ਮਿਲਾਨ ਇਟਲੀ 1 ਦਸੰਬਰ (ਸਾਬੀ ਚੀਨੀਆ) ਸਿੱਖ ਧਰਮ ਦੀ ਵਿਸ਼ਾਲਤਾ ਅਤੇ ਮਹਾਨਤਾ ਨੂੰ ਨੇੜੇ ਤੋ ਜਾਨਣ ਲਈ ਇਟਲੀ ਦੇ ਕਸਬਾ ਆਂਸੀੳ ਦੇ ਸਕੂਲ ਦੇ ਵਿੱਦਿਆਰਥੀਆਂ ਨੇ ਗੁਰਦੁਆਰਾ ਗੋਬਿਦਸਰ ਸਾਹਿਬ ਲਵੀਨੀੳ ਰੋਮ ਪਹੁੱਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਕੇ ਕਿ ਗੁਰਬਾਣੀ ਕੀਰਤਨ ਸ਼ਰਵਣ ਕਰਨ ਉਪਰੰਤ ਸਿੱਖ ਧਰਮ ਦੀ ਵਿਸ਼ਾਲਲਤਾ ਅਤੇ ਮਹਾਨਤਾ ਸਬੰਧੀ ਵਿਚਾਰਾਂ ਕਰਦਿਆ ਜਾਣਕਾਰੀ ਪ੍ਰਾਪਤ ਕੀਤੀ | ਵੱਡੀ ਗਿਣਤੀ ਵਿਚ ਗੁਰਦੁਆਰਾ ਪਹੁੱਚੇ ਵਿੱਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਅਤੇ ਹੋਰ ਗੁਰਸਿੱਖਾਂ ਨਾਲ ਇਟਾਲੀਅਨ ਭਾਸ਼ਾ ਵਿਚ ਗੱਲਬਾਤ ਕਰਦੇ ਹੋਏ ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਸਬੰਧੀ ਵਿਚਾਰਾਂ ਕਰਦੇ ਹੋਏ ਲੰਗਰ ਪ੍ਰਥਾ ਬਾਰੇ ਪੂਰੀ ਗੰਭੀਰਤਾ ਨਾਲ ਗੱਲਬਾਤ ਕੀਤੀ।ਇਸ ਮੌਕੇ ਉਤਸ਼ਾਹ ਨਾਲ ਭਰੇ ਹੋਏ ਸਕੂਲੀ ਵਿਦਿੱਆਰਥੀਆ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਉਨਾਂ ਨੂੰ ਜੋ ਸਕੂਨ ਤੇ ਆਨੰਦ ਗੁਰਦੁਆਰਾ ਸਾਹਿਬ ਆਕੇ ਮਿਲਿਆ ਹੈ ਇਸ ਤੋ ਪਹਿਲ੍ਹਾ ਅਜਿਹੀ ਖੁਸ਼ੀ ਤੇ ਆਨੰਦ ਕਦੇ ਨਹੀ ਮਿਲਿਆ ਦੱਸਣਯੋਗ ਹੈ ਕਿ ਜਿਸ ਤਰ੍ਹਾਂ ਵਿਦੇਸ਼ਾਂ ਵਿਚ ਸਿੱਖਾਂ ਦੀ ਆਬਾਦੀ ਵੱਧ ਰਹੀ ਹੈ ਉਸ ਨਾਲ ਵਿਦੇਸ਼ੀ ਵਿਦਿਆਰਥੀਆਂ ਵਿਚ ਸਿੱਖ ਧਰਮ ਨੂੰ ਚੰਗੀ ਤਰ੍ਹਾ ਜਾਨਣ ਤੇ ਸਮਝਣ ਲਈ ਉਤਿਸ਼ਾਹ ਵੇਖਿਆ ਜਾ ਸਕਦਾ ਹੈ | ਇਸ ਮੌਕੇ ਤੇ ਮੌਜੂਦਾਂ ਪ੍ਰਬੰਧਕਾਂ ਵੱਲੋ ਵਿਦਿਆਰਥੀਆ ਨੇ ਨਾਲ ਆਏ ਉਨਾਂ ਦੇ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਿੱਖ ਇਤਿਹਾਸ ਨਾਲ ਸਬੰਧ ਕਿਤਾਬਾਂ ਭੇਂਟ ਕਰਦੇ ਹੋਏ ਸਨਮਾਨ੍ਹਿਤ ਕਰਨ ਉਪਰੰਤ ਉਨਾਂ ਦਾ ਧੰਨਵਾਦ ਕੀਤੀਆਂ ਗਿਆ ਜਿੰਨਾਂ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਲਿਆਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰੇ ਅਤੇ ਨਤਮਸਤਕ ਹੋਣ ਲਈ ਖਾਸ ਪ੍ਰੋਗਰਾਮ ਉਲੀਕਿਆ ਸੀ । ਦੱਸਣਯੋਗ ਹੈ ਕਿ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀੳ ਰੋਮ ਇਲਾਕੇ ਵਿਚ ਸਭ ਤੋ ਪੁਰਾਣਾ ਅਤੇ ਵੱਡਾ ਸਿੱਖ ਟੈਂਪਲ ਹੈ ਜਿਸਦੀ ਆਲੀਸ਼ਾਨ ਅਤੇ ਖੁੱਲੀ ਇਮਾਰਤ ਇਥੇ ਆਉਣ ਵਾਲਿਆ ਲਈ ਖਿੱਚ ਦਾ ਕੇਂਦਰ ਬਿੰਦੂ ਹੈ।
ਅਧਿਆਪਕਾਂ ਨੂੰ ਯਾਦਗਾਰੀ ਚਿਨ੍ਹ ਭੇਂਟ ਕਰਦੇ ਹੋਏ ਪ੍ਰਬੰਧਕ , ਫੋਟੋ ਸਾਬੀ ਚੀਨੀਆ
Boota Singh Basi
President & Chief Editor