ਸਿਹਤ ਵਿਭਾਗ ਖੇਮਕਰਨ ਦੀ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ ਸਫਾਈ ਤੇ ਸਿਹਤ ਸੰਬੰਧੀ ਕੀਤਾ ਜਾਗਰੂਕ ਖੇਮਕਰਨ18ਅਕਤੂਬਰ ਮਨਜੀਤ ਸ਼ਰਮਾਂ

0
88
ਸਿਹਤ ਵਿਭਾਗ ਖੇਮਕਰਨ ਦੀ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਫ ਸਫਾਈ ਤੇ ਸਿਹਤ ਸੰਬੰਧੀ ਕੀਤਾ ਜਾਗਰੂਕ
ਖੇਮਕਰਨ18ਅਕਤੂਬਰ ਮਨਜੀਤ ਸ਼ਰਮਾਂ
ਸਿਵਲ ਸਰਜਨ ਤਰਨਤਾਰਨ ਡਾ ਗੁਰਪ੍ਰੀਤ ਸਿੰਘ ਰਾਏ ਜੀ ਦੇ ਦਿਸ਼ਾ ਨਿਰਦੇਸ਼ ਅਤੇ ਜਿਲਾ ਐਪੀਡੀਮੋਲੋਜਿਸਟ ਅਫਸਰ ਤਰਨਤਾਰਨ ਡਾ ਸਿਮਰਨ ਕੌਰ ਦੀ ਰਹਿਨੁਮਾਈ ਹੇਠ ਅਤੇ ਸੀ ਐਚ ਸੀ ਖੇਮਕਰਨ ਦੇ ਸੀਨੀ ਮੈਡੀਕਲ ਅਫ਼ਸਰ ਡਾ ਰਮਨਦੀਪ ਸਿੰਘ ਪੱਡਾ ਦੀ ਯੋਗ ਅਗਵਾਈ ਹੇਠ ਸ੍ਰੀ ਬਾਲਾ ਜੀ ਸੀਨੀ: ਸੈਕੰ: ਸਕੂਲ ਖੇਮਕਰਨ ਵਿਖੇ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਇਸੇ ਤਹਿਤ
ਡੇਂਗੂ ਮਲੇਰੀਆ ਚਿਕਨਗੁਣੀਆ ਬੁਖਾਰ ਸੰਬੰਧੀ ਜਾਣਕਾਰੀ ਦਿੱਤੀ ਗਈ
ਇਸ ਸਮੇਂ ਸੰਬੋਧਨ ਕਰਦਿਆ ਐਸ ਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਡੇਗੂ ਬੁਖਾਰ ਇਕ ਵਾਇਰਲ ਬੁਖਾਰ ਹੈ ਅਤੇ ਇਹ ਮਾਦਾ ਏਡੀਜ ਐਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਸਾਡੇ ਘਰਾ ਵਿੱਚ ਲੱਗੇ ਕੂਲਰਾ ਫਰਿਜਾ ਦੀਆ ਟਰੇਆ ਗਮਲਿਆ ਅਤੇ ਪਾਣੀ ਵਾਲੀਆ ਹੋਦੀਆ ਵਿੱਚ ਖੜੇ ਪਾਣੀ ਤੋ ਪੈਦਾ ਹੁੰਦਾ ਹੈ ਇਸ ਲਈ ਸਾਨੂੰ ਘਰਾ ਵਿੱਚ ਕੂਲਰਾ ਫਰਿਜਾ ਅਤੇ ਪਾਣੀ ਵਾਲੀਆ ਹੋਦੀਆ ਦੀ ਹਰ ਹਫਤੇ ਸ਼ੁਕਰਵਾਰ  ਸਾਫ ਸਫਾਈ ਜਰੂਰ ਕਰਨੀ ਚਾਹੀਦੀ ਹੈ ਤਾ ਜੋ ਮੱਛਰ ਨੂੰ ਪੈਦਾ ਹੋਣ ਤੋ ਰੋਕਿਆ ਜਾ ਸਕੇ
ਇਸ ਸਮੇਂ ਗੁਰਵਿੰਦਰ ਸਿੰਘ  ਬੀ ਈ ਈ ਨੇ ਡੇਂਗੂ ਦੇ ਲੱਛਣਾਂ ਬਾਰੇ ਬੋਲਦੇ ਆ ਦੱਸਿਆ ਤੇਜ ਬੁਖਾਰ, ਸਿਰ ਦਰਦ ,ਚਮੜੀ ਤੇ ਲਾਲ ਨਿਸ਼ਾਨ, ਮਾਸਪੇਸ਼ੀਆਂ ਵਿੱਚ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਦਾ ਵਗਣਾ, ਇਸ ਤੋਂ ਅੱਗੇ ਚਲਦੇ  ਉਹਨਾਂ ਡੇਂਗੂ ਦੇ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਕਿ ਸਾਨੂੰ ਘਰਾ ਨੂੰ ਜਾਲੀਦਾਰ ਦਰਵਾਜਿਆ ਮੱਛਰ ਭਜਾਊ ਕਰੀਮਾ ਮੱਛਰ ਦਾਨੀਆ ਦੀ ਵਰਤੋ ਕਰਨੀ ਚਾਹੀਦੀ ਹੈ ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ, ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ, ਮੱਛਰ ਦੇ ਲਾਰਵੇ ਤੋ ਬਚਾਅ ਵਾਸਤੇ ਛੱਪੜਾ ਵਿੱਚ ਕਾਲਾ ਤੇਲ ਅਤੇ ਗਮਬੂਜੀਆ ਫਿਸ ਪਾਉਣੀ ਚਾਹੀਦੀ ਹੈ
ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਸ਼ਰਮਾ ਅਤੇ ਸਟਾਫ ਵੱਲੋਂ ਅਸ਼ਵਾਸਨ ਦਿੱਤਾ ਗਿਆ ਕਿ ਮਹਿਕਮੇ ਦਾ ਡੇਂਗੂ ਤੋਂ ਬਚਾ ਲਈ ਵਿਸ਼ੇਸ਼ ਮੁਹਿੰਮ ਵਿੱਚ ਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਏਗਾ।ਇਸ ਮੌਕੇ ਹਾਜ਼ਰ ਅਮਰ ਸਿੰਘ ਐਮ ਪੀ ਡਬਲਿਊ ਮੇਲ, ਜਗਰੂਪ ਸਿੰਘ ਬਰੀਡਿੰਗ ਚੈੱਕਰ, ਸੁਖਰਾਜ ਸ਼ਰਮਾ ਟੀਚਰ ਅਤੇ ਸਕੂਲੀ ਵਿਦਿਆਰਥੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here