ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਮੈਰੀਲੈਂਡ ਵਿਖੇਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਅਤੇ ਅਦਬ ਸਤਿਕਾਰ ਸਹਿਤ ਮਨਾਇਆ

0
171

ਮੈਰੀਲੈਂਡ (ਸੁਰਿੰਦਰ ਸਿੰਘ) -ਸੰਸਾਰ ਭਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਯਾਦ ਕਰਦਿਆਂ ਗੁਰੂ ਘਰਾਂ ਵਿਖੇ ਵਿਸ਼ੇਸ਼ ਗੁਰਮਤਿ ਸ਼ਮਾਗਮ ਕਰਵਾਏ ਜਾ ਰਹੇ ਹਨ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦਿਵਸ ਨੂੰ ਬਾਲਟੀਮੋਰ ਮੈਰੀਲੈਂਡ ਦੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਵਿਖੇ ਬਹੁਤ ਹੀ ਅਦਬ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਸਾਹਿਬਜ਼ਾਦਿਆਂ, ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਅਤੇ ਹੋਰ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸੰਗਤਾਂ ਵੱਲੋਂ ਆਪਣੀ ਸ਼ਰਧਾ ਦੇ ਫੁੱਲ ਹਾਜ਼ਰੀ ਲਵਾ ਕੇ ਭੇਂਟ ਕੀਤੇ ਗਏ। ਇਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਸ਼ਵਿੰਦਰ ਸਿੰਘ ਜੀ ,ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਆਪਣੇ ਮਨਮੋਹਕ ਕੀਰਤਨ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸ਼ਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਹੋਰ ਗੁਰ ਇਤਿਹਾਸ ਸਰਵਣ ਕਰਵਾ ਕੇ ਸੰਗਤਾ ਨੂੰ ਨਿਹਾਲ ਕੀਤਾ।ਕਥਾਵਾਚਕ ਵੱਲੋਂ ਵੀ ਕਥਾ ਦੁਆਰਾ ਸੰਗਤਾਂ ਨੂੰ ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਸਾਕਿਆਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਬਾਰੇ ਵਿਚਾਰਾ ਨਾਲ ਸਾਂਝ ਪਾਈ।

ਗੁਰੂ ਘਰ ਦੇ ਪ੍ਰਧਾਨ, ਚੇਅਰਮੈਨ ਅਤੇ ਹੋਰ ਮੈਂਬਰਾਂ ਵੱਲੋਂ ਇਨ੍ਹਾਂ ਸਮਾਗਮਾਂ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਸਮਾਗਮ ਵਿੱਚ ਗੁਰੂ ਘਰ ਵਿਖੇ ਚੱਲ ਰਹੀ ਖਾਲਸਾ ਗੁਰਮਤਿ ਅਕੈਡਮੀ ਦੇ ਬੱਚਿਆਂ ਵੱਲੋਂ ਇਨ੍ਹਾਂ ਸ਼ਹੀਦੀ ਦਿਨਾ ਦਾ ਮਹੱਤਵ ਦਰਸਾਉਂਦੀਆਂ ਕਵਿਤਾਵਾਂ ਅਤੇ ਰਚਨਾਵਾਂ ਪੇਸ਼ ਕੀਤੀਆਂ ਗਈ। ਅਕੈਡਮੀ ਦੇ ਪ੍ਰਿੰਸੀਪਲ, ਸਟਾਫ਼ , ਮਾਪਿਆ  ਅਤੇ ਵਿਦਿਆਰਥੀਆਂ ਵੱਲੋਂ ਇਸ ਲਈ ਖੂਬ ਤਿਆਰੀ ਕਰਵਾਈ ਗਈ ਸੀ। ਜਿਸ ਸਦਕਾ ਫਰਿਆ ਉਬਾਰਦੇ, ਰਣਬੀਰ ਸਿੰਘ, ਪ੍ਰਭਨੀਤ ਕੋਰ, ਪ੍ਰਨੀਤ ਕੋਰ, ਸੁਰਿੰਦਰ ਸਿੰਘ ਇੰਦਰਪ੍ਰੀਤ ਸਿੰਘ ਨੇ ਕਵਿਤਾਵਾ ਸੁਣਾਕੇ  ਹਾਜ਼ਰ ਸੰਗਤਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਗੁਰੂ ਘਰ ਦੇ ਸੈਕਟਰੀ ਭਾਈ ਅਜੈਪਾਲ ਸਿੰਘ ਖਾਲਸਾ ਜੀ ਵੱਲੋਂ ਵੀ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਮੁਰੀਦਾਂ  ਦੀਆਂ ਸ਼ਹੀਦੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸੰਗਤਾਂ ਨੂੰ ਗੁਰੂ ਸਾਹਿਬਾਨਾ ਵੱਲੋਂ ਦੱਸੇ ਮਾਰਗ ਤੇ ਚੱਲਣ ਦਾ ਇਤਹਾਸ ਸਾਂਝਾ ਕੀਤਾ ਗਿਆ। ਸੰਗਤਾ ਨੂੰ ਨਿਯਮਤ ਤੌਰ ਤੇ ਗੁਰੂ ਘਰ ਆਉਣ ਲਈ ਪੇ੍ਰਰਿਆ ਗਿਆ। ਸਾਰੇ ਸਮਾਗਮ ਨੂੰ ਵਾੲ੍ਹੀਟ ਹਾਊਸ ਦੇ ਪ੍ਰੈੱਸ ਪ੍ਰਤੀਨਿੱਧ ਤੇ ਜੱਸ ਪੰਜਾਬੀ ਟੀਵੀ ਦੇ ਜਰਨਲਿਸਟ ਸੁਰਮੁੱਖ ਸਿੰਘ ਮਾਣਕੂ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ।ਜਿਸ ਦਾ ਸਿੱਧਾ ਪ੍ਰਸਾਰਣ ਸਮਾਗਮ ਵਿੱਚ ਨਾ ਪਹੁੰਚਣ ਵਾਲੀਆਂ ਸੰਗਤਾਂ ਨੂੰ ਘਰ  ਬੈਠੇ ਹੀ ਸਰਵਣ ਕਰਵਾਇਆ। ਗੁਰੂ ਘਰ ਵਿਖੇ ਗੁਰਬਾਣੀ ਅਤੇ ਲੰਗਰਾਂ ਦੇ ਅਤੁੱਟ ਪ੍ਰਵਾਹ ਚੱਲੇ, ਜਿਨ੍ਹਾਂ ਦਾ ਸਭਨਾ ਵੱਲੋਂ ਆਨੰਦ ਮਾਣਿਆ ਗਿਆ। ਸਮੁੱਚਾ ਗੁਰਮਤਿ ਸਮਾਗਮਾ ਸੰਗਤਾ ਦੀਆਂ ਤੇ ਪ੍ਰਬੰਧਕਾ ਦੀਆਂ ਆਸਾਂ ਤੇ ਪੂਰਨ ਉਤਰਿਆ , ਜਿਸ ਦੀ ਚਰਚਾ ਦੂਰ ਦੁਰਾਢੇ ਤੱਕ ਵੇਖੀ ਗਈ ਹੈ।

LEAVE A REPLY

Please enter your comment!
Please enter your name here