ਸਿੱਖ ਫਾਊਡੇਸ਼ਨ ਵਰਜੀਨੀਆ ਗੁਰੂ ਘਰ ਦੇ ਪ੍ਰਬੰਧਕਾ ਵੱਲੋਂ ਸਲਾਨਾ ਪਿਕਨਿਕ ਮਨਾਈ।

0
144

ਵਰਜੀਨੀਆ ( ਮਾਣਕੂ/ਗਿੱਲ ) -ਹਰ ਸਾਲ ਦੀ ਤਰਾਂ ਸਲਾਨਾ ਪਿਕਨਿਕ ਦਾ ਅਯੋਜਿਨ ਸਿੱਖ ਫਾਊਡੇਸ਼ਨ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਹ ਪਿਕਨਿਕ ਬਰਕ ਲੇਕ ਪਾਰਕ ਵਿੱਚ ਮਨਾਈ ਗਈ ਹੈ। ਜਿਸ ਨੂੰ SFV ਬੋਰਡ ਮੈਂਬਰਾਂ ਵੱਲੋਂ ਫੰਡ ਕੀਤਾ ਗਿਆ।ਇਸ ਪਿਕਨਿਕ ਵਿੱਚ ਸੈਂਕੜੇ ਨੋਜਵਾਨਾ,ਮੁਟਿਆਰਾਂ ਬੱਚਿਆਂ ,ਬਜ਼ੁਰਗਾਂ ਤੇ ਬੀਬੀਆਂ ਨੇ ਹਿਸਾ ਲਿਆ ।ਜਿੱਥੇ ਪੁਰਾਣੇ ਅਤੇ ਨਵੇ ਦੋਸਤਾਂ ਨੂੰ ਮਿਲਣ ਦਾ ਮੋਕਾ ਮਿਲਿਆ ਉੱਥੇ ਇਕ ਦੂਜੇ ਨੂੰ ਜਾਨਣ ਤੇ ਵਿਚਾਰਨ ਦਾ ਮੋਕਾ ਵੀ ਪ੍ਰਾਪਤ ਹੋਇਆ ਹੈ। ਇਸ ਦੇ ਨਾਲ ਨਾਲ ਵਧੀਆ ਪਕਵਾਨ ਦਾ ਲੁਤਫ ਵੀ ਲਿਆ ਗਿਆ ਜੋ ਕਾਬਲੇ ਤਾਰੀਫ਼ ਸੀ। ਸਮਾ ਬਹੁਤ ਹੀ ਵਧੀਆ ਹਾਸ ਭਰੇ ਮਾਹੋਲ ਵਿੱਚ ਗੁਜ਼ਰਿਆ ਤੇ ਅਰਾਮਦਾਇਕ ਬਾਹਰੀ ਮਾਹੋਲ ਹਰੇਕ ਨੂੰ ਖੁਸ਼ਗਵਾਰ ਕਰ ਗਿਆ।ਵਧੀਆ ਮੋਸਮ ਵਿੱਚ ਪੂਰੀ ਟੀਮ ਨੇ ਸਹਿਯੋਗ ਕੀਤਾ ਤੇ ਬੋਰਡ ਮੈਂਬਰਾਂ ਨੇ ਇਸ ਦੀ ਕਾਮਯਾਬੀ ਲਈ ਮਦਦ ਕੀਤੀ। ਜਿੱਥੇ ਇਹ ਪਿਕਨਿਕ ਵੱਖਰੀ ਛਾਪ ਛੱਡ ਗਈ ਉੱਥੇ ਮੰਨਜੀਤ ਸਿੰਘ ਤਨੇਜਾ ਚੇਅਰਮੈਨ ਨੇ ਧੰਨਵਾਦ ਕਰਦੇ ਕਿਹਾ ਕਿ ਇਹ ਸਲਾਨਾ ਪਿਕਨਿਕ ਆਪਸੀ ਪਿਆਰ ,ਸਤਿਕਾਰ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਪਕੇਰਿਆਂ ਕਰਨ ਵਿੱਚ ਅਥਾਹ ਯੋਗਦਾਨ ਦਾ ਪ੍ਰਤੀਕ ਹੈ। ਜਿਸ ਲਈ ਪ੍ਰੇਯਕਾ ਬਜਾਜ ਤੇ ਸਰਬਜੀਤ ਕੋਚਰ ਦਾ ਸਹਿਯੋਗ ਕਾਬਲੇ ਤਾਰੀਫ਼ ਰਿਹਾ।
ਆਸ ਹੈ ਕਿ ਭਵਿਖ ਵਿੱਚ ਇਸ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਕੁਝ ਮਾਈਨਰ ਖੇਡਾਂ ਨੂੰ ਪਿਕਨਿਕ ਵਿੱਚ ਸ਼ਾਮਲ ਕਰਾਂਗੇ। ਜਿਸ ਨਾਲ ਨੋਜਵਾਨ ਪੀੜੀ ਦੀ ਸ਼ਮੂਲੀਅਤ ਵਿੱਚ ਵਾਧਾ ਕੀਤਾ ਜਾ ਸਕੇ। ਸਮੁੱਚੀ ਪਿਕਨਿਕ ਹਾਜ਼ਰੀਨ ਦੀਆਂ ਆਸ਼ਾ ਤੇ ਪੂਰਨ ਉੱਤਰੀ ਜਿਸ ਨੂੰ ਹਰੇਕ ਨੇ ਆਪ ਅਪਨੇ ਢੰਗ ਨਾਲ ਅਨੰਦ ਮਾਣਿਆ ਹੈ।

LEAVE A REPLY

Please enter your comment!
Please enter your name here