ਸਿੱਖਸ ਆਫ ਯੂ ਐਸ ਏ ਤੇ ਪੰਜਾਬੀ ਕਲੱਬ ਦੀ ਸ਼ਮੂਲੀਅਤ ਨੇ ਸਮਾਗਮ ਦਾ ਖ਼ੂਬ ਰੰਗ ਬੰਨਿਆਂ

0
347

ਮੈਰੀਲੈਡ -( ਗਿੱਲ ) ਸਿੱਖ ਕੁਮਿਨਟੀ ਨੇ ਕਾਊਂਟੀ ਅਗਜੈਕਟਿਵ ਮਾਰਕ ਐਰਲਿਚ ਦੀ ਪ੍ਰਾਇਮਰੀ ਵਿਕਟਰੀ ਨੂੰ ਵੱਡੇ ਪੱਧਰ ਤੇ ਮਨਾਇਆ । ਜਿੱਥੇ ਵੱਖ ਵੱਖ ਸੰਸਥਾਵਾਂ ਤੇ ਕੁਮਿਨਟੀ ਦੇ ਨੇਤਾਵਾਂ ਨੇ ਹਿੱਸਾ ਲਿਆ । ਸਟੇਜ ਦਾ ਸੰਚਾਲਨ ਡਾਕਟਰ ਪੱਲਵੀ ਨੇ ਬਹੁਤ ਹੀ ਸੁਚੱਜੇ ਤੇ ਬਿਹਤਰ ਢੰਗ ਨਾਲ ਕੀਤਾ।  ਜਿਸ ਨੇ ਹਰ ਨੇਤਾ ਦੇ ਬਾਰੇ ਉਹਨਾ ਦੀ ਕਾਰਗੁਜ਼ਾਰੀ ਦੀ ਖ਼ੂਬ ਭੂਮਿਕਾ ਬੰਨੀ ਹੈ।
ਗੁਰਚਰਨ ਸਿੰਘ ਨੇ ਕਿਹਾ ਕਿ ਮਾਰਕ ਐਰਲਿਚ ਉਹ ਸ਼ਖਸ਼ੀਅਤ ਹੈ, ਜਿਸ ਨੇ ਸਿੱਖ ਕੁਮਿਨਟੀ ਦਾ ਮੰਨ ਜਿੱਤਿਆ ਹੈ।ਕੁਮਿਨਟੀ ਪ੍ਰਤੀ ਅਪਨੀ ਢੇਰ ਸਾਰੀ ਸਹਾਰਨਾ ਕੀਤੀ ਹੈ। ਜਦੋਂ ਵੀ ਕਿਸੇ ਸਾਂਝੇ ਕਾਰਜ ਬਾਰੇ ਮਾਰਕ ਨੂੰ ਕਿਹਾ ਹੈ। ਉਸਨੇ ਤੁਰੰਤ ਹਾਂ ਪੱਖੀ ਵਤੀਰਾ ਨਿਭਾਇਆ ਹੈ। ਜੋ ਸਾਡੇ ਲਈ ਫ਼ਖ਼ਰ ਵਾਲੀ ਗੱਲ ਹੈ।
ਮਾਰਕ ਨੇ ਕਿਹਾ ਕਿ ਸਿੱਖ ਕੁਮਿਨਟੀ ਮੇਰੀ ਖ਼ੈਰ ਖਵਾਹ ਹੈ। ਇਹਨਾਂ ਦੇ ਹਰ ਕਾਰਜ ਵਿੱਚ ਮੇਰੀ ਸ਼ਮੂਲੀਅਤ ਤੇ ਸਾਂਝ ਹੋਵੇਗੀ । ਮੇਰੇ ਦਰਵਾਜ਼ੇ ਹਮੇਸ਼ਾ ਖੁਲੇ ਹਨ। ਗੁਰਚਰਨ ਸਿੰਘ ਮੇਰੇ ਗੂੜੇ ਮਿੱਤਰਾਂ ਵਿਚੋ ਇਕ ਹਨ । ਜਿਨਾ ਨੇ ਮੇਰੀ ਮਦਦ ਪਹਿਲੇ ਦਿਨ ਤੋ ਕੀਤੀ ਹੈ। ਸੋ ਅੱਜ ਦੀ ਕੁਮਿਨਟੀ ਦਾ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸਾਰੇ ਮੇਰੇ ਹਮਾਇਤੀ ਹਨ।
ਇਸ ਮੋਕੇ ਕੋਸਲ ਮੈਨ, ਮੇਅਰ , ਕੁਮਿਨਟੀ ਨੇਤਾਵਾਂ ਨੇ ਹਾਜ਼ਰੀ ਭਰਕੇ ਸਮਾਗਮ ਦੀ ਬਿਹਤਰੀ ਵੱਲ ਕਦਮ ਵਧਾਇਆ ਹੈ।
ਇਸ ਮੋਕੇ ਸਿੱਖਸ ਆਫ ਯੂ ਐਸ ਏ ਵੱਲੋਂ ਪ੍ਰਮਿਦਰ ਸਿੰਘ ਹੈਪੀ ਚੇਅਰਮੈਨ, ਦਲਜੀਤ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਭੁੱਲਾ, ਡਾਕਟਰ ਸੁਰਿੰਦਰ ਸਿੰਘ ਸਕੱਤਰ ਜਨਰਲ, ਹਰਜੀਤ ਸਿੰਘ ਹੁੰਦਲ ਡਾਇਰੈਕਟਰ , ਪੰਜਾਬੀ ਕਲੱਬ ਦੇ ਫਾਊਡਰ,ਕੇ ਕੇ ਸਿਧੂ ,  ਟੀ ਜੇ ਸਿੰਘ , ਸਿੱਖ ਕੁਲੀਸ਼ਨ ਡੈਮੋਕਰੇਟਕ ਫਰੰਟ ਅਮਰਜੀਤ ਸਿੰਘ ਸੰਧ, ਜੀ ਐਨ ਐਫ ਏ ਤੋ ਸਰਬਜੀਤ ਸਿੰਘ ਬਖ਼ਸ਼ੀ , ਡਾਕਟਰ ਕੁਲਵੰਤ ਸਿੰਘ ਮੋਦੀ, ਨੋ ਨਿਹਾਲ ਸਿੰਘ ਵਰਜੀਨੀਆ, ਐਨ ਸੀ ਆਈ ਏ ਤੋ ਨਗਿੰਦਰ ਰਾਉ ਤੋ ਇਲਾਵਾ ਟਕੂਮਾ ਪਾਰਕ ਦੀ ਸਮੁੱਚੀ ਡੈਮੋਕਰੇਟਕ ਟੀਮ ਨੇ ਮਾਰਕ ਐਰਲਿਚ ਦੇ ਵਿਕਟਰੀ ਸਮਾਗਮ ਨੂੰ ਰੰਗੀਨ ਤੇ ਪ੍ਰਭਾਵੀ ਬਣਾ ਦਿੱਤਾ ।

LEAVE A REPLY

Please enter your comment!
Please enter your name here