ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਸਿਹਤ ਵਿਭਾਗ ਅੰਮ੍ਰਿਤਸਰ ਵੱਲੋ ਸਕੂਲਾਂ ਵਿੱਚ ਪੀਟੀ ਮੀਟ ਦੌਰਾਨ ਲਗਾਏ ਗਏ ਵਿਸ਼ੇਸ ਸਕਰੀਨਿੰਗ ਅਤੇ ਮੈਡੀਕਲ ਕੈਂਪ
ਬੱਚਿਆਂ ਦੇ ਸਿਹਤ ਮੰਦ ਵਿਕਾਸ ਵਿੱਚ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ : ਡਾ ਕਿਰਨਦੀਪ ਕੌਰ
ਅੰਮ੍ਰਿਤਸਰ 29 ਮਾਰਚ( )
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਐਡਵਾਈਜ਼ਰ ਆਫ ਸਟੇਟ ਗਵਰਨਮੈਂਟ ਸ੍ਰੀ ਅਨੁਰਾਗ ਕੁੰਡੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵੱਲੋਂ ਸਕੂਲਾਂ ਵਿੱਚ ਪੀਟੀ ਮੀਟ ਦੌਰਾਨ ਵਿਸ਼ੇਸ਼ ਸਕਰੀਨਿੰਗ ਅਤੇ ਮੈਡੀਕਲ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿੱਚ ਆਮ ਬਿਮਾਰੀਆਂ ਦੀ ਜਾਂਚ ਤੋਂ ਇਲਾਵਾ ਐਨਸੀਡੀ ਭਾਵ ਗੈਰ ਸੰਚਾਰੀ ਬਿਮਾਰੀਆਂ ਬਾਰੇ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਦਾ ਵੀ ਚੈੱਕ ਅਪ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਜਿਲਾ ਅੰਮ੍ਰਿਤਸਰ ਵਿੱਚ ਲਗਭਗ 169 ਸੀ.ਐਚ.ਓ. ਕੰਮ ਕਰ ਰਹੇ ਹਨ ਅਤੇ ਮਾਨਯੋਗ ਐਡਵਾਈਜ਼ਰ ਆਫ ਸਟੇਟ ਗਵਰਨਮੈਂਟ ਸ਼੍ਰੀ ਅਨੁਰਾਗ ਕੁੰਡੂ ਜੀ ਦੇ ਆਦੇਸ਼ਾਂ ਤੇ ਪੰਜਾਬ ਵਿੱਚ ਪਹਿਲੀ ਵਾਰ ਜਿਲਾ ਅੰਮ੍ਰਿਤਸਰ ਵਿਖੇ, ਇਹਨਾਂ ਸੀਐਚਓ ਵੱਲੋਂ ਸਾਰੇ ਸਕੂਲਾਂ ਵਿੱਚ ਪੀਟੀ ਮੀਟ ਦੌਰਾਨ ਸਕਰੀਨਿੰਗ ਕੈਂਪ ਅਤੇ ਮੈਡੀਕਲ ਕੈਂਪ ਲਗਾਏ ਗਏ ਹਨ। ਇਹਨਾਂ ਕੈਂਪਾਂ ਵਿੱਚ ਲਗਭਗ 6528 ਬੱਚਿਆਂ ਅਤੇ ਮਾਪਿਆਂ ਦੀ ਸਕਰੀਨਿੰਗ ਕੀਤੀ ਗਈ ਹੈ। ਇਹਨਾਂ ਕੈਂਪਾਂ ਵਿੱਚ ਬਲੱਡ ਪ੍ਰੈਸ਼ਰ, ਸੂਗਰ, ਕੈਂਸਰ, ਓਰਲ ਕੈਂਸਰ ਅਤੇ ਜਰਨਲ ਬਿਮਾਰੀਆਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਉਹਨਾਂ ਆਖਿਆ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ ਹੈ। ਬੱਚਿਆਂ ਦੀ ਸਰੀਰਿਕ ਸਿਹਤ, ਮਾਨਸਿਕ ਸਿਹਤ, ਲਿੰਗ ਸਮਾਨਤਾ, ਪਦਾਰਥਾਂ ਦੀ ਦੁਰਵਰਤੋਂ ਤੇ ਵਰਤੋਂ, ਪੋਜਸਟਿਕ ਆਹਾਰ, ਸਾਫ ਸਫਾਈ ਅਤੇ ਹੈਂਡ ਵਾਸ਼ਿੰਗ ਆਦਿ ਬਾਰੇ ਵਿਸ਼ੇਸ਼ ਜਾਣਕਾਰੀ ਵੀ ਦਿੱਤੀ ਗਈ। ਇਸ ਅਵਸਰ ਤੇ ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਸਮੂਹ ਸੀਐਚਓ ਹਾਜਰ ਸਨ।
==—-