ਸਿਵਲ ਹਸਪਤਾਲ ਸੰਗਰੂਰ ‘ਚ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਦਾ ਅਧਿਐਨ ਕਰਨ ਵਾਲੀ ਮਸ਼ੀਨ ‘ਸੋਹਮ’ ਸਥਾਪਤ

0
330

ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਸਿਵਲ ਹਸਪਤਾਲ ਸੰਗਰੂਰ ਵਿਖੇ ਨਵਜੰਮੇ ਬੱਚੇ ਦੀ ਸੁਣਨ ਸ਼ਕਤੀ ਦਾ ਕੁਝ ਪਲਾਂ ਵਿੱਚ ਹੀ ਅਧਿਐਨ ਕਰਨ ਵਾਲੀ ਮਸ਼ੀਨ ‘ਸੋਹਮ’ ਦੀ ਸ਼ੁਰੂਆਤ ਕੀਤੀ ਗਈ। ਨੈਸ਼ਨਲ ਪ੍ਰੋਗਰਾਮ ਫ਼ਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਡੈਫਨੈਸ ਦੇ ਸਹਾਇਕ ਡਾਇਰੈਕਟਰ ਡਾ. ਬਲਜੀਤ ਕੌਰ ਨੇ ਇਸ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੀ ਹਾਜ਼ਰ ਸਨ। ਸਹਾਇਕ ਡਾਇਰੈਕਟਰ ਡਾ. ਬਲਜੀਤ ਕੌਰ ਨੇ ਦੱਸਿਆ ਕਿ ਯੂਨੀਵਰਸਲ ਨਿਊ ਬੌਰਨ ਹੀਅਰਿੰਗ ਸਕਰੀਨਿੰਗ ਪ੍ਰੋਗਰਾਮ ਅਧੀਨ ਸਥਾਪਤ ਇਹ ਮਸ਼ੀਨ ਆਪਣੇ ਆਪ ‘ਚ ਵਿਲੱਖਣ ਹੈ ਜੋ ਨਵਜੰਮੇ ਬੱਚੇ ਦੀ ਸੁਣਨ ਦੀ ਸ਼ਕਤੀ ਦਾ ਕੁਝ ਪਲਾਂ ਵਿੱਚ ਹੀ ਅਧਿਐਨ ਕਰ ਸਕੇਗੀ। ਉਨ੍ਹਾਂ ਦੱਸਿਆ ਕਿ ਜਣੇਪੇ ਤੋਂ ਤੁਰੰਤ ਬਾਅਦ ਨਵ ਜਨਮੇ ਬੱਚੇ ਦਾ ਇਸ ਮਸ਼ੀਨ ਨਾਲ ਬਕਾਇਦਾ ਚੈੱਕਅੱਪ ਕਰਨ ਉਪਰੰਤ ਬੱਚੇ ਦੀ ਸੁਣਨ ਸ਼ਕਤੀ ਦਾ ਪਤਾ ਲੱਗ ਜਾਵੇਗਾ ਅਤੇ ਸੁਣਨ ਸ਼ਕਤੀ ਵਿਚ ਮੁਸ਼ਕਿਲ ਸਾਹਮਣੇ ਆਉਣ ’ਤੇ ਬੱਚੇ ਦਾ ਇਲਾਜ ਸਮੇਂ ਸਿਰ ਸ਼ੁਰੂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਉਸ ਬੱਚੇ ਨੂੰ ਆਉਣ ਵਾਲੀ ਬੋਲੇਪਣ ਦੀ ਬਿਮਾਰੀ ਤੋਂ ਬਚਾਇਆ ਜਾ ਸਕੇਗਾ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਕਿਹਾ ਕਿ ਇਹ ਮਸ਼ੀਨ ਬੱਚਿਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗੀ ਅਤੇ ਇਸਦੀ ਵਰਤੋਂ ਨਾਲ ਬੱਚਿਆਂ ਵਿਚ ਬਹਿਰੇਪਣ ਤੋਂ ਮੁਕਤ ਸਮਾਜ ਸਿਰਜਣ ‘ਚ ਮਦਦ ਮਿਲੇਗੀ। ਇਸ ਮੌਕੇ ਡਾ ਐਸ ਜੇ ਸਿੰਘ ਜ਼ਿਲ੍ਹਾ ਸਿਹਤ ਅਫਸਰ, ਡਾ. ਸੰਜੇ ਮਾਥੁਰ ਡੀ ਐਮ ਸੀ, ਡਾ ਬਲਜੀਤ ਸਿੰਘ ਐੱਸ ਐੱਮ ਓ, ਬੱਚਾ ਵਿਭਾਗ ਅਤੇ ਕੰਨ ਨੱਕ ਗਲੇ ਨਾਲ ਸਬੰਧਤ ਡਾ. ਮੰਸ਼ੂ, ਡਾ. ਨਿਸ਼ੂ, ਡਾ. ਅਮਰਜੀਤ ਕੌਰ, ਡਾ. ਅਕਸ਼ਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਅਤੇ ਸਰੋਜ ਰਾਣੀ, ਨਰਸਿੰਗ ਸਿਸਟਰ ਗੁਰਪ੍ਰੀਤ ਕੌਰ ਅਤੇ ਹੋਰ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here