ਸਿੱਖ ਪੰਥ ਦੇ ਕੀਰਤਨੀਏ ਭਾਈ ਅਮਨਦੀਪ ਸਿੰਘ ਵੱਲੋਂ ਅੰਮ੍ਰਿਤਸਰ ਦੇ ਮੇਅਰ ਸ.ਜਤਿੰਦਰ ਸਿੰਘ ਭਾਟੀਆ ਦਾ ਸਨਮਾਨ ।
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ,ਅੱਡਾ ਬਾਉਲੀ ਰਾਮ ਤੀਰਥ ਰੋਡ,ਅੰਮ੍ਰਿਤਸਰ ਦੇ ਮੁੱਖ ਪ੍ਰਬੰਧਕ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਅੰਮ੍ਰਿਤਸਰ ਦੇ ਮੇਅਰ ਸ.ਜਤਿੰਦਰ ਸਿੰਘ ਭਾਟੀਆ ਨੂੰ ਸਨਮਾਨਿਤ ਕੀਤਾ ਗਿਆ। ਅੱਜ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ 101 ਅਖੰਡ ਪਾਠ ਸਾਹਿਬ ਦੀ ਲੜੀ ਵਿਚ ਅੰਮ੍ਰਿਤਸਰ ਦੇ ਮੇਅਰ ਸ.ਜਤਿੰਦਰ ਸਿੰਘ ਭਾਟੀਆ ਸਿੰਘ ਨੇ ਸ਼ਿਰਕਤ ਕੀਤੀ।ਸ.ਭਾਟੀਆ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਭੂਰ ਸ਼ਲਾਘਾ ਕੀਤੀ ਗਈ।ਮੇਅਰ ਮੋਤੀ ਭਾਟੀਆ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ,ਗੁਰੂ ਬਾਬਾ ਨਾਨਕ ਜੀ ਦੀ ਰਸੋਈ,ਬਾਬਾ ਦੀਪ ਸਿੰਘ ਫਰੀ ਟਿਫਨ ਸੇਵਾ ਅਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦਾ ਦੌਰਾ ਕੀਤਾ।ਉਨਾਂ ਹਸਪਤਾਲ ਵਿੱਚ ਆਏ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ।ਉਨ੍ਹਾਂ ਕਿਹਾ ਅੱਜ ਦੇ ਸਮੇਂ ਦੀ ਮੁੱਖ ਲੋੜ ਪੜ੍ਹਾਈ ਅਤੇ ਮੈਡੀਕਲ ਸਹੂਲਤ ਹੈ।ਵੈਸੇ ਤਾਂ ਇਹ ਕੰਮ ਸਰਕਾਰਾਂ ਦੇ ਨੇ ਪਰ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਇਹ ਕੰਮ ਬਹੁਤ ਹੀ ਉੱਚ ਪੱਧਰ ਤੇ ਕੀਤੇ ਜਾ ਰਹੇ ਹਨ। ਇਸ ਦੌਰਾਨ ਮੇਅਰ ਜਤਿੰਦਰ ਭਾਟੀਆ ਅਤੇ ਭਾਈ ਅਮਨਦੀਪ ਸਿੰਘ ਨੇ ਸਮਾਜਿਕ ਅਤੇ ਧਾਰਮਿਕ ਵਿਚਾਰਾਂ ਵੀ ਕੀਤੀਆਂ।ਉਨ੍ਹਾਂ ਕਿਹਾ ਕਿ ਇਹ ਸਭ ਕੁਝ ਦੇਖ ਕੇ ਮਨ ਬਹੁਤ ਪ੍ਰਸੰਨ ਹੋਇਆ ਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਇਹ ਕੰਮ ਬਹੁਤ ਹੀ ਉੱਚ ਪੱਧਰ ਤੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਸਿੱਖ ਜਗਤ ਨੂੰ ਮਾਣ ਹੈ ਇਹੋ ਜਿਹੇ ਗੁਰਸਿੱਖਾਂ ਤੇ ਜੋ ਸਮੇਂ ਨੂੰ ਮੁੱਖ ਰੱਖਦਿਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਭਾਈ ਸਾਹਿਬ ਵੱਲੋਂ ਜਦੋਂ ਵੀ ਸੇਵਾ ਰੂਪ ਵਿਚ ਡਿਊਟੀ ਲਗਾਈ ਜਾਏਗੀ ਅਸੀਂ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗੇ। ਇਸ ਮੌਕੇ ਭਾਈ ਅਮਿਤੇਸ਼ਵਰ ਸਿੰਘ,ਗੁਰਪ੍ਰੀਤ ਸਿੰਘ, ਭਾਈ ਗੁਰਚਰਨ ਸਿੰਘ, ਵਰੁਣ ਸ਼ਰਮਾ ਮੈਨੇਜਰ, ਭਾਈ ਸ਼ਮਸ਼ੇਰ ਸਿੰਘ,ਭਾਈ ਸਿਮਰਤਪਾਲ ਸਿੰਘ ਆਦਿ ਹਾਜ਼ਰ ਸਨ।