ਮਾਲੇਰਕੋਟਲਾ 7 ਅਗਸਤ ( ਐਨ. ਰਿਖੀ ) -ਸਿਹਤ ਵਿਭਾਗ ਪੰਜਾਬ ਦੇ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੇ ਆਪਣਾ ਲੰਬਾ ਸਮਾਂ ਵਿਭਾਗ ਨੂੰ ਦਿੱਤਾ ਹੈ ਅਤੇ ਸਾਰੇ ਕਰਮਚਾਰੀ ਅਜੇ ਵੀ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਹਨ, ਹੁਣ ਜਦੋਂ ਸੂਬਾ ਸਰਕਾਰ ਪੰਜਾਬ ਦੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਬਾਰੇ ਕਹਿ ਰਹੀ ਹੈ ਅਜਿਹੇ ਵਿੱਚ ਸਿਹਤ ਵਿਭਾਗ ਦੇ ਵਿੱਚ ਐਨ. ਐਚ. ਐਮ ਅਧੀਨ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਲਟੀਪਰਪਜ਼ ਹੈਲਥ ਇੰਮਪਲਾਈਜ ਯੂਨੀਅਨ ਦੇ ਜਿਲ੍ਹਾ ਪ੍ਰੈਸ ਸਕੱਤਰ ਅਤੇ ਬਲਾਕ ਪੰਜਗਰਾਈਆਂ ਦੇ ਪ੍ਰਧਾਨ ਰਾਜੇਸ਼ ਰਿਖੀ ਪੰਜਗਰਾਈਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਅੱਗੇ ਕਿਹਾ ਕਿ ਐਨ. ਐਚ ਐਮ ਵਿੱਚ ਬਹੁਤ ਸਾਰੀਆਂ ਕੈਟੇਗਰੀਆਂ ਦੇ ਵਿੱਚ ਹਜ਼ਾਰਾਂ ਮੁਲਾਜ਼ਮ ਕੰਮ ਕਰ ਰਹੇ ਹਨ ਜਿਹਨਾਂ ਵਿੱਚ ਮੈਡੀਕਲ, ਪੈਰਾ ਮੈਡੀਕਲ, ਕਲੈਰੀਕਲ ਆਦਿ ਸਭ ਨੂੰ ਰੈਗੂਲਰ ਕੀਤਾ ਜਾਣਾ ਬਣਦਾ ਹੈ ਅਤੇ ਸਿਹਤ ਵਿਭਾਗ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਤਾ ਅਜਿਹੇ ਵੀ ਹਨ ਜਿਹੜੇ ਠੇਕਾ ਪ੍ਰਣਾਲੀ ਦੇ ਕੱਚੇ ਕੋਹੜ ਵਿੱਚ ਹੀ ਸੇਵਾ ਮੁਕਤ ਹੋ ਗਏ ਹਨ ਅਤੇ ਬਹੁਤ ਸਾਰੇ ਸੇਵਾ ਮੁਕਤੀ ਦੇ ਕਿਨਾਰੇ ਹਨ ਜੋ ਬਹੁਤ ਦੀ ਦੁੱਖ ਦੀ ਗੱਲ ਹੈ ਸਰਕਾਰ ਨੂੰ ਇਹ ਠੇਕਾ ਪ੍ਰਣਾਲੀ ਦਾ ਪੂਰਨ ਤੌਰ ਤੇ ਖ਼ਾਤਮਾ ਕਰਦੇ ਹੋਏ ਇੱਕੋ ਰਸਤੇ ਸਭ ਕਰਮਚਾਰੀਆਂ ਨੂੰ ਰੈਗੂਲਰ ਕਰਨਾ ਬਣਦਾ ਹੈ ਅਤੇ ਅੱਗੇ ਤੋਂ ਠੇਕਾ ਭਰਤੀ ਬੰਦ ਕਰਦੇ ਹੋਏ ਸਿਰਫ਼ ਰੈਗੂਲਰ ਭਰਤੀ ਹੀ ਕੀਤੀ ਜਾਣੀ ਚਾਹੀਦੀ ਹੈ ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਆਗੂ ਮਨਦੀਪ ਸਿੰਘ ਕੰਗਣਵਾਲ, ਕੁਲਵੰਤ ਸਿੰਘ ਗਿੱਲ, ਰੋਹਤਾਸ ਕੁਮਾਰ, ਅਤੇ ਮੁਹੰਮਦ ਇਲਿਆਸ ਆਦਿ ਹਾਜ਼ਰ ਸਨ
Boota Singh Basi
President & Chief Editor