ਸਿੱਖਿਆ ਮੰਤਰੀ ਅਤੇ ਬੇਰੁਜ਼ਗਾਰ ਲੈਕਚਰਾਰ ਉਮੀਦਵਾਰਾਂ ਵਿਚਕਾਰ ਹੋਵੇਗੀ ਫੈਸਲਾਕੁੰਨ ਮੀਟਿੰਗ

0
120

ਸੰਗਰੂਰ, 15 ਅਗਸਤ , 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ 343 ਬੇਰੁਜ਼ਗਾਰ ਲੈਕਚਰਾਰ ਯੂਨੀਅਨ ਵਿਚਕਾਰ ਅਹਿਮ ਮੀਟਿੰਗ 17 ਅਗਸਤ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਵੇਗੀ।

ਇਸ ਤੋਂ ਪਹਿਲਾਂ 9 ਅਗਸਤ ਨੂੰ ਹੋਈ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਬੈਂਸ ਨੇ ਬੇਰੁਜ਼ਗਾਰ ਲੈਕਚਰਾਰ ਉਮੀਦਵਾਰਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਵਿਭਾਗ ਵੱਲੋਂ ਭਰਤੀ ਦੀਆਂ ਸ਼ਰਤਾਂ ‘ਚ ਲੋੜੀਂਦੀ ਤਬਦੀਲੀ ਕਰਕੇ ਜਲਦ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੰਤ ਜਟਾਣਾ ਨੇ ਕਿਹਾ ਕਿ ਉਮੀਦਵਾਰ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ‘ਚ ਕੋਈ ਸਿੱਟਾ ਨਾ ਨਿਕਲਿਆ, ਤਾਂ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਵਿੱਚ ਦਰਜ਼ਨਾਂ ਅਧਿਆਪਕ ਜਥੇਬੰਦੀਆਂ ਵੀ ਸ਼ਮੂਲੀਅਤ ਕਰਨਗੀਆਂ।

ਮੀਤ ਪ੍ਰਧਾਨ ਗਗਨਦੀਪ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ 343 ਲੈਕਚਰਾਰਾਂ ਅਤੇ 55 ਬੈਕਲਾਗ ਲੈਕਚਰਾਰ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਦੌਰਾਨ ਇਤਿਹਾਸ, ਅਰਥ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸਤਰ ਲਈ ਬੀ.ਐੱਡ ‘ਚੋਂ ਟੀਚਿੰਗ ਆਫ਼ ਸੋਸ਼ਲ ਸਟੱਡੀਜ/ਸਮਾਜਿਕ ਸਿੱਖਿਆ ਨੂੰ ਯੋਗ ਨਾ ਮੰਨਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ, ਜਦੋਂਕਿ ਪਿਛਲੇ ਸਮੇਂ ਦੌਰਾਨ ਟੀਚਿੰਗ ਆਫ਼ ਸੋਸ਼ਲ ਸਟੱਡੀਜ਼ ਨੂੰ ਲੈਕਚਰਾਰ ਭਰਤੀ ਲਈ ਯੋਗ ਮੰਨਿਆ ਜਾਂਦਾ ਰਿਹਾ ਹੈ। ਦਰਅਸਲ ਬੀਐੱਡ ਦੌਰਾਨ ਜ਼ਿਆਦਾਤਰ ਵਿਦਿਆਰਥੀ ਇਸੇ ਵਿਸ਼ੇ ਵਿੱਚ ਸਿੱਖਿਆ ਪ੍ਰਾਪਤ ਹਨ। ਵਿਭਾਗ ਵੱਲੋਂ ਲੈਕਚਰਾਰ ਭਰਤੀ ਲਈ 8 ਜਨਵਰੀ 2022 ਨੂੰ ਜਾਰੀ ਇਸ਼ਤਿਹਾਰ ਅਨੁਸਾਰ ਇਤਿਹਾਸ, ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਲੈਕਚਰਾਰਾਂ ਲਈ ਯੋਗਤਾ ਸਬੰਧਤ ਵਿਸ਼ੇ ਨਾਲ ਐਮ.ਏ 55 ਪ੍ਰਤੀਸ਼ਤ, ਬੀਐੱਡ ਵਿਚ ਟੀਚਿੰਗ ਵਿਸ਼ੇ ਵਿੱਚ ਸਬੰਧਤ ਵਿਸ਼ੇ ਨੂੰ ਹੀ ਯੋਗ ਸਮਝਿਆ ਜਾਵੇਗਾ, ਪਰ 2017 ਤੋਂ ਪਹਿਲਾਂ ਬੀਐੱਡ ਵਿੱਚ ਟੀਚਿੰਗ ਵਿਸ਼ਾ ਸੋਸ਼ਲ ਸਟੱਡੀਜ਼ ਵੀ ਹੁੰਦਾ ਸੀ।

LEAVE A REPLY

Please enter your comment!
Please enter your name here