ਮੈਰੀਲੈਡ-( ਵਿਸ਼ੇਸ਼ ਪ੍ਰਤੀਨਿਧ ) ਸਿੱਖਸ ਆਫ ਡੀ ਐਮ ਵੀ ਸੰਸਥਾ ਦੀ ਮੀਟਿੰਗ ਅਮਰਜੀਤ ਸਿੰਘ ਸੰਧੂ ਪ੍ਰਧਾਨ ਦੀ ਸ੍ਰਪਸਤੀ ਹੇਠ ਹੋਈ। ਇਸ ਮੀਟਿੰਗ ਦਾ ਅਯੋਜਿਨ ਮਿੰਟ ਰੂਮ ਰੈਸਟੋਰੈਟ ਵਿਖੇ ਕੀਤੀ ਗਈ। ਜਿਸ ਵਿੱਚ ਸੰਸਥਾ ਨੂੰ ਚਲਾਉਣ ਲਈ ਅਹੁਦੇਦਾਰਾਂ ਦੀ ਕੋਰ ਕਮੇਟੀ ਦਾ ਗਠਿਨ ਕੀਤਾ ਗਿਆ ਹੈ।ਸੰਸਥਾ ਦਾ ਖਾਤਾ ਫਸਟ ਨੈਸ਼ਨਲ ਬੈਂਕ ਵਿਚ ਖੋਲਣ ਦਾ ਫੈਸਲਾ ਕੀਤਾ। ਜਿਸ ਨੂੰ ਪ੍ਰਧਾਨ,ਕੈਸ਼ੀਅਰ ਤੇ ਫਾਊਡਰ ਤਿੰਨ ਵਿਅਕਤੀ ਚਲਾਉਣਗੇ।
ਸੰਸਥਾ ਵਿਸਾਖੀ, ਕੁਮਿਨਟੀ ਸੈਂਟਰ ਤੇ ਏਸ਼ੀਅਨ ਡੇ ਮਨਾਉਣ ਲਈ ਉਪਰਾਲੇ ਕਰੇਗੀ। ਹਰ ਇੱਕ ਮੈਂਬਰ ਸੋ ਡਾਲਰ ਮੈਂਬਰਸ਼ਿਪ ਦੇਵੇਗਾ। ਕੋਰ ਕਮੇਟੀ ਅਹੁਦੇਦਾਰ ਸਾਲ ਦਾ ਹਜ਼ਾਰ ਡਾਲਰ ਕੈਸ਼ੀਅਰ ਕੋਲ ਜਮਾ ਕਰਾਕੇ ਰਸੀਦ ਪ੍ਰਾਪਤ ਕਰਨਗੇ। ਬਾਕੀ ਮੈਂਬਰਾਂ ਨੇ ਸਾਲ ਦਾ ਪ੍ਰਤੀ ਵਿਅਕਤੀ ਪੰਜ ਸੋ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਚਾਰ ਜੁਲਾਈ ਦੀ ਪ੍ਰੇਡ ਸਟੇਟ ਆਫ਼ ਮੈਰੀਲੈਡ ਵਿੱਚ ਡੰਡਾਕ ਵਿਖੇ ਕਢੀ ਜਾਵੇਗੀ । ਜਿਸ ਲਈ ਦੂਜੀਆ ਸੰਸਥਾ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਕਢੀ ਜਾਵੇਗੀ।
ਬਾਈ ਲ਼ਾਅ ਤੇ ਰਸੀਦ ਬੁੱਕ ਆਦਿ ਦਾ ਪ੍ਰਬੰਧ ਡਾਕਟਰ ਸੁਰਿੰਦਰ ਗਿੱਲ ਕਰਨਗੇ। ਜਿਸ ਨੂੰ ਅਮਲੀ ਰੂਪ ਕੋਰ ਕਮੇਟੀ ਦੇਵੇਗੀ। ਅਜੀਤ ਸ਼ਾਹੀ,ਰਣਜੀਤ ਚਾਹਲ,ਕੇ ਕੇ ਸਿਧੂ,ਜਿੰਦਰਪਾਲ ਸਿੰਘ ਬਰਾੜ,ਦਵਿੰਦਰ ਸਿੰਘ ਗਿੱਲ ,ਸਤਿੰਦਰ ਸਿੰਘ ਕੱਗ,ਅਵਤਾਰ ਸਿੰਘ ਵੜਿੰਗ,ਹਰਪ੍ਰੀਤ ਸਿੰਘ ਗਿੱਲ ,ਹਰਜੀਤ ਸਿੰਘ ਹੁੰਦਲ ,ਜੱਸਾ ਸਿੰਘ ,ਅਮਰਜੀਤ ਸਿੰਘ ਸੰਧੂ ਤੇ ਡਾਕਟਰ ਸੁਰਿੰਦਰ ਸਿੰਘ ਨੇ ਸ਼ਮੂਲੀਅਤ ਕਰਕੇ ਇਸ ਮੀਟਿੰਗ ਨੂੰ ਕਾਮਯਾਬੀ ਬਖਸ਼ੀ।
ਆਸ ਹੈ ਕਿ ਇਹ ਸੰਸਥਾ ਏਸ਼ੀਅਨ ਕੁਮਿਨਟੀ ਦੀ ਮਜ਼ਬੂਤੀ ਤੇ ਸਾਂਝੇ ਪ੍ਰੋਜੈਕਟਾ ਨੂੰ ਨੇਪਰੇ ਚਾੜਨ ਲਈ ਅਪਨਾ ਯੋਗਦਾਨ ਪਾਵੇਗੀ। ਅਖੀਰ ਵਿਚ ਅਜੀਤ ਸ਼ਾਹੀ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ।