ਅਮਰੀਕਾ ਤੋ ਇਕ ਸੋ ਦੇ ਜਥੇ ਲਈ ਵਿਸ਼ੇਸ ਪ੍ਰਬੰਧ ਕਰਨ ਦਾ ਭਰੋਸਾ ।
ਵਸ਼ਿਗਟਨ ਡੀ ਸੀ-( ਗਿੱਲ ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਪੁਰਬ ਮਨਾਉਣ ਸੰਬੰਧੀ ਵਿਸ਼ੇਸ ਜਥੇ ਦੇ ਪ੍ਰਬੰਧਾਂ ਸੰਬੰਧੀ ਸਿੱਖਸ ਆਫ ਯੂ ਐਸ ਏ ਦਾ ਇਕ ਵਫ਼ਦ ਨੇ ਪਾਕਿਸਤਾਨ ਦੇ ਅੰਬੈਸਡਰ ਮਸੂਦ ਖਾਨ ਨਾਲ ਮੁਲਾਕਾਤ ਕੀਤੀ।ਇਸ ਮੀਟਿੰਗ ਦਾ ਅਯੋਜਿਨ ਕੁਮਿਨਟੀ ਮਨਿਸਟਰ ਤੇ ਫ਼ਸਟ ਸੈਕਟਰੀ ਸ਼ਾਇਦ ਰਜ਼ਾ ਨੇ ਕੀਤਾ। ਇਸ ਮੀਟਿੰਗ ਵਿੱਚ ਡਿਪਟੀ ਅੰਬੈਸਡਰ, ਵਿਸ਼ੇਸ ਸੈਕਟਰੀ ਰਿਜਵਾਮ ਗੁੱਲ , ਪ੍ਰੈਸ ਸੈਕਟਰੀ ਨੇ ਹਿੱਸਾ ਲਿਆ।
ਮੌਟਿਗ ਦੀ ਸ਼ੁਰੂਆਤ ਜਾਣ ਪਹਿਚਾਣ ਉਪਰੰਤ ਸ਼ੁਰੂ ਕੀਤੀ ਗਈ। ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਗੁਰਪੁਰਬ ਤੇ ਇਕ ਸੋ ਦਾ ਜਥਾ ਅਮਰੀਕਾ ਤੋ ਜਾ ਰਿਹਾ ਹੈ। ਉਹਨਾਂ ਦੇ ਪ੍ਰਬੰਧ ਤੇ ਸਕਿਉਰਟੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਧਾਰਮਿਕ ਯਾਤਰੀਆਂ ਨੂੰ ਦੂਹਰੀ ਐਟਰੀ ਜਾਂ ਮਲਟੀਪਲ ਐਟਰੀ ਵੀਜ਼ਾ ਦਿੱਤਾ ਜਾਵੇ। ਸਿੰਗਲ ਐਟਰੀ ਸਿਰਫ ਉਹਨਾਂ ਨੂੰ ਦਿੱਤੀ ਜਾਵੇ ਜੋ ਸਿੱਧੇ ਜਾ ਕੇ ਵਾਪਸ ਮੁੜਦੇ ਹਨ।
ਕੇ ਕੇ ਸਿਧੂ ਨੇ ਕਿਹਾ ਕਿ ਯਾਤਰੀ ਬਹੁਤ ਜਾਣਾ ਚਹੁੰਦੇ ਹਨ । ਪਰ ਉਹਨਾਂ ਨੂੰ ਪੈਕਜ ਮੁਹਈਆ ਕਰਵਾਇਆ ਜਾਵੇ।ਦਵਿੰਦਰ ਗਿੱਲ ਨੇ ਕਿਹਾ ਕਿ ਐਟਰੀ ਘਟੋ ਘੱਟ ਛੇ ਮਹੀਨੇ ਦੀ ਦਿੱਤੀ ਜਾਵੇ।ਹਰਜੀਤ ਸਿੰਘ ਹੁੰਦਲ ਸੀ ਈ ਓ ਸਬ ਰੰਗ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਸਾਂਝਾ ਹੈ। ਇਸ ਨੂੰ ਅੰਬੈਸੀ ਵਿੱਚ ਮਨਾਉਣ ਲਈ ਯਕੀਨੀ ਬਣਾਇਆ ਜਾਵੇ। ਰਣਜੀਤ ਕੁਮਾਰ ਨੇ ਕਿਹਾ ਕਿ ਪਹੁੰਚ ਵੀਜ਼ਾ ਸ਼ੁਰੂ ਕੀਤਾ ਜਾਵੇ।ੳਹਨਾ ਕਿਹਾ ਕਿ ਸਪਾਸਰ ਪੱਤਰ ਦੀ ਜ਼ਰੂਰਤ ਨੂੰ ਖਤਮ ਕੀਤਾ ਜਾਵੇ। ਉਸ ਦੀ ਜਗਾ ਸਥਾਨਕ ਗੁਰੂ ਘਰ ਤੇ ਰਜਿਸਟਰ ਸੰਸਥਾ ਦੇ ਪੱਤਰ ਨੂੰ ਮਾਣਤਾ ਦਿੱਤੀ ਜਾਵੇ। ਜਿਸ ਨੂੰ ਤੁਰੰਤ ਸਵੀਕਾਰਿਆ ਗਿਆ ।
ਅੰਬੈਸਡਰ ਮਸੂਦ ਖਾਨ ਨੇ ਹਰੇਕ ਮੁੱਦੇ ਬਾਰੇ ਢੁਕਵੇ ਜਵਾਬ ਦਿੱਤੇ ਤੇ ਕੁਮਿਨਟੀ ਮਨਿਸਟਰ ਨੇ ਕਾਨੂੰਨ ਮੁਤਾਬਕ ਸਾਰੀ ਜਾਣਕਾਰੀ ਮੁਹਈਆ ਕਰਵਾਈ।
ਇਸ ਮੋਕੇ ਸਿੱਖਸ ਆਫ ਯੂ ਐਸ ਏ ਵੱਲੋਂ ਅੰਬੈਸਡਰ ਮਸੂਦ ਖਾਨ ਨੂੰ ਸਾਈਟੇਸ਼ਨ ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਅੰਬੈਸਡਰ ਨੇ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਤੇ ਚਾਹ ਦਾ ਕੱਪ ਵਫ਼ਦ ਨੂੰ ਪਿਲਾਇਆ । ਵਫ਼ਦ ਨੇ ਅੰਬੈਸੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
Boota Singh Basi
President & Chief Editor