ਸਿਵਲ ਹਸਪਤਾਲ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਚਲਾਇਆ ਗਿਆ ਸਫਾਈ ਅਭਿਆਨ

0
290

ਤਰਨਤਾਰਨ, 26 ਫਰਵਰੀ – ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਸਵੱਛਤਾ ਅਤੇ ਪੌਦੇ ਲਗਾਓ ਅਭਿਆਨ ਦੇ ਤਹਿਤ ਦੇਸ਼ ਭਰ ਵਿੱਚ 400 ਨਗਰਾਂ ਦੇ 1166 ਸਰਕਾਰੀ ਹਸਪਤਾਲਾਂ ਵਿੱਚ ਅਭਿਆਨ ਚਲਾਇਆ ਗਿਆ। ਸਤਿਗੁਰੂ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮਦਿਨ ਨੂੰ ਸਮਰਪਿਤ ਇਸ ਅਭਿਆਨ ਦੇ ਤਹਿਤ ਸਿਵਲ ਹਸਪਤਾਲ ਵਿੱਚ ਕਰੀਬ 200 ਸੇਵਕਾਂ ਨੇ ਸਫਾਈ ਅਭਿਆਨ ਵਿੱਚ ਹਿੱਸਾ ਲਿਆ।
ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸਵਰਨਜੀਤ ਧਵਨ ਨੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਜ਼ਿਲ੍ਹਾ ਮੁਖੀ ਪ੍ਰੇਮ ਕੁਮਾਰ, ਸੰਚਾਲਕ ਗੁਰਕ੍ਰਿਪਾਲ ਸਿੰਘ, ਦਿਆਲ ਸਿੰਘ ਮੱਟੂ, ਅਧਿਆਪਕ ਤਰਸੇਮ ਸਿੰਘ, ਖੇਤਰੀ ਸੰਚਾਲਨ ਲਖਵਿੰਦਰ ਸਿੰਘ, ਸਾਹਿਬ ਸਿੰਘ ਰੁੜੇਆਸਲ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਸਤਿਗੁਰੂ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮਦਿਨ ਦੇ ਸਬੰਧ ਵਿੱਚ ਪੂਰੇ ਹਸਪਤਾਲ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਪੌਦਿਆਂ ਨੂੰ ਪਾਣੀ ਦੇ ਕੇ ਉਨ੍ਹਾਂ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਨਰਸਿੰਗ ਸਿਸਟਰ ਕੁਲਵੰਤ ਸਿੰਘ, ਹੈਲਥ ਇੰਸਪੈਕਟਰ ਗੁਰਦੇਵ ਸਿੰਘ ਢਿੱਲੋਂ, ਸਿਮਰਨਜੀਤ ਕੌਰ ਨੇ ਡਾ. ਸਵਰਨਜੀਤ ਧਵਨ ਦੇ ਆਦੇਸ਼ ’ਤੇ ਸਫਾਈ ਅਭਿਆਨ ਵਿੱਚ ਹਿੱਸਾ ਲੈਣ ਵਾਲੇ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਸਾਰੇ ਮੈਂਬਰਾਂ ਦੇ ਲਈ ਚਾਹ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ’ਤੇ ਗੁਰਦੀਪ ਸਿੰਘ ਪ੍ਰੀਤਨਗਰ, ਰਣਜੀਤ ਸਿੰਘ, ਜੀਤ ਸਿੰਘ, ਰਾਜਵਿੰਦਰ ਕੌਰ, ਵੀਰਾ ਰਾਣੀ, ਪਿੰਕੀ ਅਰੋੜਾ, ਇੰਦੂ ਬਾਲਾ ਨੇ ਦੱਸਿਆ ਕਿ ਸਤਿਗੁਰੂ ਹਰਦੇਵ ਸਿੰਘ ਮਹਾਰਾਜ ਦੇ ਜਨਮਦਿਨ ਮੌਕੇ ਦੇਸ਼ ਭਰ ਵਿੱਚ 1166 ਸਰਕਾਰੀ ਹਸਪਤਾਲਾਂ ਵਿੱਚ ਸਫਾਈ ਅਭਿਆਨ ਦੇ ਨਾਲ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ।

LEAVE A REPLY

Please enter your comment!
Please enter your name here