ਸਿਹਤ ਵਿਭਾਗ ਨੇ ਦੋ ਬੱਚੀਆਂ ਨੂੰ ਦਿੱਤੀ ਨਵੀਂ ਜਿੰਦਗੀ

0
251
ਚੋਹਲਾ ਸਾਹਿਬ/ਤਰਨਤਾਰਨ,13 ਸਤੰਬਰ(ਰਾਕੇਸ਼ ਨਈਅਰ) -ਜਿਲ੍ਹੇ ਭਰ ਵਿੱਚ “ਤੰਦਰੁਸਤ ਪੰਜਾਬ ਮਿਸ਼ਨ” ਦੇ ਚਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਅਤੇ ਸਿਵਲ ਸਰਜਨ ਦੀ ਅਗਵਾਈ ਹੇਠ ਚੱਲ ਰਹੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਤਰਨ ਤਾਰਨ ਵੱਲੋ ਦਿਲ ਦੀ ਬਿਮਾਰੀ ਤੋਂ ਪੀੜਤ ਬੱਚੀਆਂ ਦਾ ਮੋਹਾਲੀ ਫੋਰਟਿਸ ਹਸਪਤਾਲ ਤੋ ਮੁਫਤ ਇਲਾਜ ਕਰਵਾ ਕੇ ਦੋ ਬੱਚੀਆਂ ਨੂੰ ਨਵੀ ਜਿੰਦਗੀ ਦਿੱਤੀ ਗਈ ਹੈ ।
ਇਸ ਸਬੰਧੀ ਤਰਨ ਤਾਰਨ ਵਿਖੇ ਸਿਵਲ ਸਰਜਨ ਡਾ.ਸੀਮਾ ਨੇ ਦੱਸਿਆ ਕਿ ਸਿਹਤ ਵਿਭਾਗ ਤਰਨ ਤਾਰਨ ਵੱਲੋ ਆਰ.ਬੀ.ਅੇੈਸ.ਕੇ ਮੋਬਾਇਲ ਹੈਲਥ ਟੀਮਾਂ ਵੱਲੋ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਅਤੇ ਆਂਗਣਵਾੜੀ ਸੈਟਰਾਂ ਵਿੱਚ ਦਰਜ ਬੱਚਿਆਂ ਦਾ ਹੈਲਥ ਚੈਕਅੱਪ ਕਰਕੇ ਲੋੜਵੰਦ 0-18 ਸਾਲ ਦੇ ਬੱਚਿਆਂ ਦਾ ਇਸ ਪ੍ਰੋਗਰਾਮ ਤਹਿਤ 33 ਬਿਮਾਰੀਆਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ।ਇਸ ਤਹਿਤ ਚੈਕਅੱਪ ਦੌਰਾਨ ਪਾਇਆ ਗਿਆ ਕਿ ਗੁਰਨਾਜਪ੍ਰੀਤ ਕੌਰ ( ਉਮਰ 9 ਮਹੀਨੇ )ਪੁੱਤਰੀ ਸੁਖਰਾਜ ਸਿੰਘ ਵਾਸੀ ਪਿੰਡ ਮੱਲ ਮੋਹਰੀ ਅਤੇ ਮਨਕਿਰਤ ਕੌਰ ( ਉਮਰ 5 ਸਾਲ) ਪੁੱਤਰੀ ਸਰਬਜੀਤ ਸਿੰਘ ਵਾਸੀ ਪਿੰਡ ਸੰਗਤਪੁਰ ਇਹ ਦੋਵੇਂ ਬੱਚੀਆਂ ਦਿਲ ਦੀ ਬਿਮਾਰੀ ਤੋਂ ਪੀੜਤ ਪਾਈਆਂ ਗਈਆਂ ਹਨ ਅਤੇ ਇਹਨਾਂ ਨੂੰ ਇੱਥੋ ਦੇ ਸਰਕਾਰੀ ਹਸਪਤਾਲ ਡੀ.ਈ.ਆਈ.ਸੀ. ਸੈਂਟਰ ਵਿਖੇ ਇਲਾਜ ਲਈ ਭੇਜਿਆ ਗਿਆ ਸੀ।ਇੱਥੋਂ ਦੇ ਮੌਜੂਦ ਬੱਚਿਆਂ ਦੇ ਮਾਹਿਰ ਡਾ.ਨੀਰਜ ਲਤਾ ਵੱਲੋ ਇਹਨਾਂ ਬੱਚੀਆਂ ਦੇ ਦਿਲ ਵਿੱਚ ਛੇਕ ਹੋਣ ਦੀ ਪੁਸ਼ਟੀ ਕਰਨ ਉਪਰੰਤ ਬੱਚੀਆਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ,ਜਿੱਥੇ ਯੋਗ ਡਾਕਟਰਾਂ ਵੱਲੋ ਇਹਨਾ ਬੱਚੀਆਂ ਦਾ ਆਰ.ਬੀ.ਐਸ.ਕੇ ਪ੍ਰੋਗਰਾਮ ਤਹਿਤ ਮੁਫਤ ਇਲਾਜ ਕੀਤਾ ਗਿਆ ਅਤੇ ਹੁਣ ਇਹ ਬੱਚੀਆਂ ਬਿਲਕੁਲ ਤੰਦਰੁਸਤ ਹਨ।ਇਸ ਮੌਕੇ ‘ਤੇ ਬੱਚਿਆਂ ਦੇ ਮਾਤਾ,ਪਿਤਾ ਨੇ ਸਿਵਲ ਸਰਜਨ ਡਾ. ਸੀਮਾ,ਜਿਲ੍ਹਾ ਆਰ.ਬੀ.ਐਸ.ਕੇ ਨੋਡਲ ਅਫਸਰ ਡਾ.ਵਰਿੰਦਰਪਾਲ ਕੌਰ ਅਤੇ ਸਮੁੱਚੀ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਅਜਿਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।ਇਸ ਮੌਕੇ ‘ਤੇ ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਰਜਨੀ ਸ਼ਰਮਾ ਅਤੇ ਅਰੂਸ਼ ਭੱਲਾ ਬੀ.ਸੀ.ਸੀ. ਕੋਆਰਡੀਨੇਟਰ ਸੰਦੀਪ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here