ਮੈਰੀਲੈਡ ( ਸਰਬਜੀਤ ਗਿੱਲ ) -ਇਸ ਸਾਲ ਦੀ ਪਲੇਠੀ ਮੀਟਿੰਗ ਸਿੱਖਸ ਆਫ ਯੂ ਐਸ ਏ ਨੇ ਤਾਜ ਪੈਲਸ ਵਿਚ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪਰਵਿੰਦਰ ਸਿੰਘ ਹੈਪੀ ਨੇ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਲਈ ਦਲਜੀਤ ਸਿੰਘ ਬੱਬੀ ਪ੍ਰਧਾਨ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਜਨਰਲ ਸਕੱਤਰ ਨੂੰ ਨਾਮਜ਼ਦ ਕੀਤਾ। ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਡਾਕਟਰ ਗਿੱਲ ਨੇ ਕਿਹਾ ਕਿ ਸਮੁੱਚੀ ਟੀਮ ਦੀ ਹਿੰਮਤ ਤੇ ਉਪਰਾਲੇ ਸਦਕਾ ਪਹਿਲੇ ਸਾਲ ਹੀ ਸਿੱਖਸ ਆਫ ਯੂ ਐਸ ਏ ਨੇ ਚਾਰ ਜੁਲਾਈ ਪ੍ਰੇਡ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਸੀ। ਜਦ ਕਿ ਉਸ ਪ੍ਰੇਡ ਵਿੱਚ ਇਕ ਸੋ ਤੀਹ ਫਲੋਟ ਸ਼ਾਮਲ ਸਨ। ਉਹਨਾਂ ਕਿਹਾ ਕਿ ਇਸ ਸਾਲ ਸਾਨੂੰ ਦੋ ਸੋ ਵਿਅਕਤੀਆਂ ਦੇ ਗਰੁਪ ਨੂੰ ਸ਼ਾਮਲ ਕਰਨ ਦੀ ਆਗਿਆ ਮਿਲੀ ਹੈ। ਇਸ ਤੋਂ ਇਲਾਵਾ ਤਿੰਨ ਮੋਟਰ ਸਾਈਕਲ ਤੇ ਦਸ ਕਾਰਾ ਤੋ ਇਲਾਵਾ ਗੱਤਕਾ ਟੀਮ ਨੂੰ ਸ਼ਾਮਲ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਨਾਲ ਸਿੱਖ ਕੁਮਿਨਟੀ ਦੀ ਪਹਿਚਾਣ ਤੇ ਵਿਰਾਸਤ ਬਾਰੇ ਅਮਰੀਕਨਾਂ ਨੂੰ ਜਾਣੂ ਕਰਵਾਇਆ ਜਾ ਸਕੇ। ਸਮੂੰਹ ਟੀਮ ਵੱਲੋਂ ਭਰਵਾ ਹੁੰਗਾਰਾ ਭਰਿਆ ਤੇ ਸੁਝਾ ਵੀ ਦਿੱਤੇ ਗਏ। ਕਾਰਾ ਨੂੰ ਸਜਾਉਣ ਤੇ ਬੈਜ ਬਣਾਉਣ ਦੀ ਜਿਮੇਵਾਰੀ ਟੀ ਜੇ ਸਿੰਘ ਨੇ ਲਈ ਹੈ। ਪਾਣੀ,ਸੋਢੇ ਤੇ ਸਨੈਕ ਦਾ ਪ੍ਰਬੰਧ ਪ੍ਰਵਿੰਦਰ ਸਿੰਘ ਹੈਪੀ ਨੇ ਲਿਆ ਹੈ।ਅਮਰੀਕਨ ਟਾਈਆਂ ,ਚੁੰਨੀਆਂ ਤੇ ਝੰਡਿਆਂ ਦਾ ਪ੍ਰਬੰਧ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਕੇ ਕੇ ਸਿਧੂ ਕਰਨਗੇ।
ਅਮਰੀਕਨ ਫਲ਼ੈਗ ਦੇ ਰੰਗਾਂ ਅਨੁਸਾਰ ਦਸਤਾਰਾਂ ਸਜਾਈਆਂ ਜਾਣਗੀਆਂ ਜਿਸ ਦਾ ਪ੍ਰਬੰਧ ਗੁਰਦਿਆਲ ਸਿਘ ਭੁੱਲਾ ਤੇ ਦਲਜੀਤ ਸਿੰਘ ਬੱਬੀ ਕਰਨਗੇ।ਪ੍ਰੇਡ ਦੇ ਅਨੁਸ਼ਾਸਨਾਂ ਲਈ ਮਾਰਸ਼ਲਾ ਦਾ ਪ੍ਰਬੰਧ ਕੀਤਾ ਜਾਵੇਗਾ।ਸਿੱਖੀ ਪਹਿਚਾਣ ਬਾਰੇ ਲਿਟਰੇਚਰ ਦਾ ਪ੍ਰਬੰਧ ਕੀਤਾ ਜਾਵੇਗਾ ਜੋ ਅਮਰੀਕਨ ਕੁਮਨਿਟੀ ਵਿੱਚ ਵੰਡਿਆ ਜਾਵੇਗਾ। ਟੀ ਜੇ ਨੇ ਕਿਹਾ ਕਿ ਇਸ ਸਾਲ ਦੀ ਪ੍ਰੇਡ ਵਿੱਚ ਪ੍ਰੀਵਾਰ ਸਮੇਤ ਪਹੁੰਚਿਆ ਜਾਵੇ ਤੇ ਅਮਰੀਕਨ ਰੰਗ ਦੀਆਂ ਪੁਸ਼ਾਕਾਂ ਪਾਕੇ ਪ੍ਰੇਡ ਦੀ ਰੋਣਕ ਤੇ ਖੂਬਸੂਰਤੀ ਨੂੰ ਵਧਾਇਆ ਜਾਵੇ। ਸਮੁੱਚੀ ਸਿੱਖਸ ਆਓ ਯੂ ਐਸ ਏ ਟੀਮ ਦਾ ਸਹਿਯੋਗ ਸ਼ਲਾਘਾ ਯੋਗ ਸੀ। ਹਰੇਕ ਨੇ ਖੁੱਲ ਕੇ ਫੰਡ ਦਿੱਤੇ ਅਤੇ ਚਾਰ ਜੁਲਾਈ ਅਮਰੀਕਨ ਪ੍ਰੇਡ ਨੂੰ ਵਧੀਆ ਤੇ ਖ਼ੂਬਸੂਰਤ ਢੰਗ ਨਾਲ ਕੱਢਣ ਦੀ ਸਹਿਮਤੀ ਪ੍ਰਗਟਾਈ ਜੋ ਬਹੁਤ ਹੀ ਸ਼ਲਾਘਾ ਯੋਗ ਕਦਮ ਸੀ। ਸਮੁੱਚੀ ਮੀਟਿੰਗ ਅਸਰਦਾਇਕ ਤੇ ਵਧੀਆ ਰਹੀ ਜਿਸ ਨੂੰ ਹਰੇਕ ਨੇ ਖੁਲ ਕੇ ਹਮਾਇਤ ਕੀਤੀ।ਆਸ ਹੈ ਕਿ ਇਸ ਸਾਲ ਸਿੱਖ ਕੁਮਿਨਟੀ ਅਗਾਮੀ ਪ੍ਰੇਡ ਵਿੱਚ ਮੀਲ ਪੱਥਰ ਵਜੋਂ ਅਪਨੇ ਭਾਈਚਾਰੇ ਨੂੰ ਪੇਸ਼ ਕਰੇਗੀ।