਸ

0
278
ਤਰਨਤਾਰਨ,29 ਸਤੰਬਰ (ਰਾਕੇਸ ਨਈਅਰ ‘ਚੋਹਲਾ’) -ਸਿਵਲ ਸਰਜਨ ਤਰਨ ਤਾਰਨ ਡਾ.ਸੀਮਾ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਤਰਨਤਾਰਨ ਵਿਖੇ ਵਿਸ਼ਵ ਦਿਲ ਦਿਵਸ ਮਨਾਇਆ ਗਿਆ।ਇਸ ਮੌਕੇ ‘ਤੇ ਉਨਾਂ ਵਲੋਂ ਇੱਕ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਡਾ.ਸੀਮਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਪਿਛਲੇ ਕੁੱਝ ਸਮੇਂ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਨੈਸ਼ਨਲ ਨਾਨ ਕਮਿਊਨੀਕੇਬਲ ਡਿਸੀਜ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਭਾਰਤ ਵਿਚ ਹਰ ਸਾਲ ਤਕਰੀਬਨ 2 ਲੱਖ ਲੋਕਾਂ ਦੀ ਦਿਲ ਦੀ ਸਰਜਰੀ ਹੋ ਰਹੀ ਹੈ ਤੇ ਹਰ ਸਾਲ 10% ਵਾਧਾ ਹੋ ਰਿਹਾ ਹੈ ।
ਉਨਾਂ ਨੇ ਕਿਹਾ ਕਿ ਸਾਨੂੰ ਹਰ ਦਿਨ 30-45 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ,ਜਿਸ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ।ਜੇਕਰ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਨੂੰ ਅਪਣਾਉਨਾ ਚਾਹੀਦਾ ਹੈ।ਆਪਣੇ ਸ਼ਰੀਰ ਦੇ ਭਾਰ ਦੇ ਮੁਤਾਬਿਕ ਕੈਲਰੀਸ ਦਾ ਸੇਵਨ ਕਰਨਾ ਚਹੀਦਾ ਹੈ।ਸਭ ਨੂੰ 35 ਤੋਂ 40 ਸਾਲ ਦੀ ਉਮਰ ਬਾਅਦ ਆਪਣਾ ਰੁਟੀਨ ਚੈੱਕਅਪ ਅਤੇ ਆਪਣੇ ਸਾਰੇ ਹੀ ਟੈਸਟ ਸਮੇਂ ਸਮੇਂ ਤੇ ਕਰਵਾਉਣੇ ਚਾਹੀਦੇ ਹਨ ਅਤੇ ਕਦੇ ਵੀ ਸੈਲਫ ਮੈਡੀਕੇਸ਼ਨ ਨਹੀ ਕਰਨੀ ਚਾਹੀਦੀ।

LEAVE A REPLY

Please enter your comment!
Please enter your name here