ਸਿੱਖ ਬਿਜ਼ਨਸ-ਲੀਡਰਜ ਆਫ ਇੰਡੀਆ ਕਿਤਾਬ ਦਾ ਰਲੀਜ ਸਮਾਰੋਹ ਨਵੀਆਂ ਪੈੜਾ ਛੱਡ ਗਿਆ- ਪ੍ਰਭਲੀਨ ਸਿੰਘਸਿੱਖ ਬਿਜ਼ਨਸ-ਲੀਡਰਜ ਆਫ ਇੰਡੀਆ ਕਿਤਾਬ ਦਾ ਰਲੀਜ ਸਮਾਰੋਹ ਨਵੀਆਂ ਪੈੜਾ ਛੱਡ ਗਿਆ- ਪ੍ਰਭਲੀਨ ਸਿੰਘ

0
189

ਵਸ਼ਿਗਟਨ ਡੀ ਸੀ-( ਸੁਰਿੰਦਰ ਗਿੱਲ ) ਦਿੱਲੀ ਵਿੱਚ ਡਾ: ਪ੍ਰਭਲੀਨ ਸਿੰਘ ਲੇਖਕ ਦੀ ਕਿਤਾਬ, ਸਿੱਖ ਬਿਜ਼ਨਸ-ਲੀਡਰਜ਼ ਆਫ ਇੰਡੀਆ ਦਾ ਰਲੀਜ ਸਮਾਰੋਹ ਕੀਤਾ ਗਿਆ । ਜਿਸ ਵਿੱਚ ਮਨੋਹਰ ਸਿੰਘ ਖੱਟਰ, ਮੁੱਖ ਮੰਤਰੀ ਹਰਿਆਣਾ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਡਾ: ਚਰਨ ਸਿੰਘ, ਚੇਅਰਮੈਨ, ਪੰਜਾਬ ਸਿੰਧ ਬੈਂਕ, ਮਹੰਤ ਕਰਮਜੀਤ ਸਿੰਘ ਜੀ ਗੈਸਟ ਆਫ ਸਨ।ਗੁਰਚਰਨ ਸਿੰਘ ਗੁਰੂ ਸਾਬਕਾ ਅਫਸਰ ਵਲਡ ਬੈਕ ਅਮਰੀਕਾ ਦੀ ਵੀ ਵਿਸ਼ਸ ਸਮੂਲੀਅਤ ਰਹੀ ਸੀ। “ਸਿੱਖ ਬਿਜ਼ਨਸ-ਲੀਡਰਜ਼ ਆਫ਼ ਇੰਡੀਆ” ਨਾਮੀ ਕਿਤਾਬ ਦੇ ਲਾਂਚ ਵਿੱਚ ਸ਼ਾਮਲ ਹੋ ਕੇ ਸਭ ਨੇ ਖੁਸ਼ੀ ਪ੍ਰਗਟਾੲੀ ਹੈ। ਤਿਰਲੋਚਨ ਸਿੰਘ, ਸੰਸਦ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਸਿੱਖ ਪੂਰੇ ਸੰਸਾਰ ਵਿਚ ਅਪਨੀ ਕਾਬਲੀਅਤ ਕਰਕੇ ਛਾੲੇ ਹੋੲੇ ਹਨ। ਜਿਸ ਦੇ ੲਿਵਜਾਨੇ ਅਜੇ ਸਿੰਘ ਬੰਗਾ ਵਲੱਡ ਬੈਕ ਦੇ ਸੀ ੲੀ ਓ ਨਿਯੁਕਤ ਕੀਤਾ ਹੈ। ਜੋ ਸਿਖ ਕੋਮ ਲੲੀ ਫਖਰ ਵਾਲੀ ਗਲ ਹੈ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਇਹ ਜਾਣ ਕੇ ਖੁਸ਼ੀ ਹੋਈ ਕਿ ਸਿੱਖ ਭਾਰਤ ਵਿੱਚ ਵਧ-ਫੁੱਲ ਰਹੇ ਹਨ ਅਤੇ ਇੱਕ ਵੱਡਾ ਹਿੱਸਾ ਭਾਰਤੀ ਅਰਥਚਾਰੇ ਦਾ ਸਮਰਥਨ ਕਰ ਰਹੇ ਹਨ।
