ਮਾਨਸਿਕ ਸਿੱਖਿਆ ਦੇ ਪ੍ਰੋਜੈਕਟ ਨੂੰ ਅੱਗੇ ਤੋਰਨ ਦਾ ਰਾਹ ਪੱਧਰਾ ਕੀਤਾ
ਵਰਜੀਨੀਆ-(ਗਿੱਲ ) ਕਰੀਨਾ ਹੂ ਨੇ ਸਾਂਝੇ ਤੋਰ ਤੇ ਵਿਚਰਨ ਲਈ ਬਾਇਉਮਕੈਨਿਕਸ ਲੈਬਰਾਟੀ ਦਾ ਦੋਰਾ ਸਿੱਖ ਨੇਤਾਵਾਂ ਨੂੰ ਕਰਵਾਇਆ। ਜਿੱਥੇ ਵੱਖ ਵੱਖ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਵੱਖ ਵੱਖ ਬਿਮਾਰੀਆਂ ਨੂੰ ਇੱਕੋ ਵਾਰੀ ਜਾਨਣ ਵਾਲੀ ਚਿਪ ਬਾਰੇ ਜਾਣਕਾਰੀ ਲਈ,ਉੱਥੇ ਖ਼ੂਨ ਨੂੰ ਅਠਾਰਾਂ ਮਹੀਨੇ ਜੀਵਾਤਮਾ ਰੱਖਣ ਦੀ ਵਿਧੀ ਨੂੰ ਵਿਚਾਰਿਆ ਗਿਆ ਹੈ। ਜੋ ਆਰਮੀ, ਕੁਦਰਤੀ ਆਫ਼ਤਾਂ ਸਮੇ ਵਰਤੋ ਵਿੱਚ ਲਿਆਉਣ ਦੀ ਵਿਧੀ ਦੀ ਜਾਣਕਾਰੀ ਬਾਰੇ ਵਿਚਾਰਾ ਹੋਈਆਂ।
ਗੁਰਚਰਨ ਸਿੰਘ ਨੇ ਕਿਹਾ ਕਿ ਇਸ ਟੈਕਨੀਕ ਨੂੰ ਛੋਟੇ ਮੁਲਕਾ ਵਿੱਚ ਕਾਰਗਰ ਤੇ ਵਰਤੋ ਵਿੱਚ ਲਿਆਉਣ ਲਈ ਮਾਰਕੀਟਿਗ ਲਈ ਵਾਹ-ਗਲੋਬਲ ਵਧੀਆ ਰੋਲ ਅਦਾ ਕਰ ਸਕਦੀ ਹੈ। ਜਿਸ ਕਰਕੇ ਸਿੱਖ ਨੇਤਾਵਾਂ ਦੀ ਯੋਗਤਾ ਨੂੰ ਵਰਤਣ ਵਾਸਤੇ ਇਸ ਮੀਟਿੰਗ ਦਾ ਅਯੋਜਿਨ ਕੀਤਾ ਗਿਆ ਸੀ।
ਡਾਕਟਰ ਸੁਰਿੰਦਰ ਗਿੱਲ ਨੇ ਮਾਨਸਿਕ ਸਿੱਖਿਆ ਨੂੰ ਮੈਰੀਲੈਡ ਦੇ ਸਕੂਲਾਂ ਵਿੱਚ ਸ਼ੁਰੂ ਕਰਨ ਬਾਰੇ ਵਿਚਾਰਾ ਕੀਤੀਆਂ । ਜਿਸ ਲਈ ਡਾਟਾ ਇਕੱਠਾ ਕਰਕੇ ਇਕ ਜਗਾ ਸਟੋਰ ਕਰਨ ਦੀ ਵਿਧੀ , ਨੂੰ ਵਿਦਿਆਰਥੀਆਂ ਦੇ ਹਿਤ ਵਿੱਚ ਕਾਰਗਰ ਕਰਨ ਲਈ,ਪਲਜ ਬਾਇੳਫੀਡ ਯੰਤਰ ਨੂੰ ਸਕੂਲਾ ਵਿੱਚ ਲੈਬ ਵਜੋ ਵਰਤਣ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਗਿਆ।
ਦੋਹਾ ਨੇਤਾਵਾਂ ਦੇ ਵਿਚਾਰ ਵਟਾਂਦਰੇ ਤੋ ਡੇਵਿਡ ਐਚ ਹੂ ਫਾਊਡਰ ਸੀ ਈ ਓ ਤੇ ਜਾਨ ਐਲ ਵਾਰਡਨ ਜੂਨੀਅਰ ਕੋ-ਫਾਊਡਰ ਸੀਈਓ ਕਾਫੀ ਪ੍ਰਭਾਵਿਤ ਹੋਏ। ਜੋ ਅਗਲੇ ਕੁਝ ਦਿਨਾਂ ਵਿੱਚ ਇਸ ਦੀ ਰੂਪ ਰੇਖਾ ਨੂੰ ਅੰਤਮ ਰੂਪ ਦੇਣਗੇ।
Boota Singh Basi
President & Chief Editor