ਮੈਰੀਲੈਡ, (ਗਿੱਲ) -ਸਿੱਖਸ ਆਫ ਯੂ ਐਸ ਏ ਨੇ ਕਮਿਊਨਿਟੀ ਤੇ ਰਾਜਨੀਤਕਾਂ ਦੀ ਮਦਦ ਕਰਕੇ ਆਪਣੀ ਧਾਂਕ ਅਮਰੀਕਾ ਵਿੱਚ ਬਣਾ ਲਈ ਹੈ। ਜਿਸ ਕਰਕੇ ਨੌਜਵਾਨ ਵੀ ਇਹਨਾਂ ਦੀ ਮਦਦ ’ਤੇ ਉੱਤਰ ਆਏ ਹਨ । ਸਿੱਖਸ ਆਫ ਯੂ ਐਸ ਏ ਦਾ ਨੌਜਵਾਨ ਵਿੰਗ ਬਣਾਉਣ ’ਤੇ ਵਿਚਾਰਾਂ ਸ਼ੁਰੂ ਹੋ ਗਈਆਂ ਹਨ। ਆਸ ਹੈ ਕਿ ਨਵੇਂ ਸਾਲ ਦੀ ਆਮਦ ’ਤੇ ਸਿੱਖਸ ਆਫ ਯੂ ਐਸ ਏ ਦਾ ਦਫਤਰ ਖੋਲ ਦਿੱਤਾ ਜਾਵੇਗਾ। ਜਿੱਥੋਂ ਹਰ ਕੋਈ ਆਪਣਾ ਸਹਿਯੋਗ ਲੈ ਸਕੇਗਾ ਅਤੇ ਲੋੜਵੰਦ ਵੀ ਸਹਿਜੇ ਪਹੁੰਚ ਕਰ ਲਿਆ ਕਰਨਗੇ। ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ ਤੇ ਦਲਜੀਤ ਸਿੰਘ ਬੱਬੀ ਨੇ ਚੀਫ ਪੈਟਰਨ ਚਰਨਜੀਤ ਸਿੰਘ ਦੇ ਅਸ਼ੀਰਵਾਦ ਨਾਲ ਦਫਤਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਆਸ ਹੈ ਕਿ ਅਗਲੀ ਮੀਟਿੰਗ ਸਿੱਖਸ ਆਫਰ ਯੂ ਐਸ ਏ ਦੇ ਨਵੇ ਦਫਤਰ ਵਿੱਚ ਹੋਵੇਗੀ। ਜਿੱਥੇ ਫੂਡ ਬੈਂਕ ਖੋਲਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ,ਤਾਂ ਜੋ ਲੋੜਵੰਦ ਇਸ ਦਾ ਲਾਹਾ ਲੈ ਸਕਣ।
Boota Singh Basi
President & Chief Editor