ਮੁਖ ਮਹਿਮਾਨ ਮਨੋਹਰ ਲਾਲ ਖਟੜ ਮੁਖ ਮੰਤਰੀ ਹਰਿਅਾਣਾ ਨੇ ਕਿਹਾ ਕਿ ਮੇਰੀ ਸਟੇਟ ਨਿਵੇਸ਼ ਵਾਸਤੇ ਨਿੰਮਤ੍ਰਤ ਕਰਦੌ ਹੈ। ਅਸੀ ਸਹੂਲਤਾ ਦੇਕੇ ਨਿਵੇਸ਼ਕਾਰੀਅਾ ਨੂੰ ਮਾਣ ਸਨਮਾਨ ਦੇਵਾਗੇ। ਸਿੰਗਲ ਵਿੰਡੋ ਰਾਹੀ ਹਰ ਲਾੲੀਸੈਸ ਮੁਹੲੀਅਾ ਕਰਵਾਵਾਗੇ। ੳੁਹਨਾ ਕਿਹਾ ਕੁ ਪ੍ਰਭਲੀਨ ਵਲੋ ਲਿਖੀ ਕਿਤਾਬ ਤੇ ਬਿਜਨੈਸਮੈਨ ਵਲੋ ਦਿਤੌ ਹਾਣਜਾਰੀ ਨਵੇ ਕਾਰੋਬਾਰੀਅਾ ਨੂੰ ਪ੍ਰਫੁਲਤ ਕਰੇਗੀ। ੲਿਹ ਵਧਾੲੀ ਦੇ ਪਾਤਰ ਹਨ।
ਚਰਨ ਸਿਘ ਸਾਬਕਾ ਚੇਅਰਮੈਨ ਸਿੰਧ ਬੈਕ ਨੇ ਕਿਹਾ ਕਿ ਭਾਰਤ ਨਿਵੇਸ਼ ਲੲੀ ਬਿਹਤਰ ਸਥਾਨ ਹੈ। ਜਿਥੇ ਪ੍ਰਫਲਤ ਹੋਣ ਦੇ ਮੋਕੇ ਬਿਹਤਰ ਹਨ। ਪਰ ਸਾਡੇ ਲੋਕ ਤਰਜੀਹ ਘੱਟ ਦੇ ਰਹੇ ਹਨ। ਅੱਜ ਦਾ ਸਮਾਗਮ ਨਵੀਅਾ ਪੈੜਾ ੳੁਸਾਰ ਗਿਅਾ ਹੈ।ਜਿਸ ਦਾ ਲਾਭ ਨਵੇ ਬਿਜਨਸਮੈਨ ਲੈਣਗੇ।
ਆਊਟ ਲੁਕ ਦੇ ਪਬਲਿਸ਼ਰ ਸੰਨਦੀਪ ਕੁਮਾਰ ਘੋਸ਼ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਰਾਤਰੀ ਭੋਜ ਦਾ ਨਿੰਮਤ੍ਰਤ ਕਰਦੇ ਵਿਚਾਰਾ ਦੀ ਸਾਂਝ ਪਾਉਣ ਦੀ ਤਾਕੀਦ ਕੀਤੀ। ਜਿੱਥੇ ਢੇਰ ਸਾਰੀਆਂ ਵਿਚਾਰਾ ਦਾ ਅਦਾਨ ਪ੍ਰਦਾਨ ਕੀਤਾ ਗਿਆ।

LEAVE A REPLY

Please enter your comment!
Please enter your name here