* ਅਮਰੀਕਾ ਦੀਆਂ ਸਾਰੀਆਂ ਸਟੇਟਾਂ ਵਿੱਚ ਚੈਪਟਰ ਬਣਾਉਣ ਦੀ ਆਖਰੀ ਮਿਤੀ 31 ਦਸੰਬਰ ਹੋਵੇਗੀ
ਮੈਰੀਲੈਡ, (ਗਿੱਲ)-ਸਿੱਖਸ ਆਫ ਯੂ ਐਸ ਏ ਦੀ ਇਸ ਸਾਲ ਦੀ ਆਖਰੀ ਮੀਟਿੰਗ ਬੰਬੇ ਨਾਈਟ ਰੈਸਟੋਰੈਟ ਵਿੱਚ ਕੀਤੀ ਗਈ ਹੈ ਜਿਸ ਦੀ ਪ੍ਰਧਾਨਗੀ ਦਲਜੀਤ ਸਿੰਘ ਬੱਬੀ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ ਨੇ ਹਾਜ਼ਰੀਨ ਨੂੰ ਜੀ ਆਇਆਂ ਕਰਕੇ ਕੀਤੀ। ਉਹਨਾਂ ਦੱਸਿਆ ਕਿ ਸਿੱਖਸ ਆਫ ਯੂ ਐਸ ਏ ਨੂੰ ਨਾਨ ਪ੍ਰਾਫਿਟ ਦਾ ਦਰਜਾ ਫੈਡਰਲ ਵੱਲੋਂ ਮਿਲ ਚੁੱਕਿਆ ਹੈ। ਸਟੇਟ ਦੇ ਆਈ ਆਰ ਐਸ ਨੂੰ ਸੇਲ ਟੈਕਸ ਮੁਕਤ ਲਈ ਪੇਪਰ ਦਾਖਲ ਕਰਵਾ ਦਿੱਤੇ ਗਏ ਹਨ। ਉਪਰੰਤ ਮੀਟਿੰਗ ਦੀ ਕਾਰਵਾਈ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਨੂੰ ਸੰਭਾਲ ਦਿੱਤੀ ਗਈ। ਜਿਨਾਂ ਨੇ ਏਜੰਡੇ ਦੀਆਂ ਪਰਤਾਂ ਨੂੰ ਇਕ ਇਕ ਕਰਕੇ ਹਾਜ਼ਰੀਨ ਦੇ ਸਾਹਮਣੇ ਮੁੱਦੇ ਸਮੇਤ ਰੱਖਿਆ। ਡਾਕਟਰ ਗਿੱਲ ਨੇ ਤਿਮਾਹੀ ਦੇ ਖ਼ਰਚੇ ਤੇ ਗਤੀਵਿਧੀਆਂ ਦੀ ਰੂਪ-ਰੇਖਾ ਖ਼ਬਰਾਂ ਸਮੇਤ ਪੇਸ਼ ਕੀਤੀ । ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰਨ ਉਪਰੰਤ ਬਾਕੀ ਮੁੱਦੇ ਪੇਸ਼ ਕਰਨ ਦੀ ਸਹਿਮਤੀ ਪ੍ਰਗਟਾਈ। ਸਕੱਤਰ ਨੇ ਕਿਹਾ ਕਿ ਇਸ ਸੰਸਥਾ ਨਾਲ ਜੁੜੇ ਹਰੇਕ ਸ਼ਖ਼ਸੀਅਤ ਦਾ ਅਹੁਦਾ ਬਤੌਰ ਡਾਇਰੈਕਟਰ ਹੋਵੇਗਾ। ਜਿਸ ਨੂੰ ਸਮੇ ਸਮੇ ’ਤੇ ਡਿਊਟੀਆਂ ਬਾਰੇ ਅਵਗਤ ਕਰਵਾਇਆ ਜਾਵੇਗਾ। ਰਾਜਨੀਤੀ ਵਿੱਚ ਨੌਜਵਾਨਾ ਨੂੰ ਪ੍ਰਵੇਸ਼ ਕਰਨ ਲਈ ਸਹਿਯੋਗ ਦਿੱਤਾ ਜਾਵੇਗਾ। ਫੈਡਰਲ ਤੇ ਸਟੇਟ ਵਿੱਚ ਨੌਕਰੀਆ ਲਈ ਜਾਗਰੂਕ ਕੀਤਾ ਜਾਵੇਗਾ। ਅਮਰੀਕਾ ਦੇ ਸਾਰੇ ਪ੍ਰਾਂਤਾਂ ਵਿੱਚ ਸਿੱਖਸ ਆਫ ਯੂ ਐਸ ਏ ਚੈਪਟਰ ਦਸੰਬਰ ਇੱਕਤੀ ਤੱਕ ਸੰਪੂਰਨ ਕਰ ਲਏ ਜਾਣਗੇ। ਜਿਸ ਲਈ ਹਰੇਕ ਹਾਜ਼ਰੀਨ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਨਜ਼ਦੀਕੀ , ਸਰਗਰਮ ਵਿਅਕਤੀ ਤੇ ਦੋਸਤਾਂ ਤੇ ਜਾਨਣ ਵਾਲਿਆਂ ਨਾਲ ਰਾਬਤਾ ਕਾਇਮ ਕਰਕੇ ਇਸ ਕਾਰਵਾਈ ਨੂੰ ਨੇਪਰੇ ਚਾੜਨ ਵਿੱਚ ਸਹਿਯੋਗ ਦੇਣ। ਹੁਣ ਤੱਕ ਸੱਤ ਸਟੇਟਾਂ ਵਿੱਚ ਚੈਪਟਰ ਬਣਾ ਲਏ ਗਏ ਹਨ। ਵਿਸਾਖੀ ਦਾ ਪ੍ਰੋਗਰਾਮ ਕਰਨ ਲਈ ਭੁਪਿੰਦਰ ਸਿੰਘ ਰੋਮੀ ਸਿੰਘ ਨੂੰ ਬਤੌਰ ਡਾਇਰੈਕਟਰ ਪ੍ਰੋਗਰਾਮ ਨਿਯੁਕਤ ਕੀਤਾ ਗਿਆ ਹੈ। ਡਾਕਟਰ ਗਿੱਲ ਨੇ ਤਿੰਨ ਅਹੁਦਿਆਂ ’ਤੇ ਨਿਯੁਕਤੀ ਕਰਨ ਲਈ ਸਹਿਮਤੀ ਦੇਣ ਦਾ ਜਿਕਰ ਕੀਤਾ। ਜਿਸ ਵਿੱਚ ਚੀਫ ਸਰਪ੍ਰਸਤ , ਸਰਪ੍ਰਸਤ , ਮੈਂਬਰ ਐਟ ਲਾਰਜ ਤੇ ਕੁਆਰਡੀਨੇਟਰ ਕਮ- ਡਾਇਰੈਕਟਰ ਸਨ। ਚਰਨਜੀਤ ਸਿੰਘ ਸਰਪੰਚ ਨੂੰ ਚੀਫ ਪੈਟਰਨ, ਤਰਨਜੀਤ ਸਿੰਘ ਨੂੰ ਪੈਟਰਨ,ਸੁਖਜਿੰਦਰ ਸਿੰਘ ਸੋਨੀ ਨੂੰ ਡਾਇਰੈਕਟਰ ਕਮ ਕੁਆਰਡੀਨੇਟਰ, ਗੁਰਿੰਦਰ ਸਿੰਘ ਗੈਰੀ ਨੂੰ ਮੈਂਬਰ ਐਟ ਲਾਰਜ ਤੇ ਭੁਪਿੰਦਰ ਸਿੰਘ ਰੋਮੀ ਨੂੰ ਡਾਇਰੈਕਟਰ ਪ੍ਰੋਗਰਾਮ ਨਿਯੁਕਤ ਸਰਬਸੰਮਤੀ ਨਾਲ ਕੀਤਾ ਗਿਆ ਹੈ । ਇਸ ਮੌਕੇ ਤੇ ਸਾਰਿਆਂ ਨੂੰ ਆਪਣਾ ਨਾਮ ਸਿੱਖਸ ਆਫ ਯੂ ਐਸ ਏ ਨਾਲ ਰਜਿਸਟਰ ਕਰਨ ਦੀ ਬੇਨਤੀ ਕੀਤੀ ਗਈ ਜਿਸ ’ਤੇ ਸਭ ਨੇ ਸਹਿਮਤੀ ਪ੍ਰਗਟਾਈ। ਜਿਸ ਦੀ ਫ਼ੀਸ ਪੰਜਾਹ ਡਾਲਰ ਪ੍ਰਤੀ ਸਾਲ ਰੱਖੀ ਗਈ ਹੈ। ਵੈਬ ,ਬਾਈ- ਲਾਅ ਤੇ ਰਜਿਸਟ੍ਰੈਸ਼ਨ ਆਦਿ ਸਾਰਾ ਕੰਮ ਤਰਨਜੀਤ ਸਿੰਘ ਨੂੰ ਸੌਂਪਿਆ ਗਿਆ ਹੈ। ਭਵਿਖ ਦੇ ਇਸ ਸਾਲ ਦੇ ਕਾਰਜਾਂ ਲਈ ਦਸ ਹਜ਼ਾਰ ਡਾਲਰ ਇਕੱਠਾ ਕੀਤਾ ਗਿਆ। ਜਿਸ ਵਿੱਚ ਹਰੇਕ ਨੇ ਦਿਲ ਖੋਲ ਕੇ ਦਾਨ ਦਿੱਤਾ । ਇਸ ਸਮੇ ਸੁਰਜੀਤ ਸਿੰਘ ਗੋਲਡੀ,ਦਲਜੀਤ ਸਿੰਘ ਬੱਬੀ,ਪ੍ਰਵਿੰਦਰ ਸਿੰਘ ਹੈਪੀ,ਸੁਰਿੰਦਰ ਸਿੰਘ ਗਿੱਲ, ਕੇ ਕੇ ਸਿੱਧੂ,ਜਿੰਦਰਪਾਲ ਸਿੰਘ ਬਰਾੜ,ਮੰਨਜੀਤ ਸਿੰਘ ਰਾਜੂ, ਸੁਖਜਿੰਦਰ ਸਿੰਘ ਸੋਨੀ,ਧਰਮਿੰਦਰ ਸਿੰਘ ਅਰੋੜਾ,ਗੁਰਵਿੰਦਰ ਸਿਘ ਗੈਰੀ,ਤਰਨਜੀਤ ਸਿੰਘ ਟੀ ਜੇ,ਭੁਪਿੰਦਰ ਸਿੰਘ ਰੋਮੀ,ਜਰਨੈਲ ਸਿੰਘ,ਦਲਵਿਦਰ ਸਿੰਘ ਜੋਨੀ,ਹਰਮਿੰਦਰ ਸਿੰਘ ਗੋਲਡੀ,ਪਰਮਜੀਤ ਸਿਘ ਮਨੀ,ਗੁਰਦਿਆਲ ਸਿੰਘ ਭੁੱਲਾ,ਚਰਨਜੀਤ ਸਿੰਘ ਸਰਪੰਚ,ਗੁਰਦੇਬਸਿੰਘ,ਸੁਖਵਿੰਦਰ ਸਿਘ ਬਿਟੂ,ਮੰਨਜੀਤ ਸਿੰਘ ਤੇ ਹਰਜੀਤ ਸਿੰਘ ਹੁੰਦਲ ਬਤੌਰ ਮੀਡੀਆ ਸ਼ਾਮਲ ਹੋਏ। ਸਮੁੱਚੀ ਮੀਟਿੰਗ ਕਾਮਯਾਬ ਤੇ ਪ੍ਰਬੰਧਕਾ ਦੇ ਆਸ਼ੇ ’ਤੇ ਪੂਰਨ ਉੱਤਰੀ ਹੈ। ਰਾਤਰੀ ਭੋਜ ਉਪਰੰਤ ਸਾਰਿਆਂ ਦਾ ਧੰਨਵਾਦ ਗੁਰਦੇਬ ਸਿੰਘ ਨੇ ਕੀਤਾ ਤੇ ਨਵੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ।
Boota Singh Basi
President & Chief Editor