ਮੈਰੀਲੈਡ-( ਗਿੱਲ ) ਵੱਖ ਵੱਖ ਕੁਮਿਨਟੀ ਦੇ ਨੁੰਮਾਇਦਿਆ ਨਾਲ ਮੀਟਿੰਗ ਕਰਨ ਉਪਰੰਤ ਫੈਸਲਾ ਲਿਆ ਗਿਆ ਹੈ। ਜੋ ਵਿਅਕਤੀ ਗਰੀਨ ਕਾਰਡ ਲਈ ਯੋਗ ਹਨ। ਪਰ ਉਹਨਾਂ ਕੋਲ ਅਟਾਰਨੀ ਜਾਂ ਇੰਮੀਗਰੇਸ਼ਨ ਸਬੰਧੀ ਸਲਾਹ ਲੈਣ ਲਈ ਫੀਸਾ ਨਹੀ ਦੇ ਸਕਦੇ ਹਨ। ਉਹਨਾਂ ਯੋਗ ਇੰਮੀਗਰਟਸ ਲਈ ਗਰੀਨ ਕਾਰਡ ਮੁਹਿੰਮ ਚਲਾਈ ਜਾ ਰਹੀ ਹੈ।ਸੋ ਯੋਗ ਵਿਅਕਤੀ ਇੰਮੀਗਰੇਸ਼ਨ ਸਲਾਹਕਾਰ ਨਾਲ ਸੰਪਰਕ ਕਰਨ, ਤਾਂ ਜੋ ਉਹਨਾਂ ਦੀ ਗਰੀਨ ਕਾਰਡ ਫਾਇਲ ਮੁਫ਼ਤ ਤਿਆਰ ਕਰਨ ਲਈ ਮਦਦ ਕੀਤੀ ਜਾ ਸਕੇ।
ਇਹ ਮੁਫ਼ਤ ਗਰੀਨ ਕਾਰਡ ਮੁਹਿੰਮ ਪੰਦਰਾਂ ਜੁਲਾਈ ਤੋ ਤੀਹ ਜੁਲਾਈ ਤੱਕ ਚੱਲੇਗੀ । ਸੋ ਯੋਗ ਤੇ ਚਾਹਵਾਨ ਵਿਅਕਤੀ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ਼ਤ ਯੂ ਐਸ ਏ ਨਾਲ ਸੰਪਰਕ ਕਰਨ। ਡਾਕਟਰ ਗਿੱਲ ਹਰ ਸਾਲ ਗਰੀਨ ਕਾਰਡ ਸਬੰਧੀ ਮੁਫ਼ਤ ਸਲਾਹ ਤੇ ਫਾਰਮ ਭਰਨ ਵਿਚ ਮਦਦ ਕਰਦੇ ਹਨ। ਸੋ ਇਸ ਸਾਲ ਵੀ ਸਿੱਖਸ ਆਫ ਯੂ ਐਸ ਏ ਸੰਸਥਾ ਵੱਲੋਂ ਇਹ ਮੁਹਿੰਮ ਦਾ ਅਗਾਜ ਕੀਤਾ ਜਾ ਰਿਹਾ ਹੈ। ਤਾਂ ਜੋ ਪ੍ਰਵਾਸੀ ਇਸ ਦਾ ਲਾਹਾ ਲੈ ਸਕਣ। ਇਸ ਗਰੀਨ ਕਾਰਡ ਮੁਹਿੰਮ ਲਈ 8002 ਪੁਲਾਸਕੀ ਹਾਈਵੇ ਰੋਜ਼ਡੇਲ ਮੈਰੀਲੈਡ ਦਫ਼ਤਰ ਚੁਣਿਆ ਗਿਆ ਹੈ।ਸੋ ਮੁਫ਼ਤ ਸਲਾਹ ਲਈ ਤੁਸੀ 443-454-9702 ਫੋਨ ਤੇ ਸੰਪਰਕ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ। ਇਹ ਸਪੈਸ਼ਲ ਪ੍ਰੋਗਰਾਮ ਉਹਨਾਂ ਵਿਅਕਤੀਆਂ ਲਈ ਹੈ । ਜਿੰਨਾ ਨੇ ਰਾਜਸੀ ਸ਼ਰਨ ਲਈ ਹੈ।
ਇਸ ਗਰੀਨ ਕਾਰਡ ਮੁਹਿੰਮ ਵਿੱਚ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਤੇ ਪੰਜਾਬੀ ਕਲੱਬ ਮੈਰੀਲੈਡ ਭਾਗੀਦਾਰ ਹੈ। ਜੋ ਲੋੜੀਂਦੀ ਸਮੱਗਰੀ ਤੇ ਕੰਪੀਊਟਰਾਂ ਆਦਿ ਦਾ ਪ੍ਰਬੰਧ ਕਰਨ ਵਿੱਚ ਮਦਦ ਕਰੇਗਾ। ਫਸਟ ਕਮ ਫਸਟ ਅਧਾਰ ਤੇ ਸੇਵਾ ਮੁਹੱਈਆ ਕਰਵਾਈ ਜਾਵੇਗੀ। ਸੋ ਚਾਹਵਾਨ ਤੇ ਯੋਗ ਪ੍ਰਵਾਸੀ ਮੁਫ਼ਤ ਸਲਾਹ ਤੇ ਗਰੀਨ ਕਾਰਡ ਫਾਰਮ ਭਰਵਾਉਣ ਲਈ ਅਗੇ ਆਉਣ ਤੇ ਇਸ ਮੁਫ਼ਤ ਗਰੀਨ ਕਾਰਡ ਮੁਹਿੰਮ ਦਾ ਲਾਹਾ ਲੈਣ।
Boota Singh Basi
President & Chief Editor