ਸਿੱਖਸ ਫਾਰ ਹੈਰਿਸ ਐਡ ਵਲਜ਼ ਵੈਬ ਲਾਚ ਕਰਨ ਦੀਆਂ ਤਿਆਰੀਆਂ ਮੁਕੰਮਲ।

0
102

ਸਿੱਖਸ ਫਾਰ ਹੈਰਿਸ ਐਡ ਵਲਜ਼ ਵੈਬ ਲਾਚ ਕਰਨ ਦੀਆਂ ਤਿਆਰੀਆਂ ਮੁਕੰਮਲ।

> ( ਤਸਵੀਰਾਂ ਮੁਲਤਾਨੀ, ਗਿੱਲ, ਸੰਧੂ, ਕੇ ਕੇ,ਸਰਤਾਜ,)
> ਡੈਮੋਕਰੇਟਕ ਪਾਰਟੀ ਦੇ ਉਮੀਦਵਾਰ ਰਾਸ਼ਟਰਪਤੀ ਤੇ ਓੁਪ ਰਾਸ਼ਟਰਪਤੀ ਦੀ ਜੋੜੀ ਲਈ “ਸਿੱਖਸ ਫਾਰ ਹੈਰਿਸ ਵਲਜ਼” ਦਾ ਅਗਾਜ ਨਿਉਯਾਰਕ ਵਿੱਚ ਕੀਤਾ।
> ਨਿਉਯਾਰਕ-(ਗਿੱਲ ) ਅਮਰੀਕਾ ਵਿੱਚ ਅਗਲੇ ਰਾਸ਼ਟਰਪਤੀ ਤੇ ਓੁਪ ਰਾਸ਼ਟਰਪਤੀ ਦੀ ਚੋਣ ਦਾ ਦੋਰ ਪੂਰੇ ਜ਼ੋਰਾਂ ਤੇ ਹੈ।ਡੈਮੋਕਰੇਟਕ ਉਮੀਦਵਾਰ ਦਿਨੋ ਦਿਨ ਜ਼ੋਰ ਫੜ ਰਹੇ ਹਨ। ਕਮਲਾ ਹੈਰਿਸ ਤੇ ਟਿੰਮ ਵਾਲਜ਼ ਦੀ ਚੋਣ ਮੁਹਿੰਮ ਨੂੰ ਵੱਖ ਵੱਖ ਕੁਮਿਨਟੀਆ ਵੱਲੋਂ ਹਮਾਇਤ ਕੀਤੀ ਹਾ ਰਹੀ ਹੈ।ਇਹ ਪਹਿਲੀ ਵਾਰ ਹੈ।ਕਿ ਸਿੱਖ ਕੁਮਿਨਟੀ ਖੁੱਲ ਕੇ “ਹੈਰਿਸ ਤੇ ਵਲਜ਼” ਜੋੜੀ ਦੀ ਮਦਦ ਲਈ ਓਪਨ ਲਈ ਤੁਰ ਪਈ ਹੈ। ਨਿਉਯਾਰਕ ਦੇ ਉੱਘੇ ਵਕੀਲ ਸ਼ੁਬੇਗ ਸਿੰਘ ਮੁਲਤਾਨੀ ਨੇ ਪ੍ਰੈਸ ਕਾਨਫ੍ਰੰਸ ਰਾਹੀਂ ਦੱਸਿਆ ਕਿ ਸਿੱਖਸ ਫਾਰ ਹੈਰਿਸ ਐਡ ਵਲਜ਼ ਨਾਮ ਦੀ ਵੈਬ ਲਾਂਚ ਕੀਤੀ ਜਾ ਰਹੀ ਹੈ।ਜਿਸ ਨੂੰ ਮੈਰੀਲੈਡ ਦੀ ਲੈਫ਼ਟੀਨੈਂਟ ਗਵਰਨਰ ਅਰੁਨਾ ਮਿਲਰ ਤੇ ਸਾਬਕਾ ਚੇਅਰ ਨੈਸ਼ਨਲ ਡੈਮੋਕਰੇਟਕ ਕਮੇਟੀ ਟਾਮ ਪਰੇਜ਼ ਨੇ ਇਸ ਦਾ ਸਮਰਥਨ ਕਰਕੇ ਚੋਣ ਨੂੰ ਭਰਪੂਰ ਹੁਲਾਰਾ ਦਿੱਤਾ ਹੈ।ਅਮਰੀਕਾ ਦੀਆਂ ਸਾਰੀਆਂ ਸਟੇਟਾਂ ਤੋਂ ਸਿੱਖ ਭਾਈਚਾਰੇ ਨੇ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਹਰ ਰੋਜ਼ ਭਾਰੀ ਗਿਣਤੀ ਵਿਚ ਇਸ ਮੁਹਿੰਮ ਲਈ ਸਿੱਖ ਅਗੇ ਆ ਰਹੇ ਹਨ। ਉਮੀਦ ਹੈ ਕਿ ਹੈਰਿਸ ਤੇ ਵਲਜ਼ ਰਿਕਾਰਡ ਤੋੜ ਜਿੱਤ ਹਾਸਲ ਕਰਕੇ ਕਮਲਾ ਹੈਰਿਸ ਨੂੰ ਪਹਿਲੀ ਅੋਰਤ ਰਾਸ਼ਟਰਪਤੀ ਵਜੋ ਵੇਖਣਗੇ।
> ਸੁਬੇਗ ਸਿੰਘ ਮੁਲਤਾਨੀ ਅਟਾਰਨੀ (ਨਿਉਯਾਰਕ,ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ( ਮੈਰੀਲੈਡ) ਸਰਤਾਜ ਸਿੰਘ ਸੀ ਈ ਓ ਜੈਮ ਸੰਸਥਾ ( ਕੈਲੀਫੋਰਨੀਆ) ਦਰਸ਼ਨ ਸਿੰਘ (ਸ਼ਿਕਾਗੋ) ਪ੍ਰਤਾਪ ਸਿੰਘ ( ਵਰਜੀਨੀਆ) ਸੁਖਜਿੰਦਰ ਸਿੰਘ ( ਨਿਉਜਰਸੀ) ਦਵਿੰਦਰ ਸਿੰਘ ( ਵਸ਼ਿਗਟਨ ਡੀਸੀ) ਕੁਲਦੀਪ ਸਿੰਘ ( ਪੈਨਸਿਨਵੈਨੀਆ) ਜਗਰੂਪ ਸਿੰਘ( ਓੁਹਾਇਓੁ) ਅਜੇਪਾਲ ਸਿੰਘ ( ਫੀਨਕਸ),ਜਸਵਿੰਦਰ ਸਿੰਘ ( ਇੰਡੀਅਨ ਅਨੈਪਲਿਸ) ਤੋ ਇਲਾਵਾ ਸਿੱਖਸ ਆਫ ਡੀ ਐਨ ਵੀ ਦੇ ਪ੍ਰਧਾਨ ਅਮਰਜੀਤ ਸਿੰਘ ਸੰਧੂ ਪ੍ਰਧਾਨ,ਗੁਰਪ੍ਰੀਤ ਸਿੰਘ ਠੱਕਰ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ, ਕੇ ਕੇ ਸਿਧੂ ਫਾਊਡਰ ਪੰਜਾਬੀ ਕਲੱਬ ਮੈਰੀਲੈਡ ਨੇ ਅਪਨੀ ਹਮਾਇਤ ਦਾ ਦਾਵਾ ਜਿਤਾਇਆ ਹੈ।
> ਆਸ ਹੈ ਕਿ ਸਿੱਖਸ ਆਫ਼ ਹੈਰਿਸ ਵਲਜ਼ ਨੇ ਡੈਮੋਕਰੇਟਕ ਉਮੀਦਵਾਰਾ ਨੂੰ ਅਗਾਮੀ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਬਣਨ ਵਿੱਚ ਅਪਨਾ ਸਮਰਥਨ ਦੇ ਕੇ ਜਿੱਤ ਦਾ ਪਰਚਮ ਲਹਿਰਾਉਣ ਵਿੱਚ ਭਰਪੂਰ ਹਿੱਸਾ ਪਾਇਆ ਹੈ। ਜਿਸ ਦੀ ਚਰਚਾ ਹਰ ਸਟੇਟ ਵਿੱਚ ਸ਼ੁਰੂ ਹੋ ਗਈ ਹੈ।ਇਸ ਵੈਬ ਦਾ ਲਾਂਚ ਸਮਾਗਮ ਨਿਉਯਾਰਕ ਵਿਚ ਰੱਖਿਆ ਜਾ ਰਿਹਾ ਹੈ। ਜਿਸ ਵਿੱਚ ਉੱਘੇ ਡੈਮੋਕਰੇਟਕ ਨੇਤਾਵਾਂ ਦੀ ਸ਼ਮੂਲੀਅਤ ਹੋਵੇਗੀ।ਸਿੱਖਸ ਆਫ ਹੈਰਿਸ ਵਲਜ਼ ਦੀ ਕੋਰ ਕਮੇਟੀ ਹਰ ਸਟੇਟ ਵਿੱਚ ਜਾ ਕੇ ਡੈਮੋਕਰੇਟਕ ਪਾਰਟੀ ਦੀ ਜੋੜੀ ਹੈਰਿਸ ਵਲਜ਼ ਲਈ ਵੱਡੇ ਪੱਧਰ ਤੇ ਰੈਲੀਆਂ ਤੇ ਮੀਟਿੰਗਾਂ ਕਰਕੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਜਿਤਾਉਣ ਵਿੱਚ ਅਹਿਮ ਯੋਗਦਾਨ ਪਾਵੇਗੀ।

LEAVE A REPLY

Please enter your comment!
Please enter your name here