ਸੀਜਨਸ-5 ਸੈਲੂਨ ਐਂਡ ਇੰਸਟੀਟਿਊਟ ਵਿਖੇ ਪਹੁੰਚੀ ਫੈਸ਼ਨ ਬਲਾਗਰ ਤਨਿਸ਼ਕ ਰਤਨਾਕਰ

0
319

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ)-ਰਣਜੀਤ ਐਵੀਨਿਊ ਬੀ ਬਲਾਕ ਡਿਸਟਿਕ ਸ਼ਾਪਿੰਗ ਕੰਪਲੈਕਸ ਐੱਸਸੀਓ-43 ਸਥਿਤ ਸੀਜਨਸ-5 ਫੈਮਿਲੀ ਸੈਲੂਨ ਐਂਡ ਇੰਸਟੀਟਿਊਟ ਵਿਖੇ ਫੈਸ਼ਨ ਬਲਾਗਰ ਤਨਿਸ਼ਕ ਰਤਨਾਕਰ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਿਕਰਯੋਗ ਹੈ ਕਿ ਤਨਿਸ਼ਕ ਰਤਨਾਕਰ ਇਥੇ ਨਯਨ ਗਲੋਬਲ ਫਾਊਂਡੇਸ਼ਨ ਵਲੋਂ ਕਰਵਾਏ ਜਾ ਰਹੇ ‘ਮਿਸਟਰ, ਮਿਸ ਐਂਡ ਮਿਸਜ਼ ਪੰਜਾਬ-2021‘ ਦੇ ਅਡੀਸ਼ਨਾਂ ਵਿਚ ਜੱਜ ਦੀ ਭੁੁਮਿਕਾ ਨਿਭਾਉਣ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚੇ ਸਨ। ਇਸ ਦੌਰਾਨ ਸੈਲੂਨ ਦੇ ਐੱਮਡੀ ਰਵੀ ਸੂਦ ਅਤੇ ਅਨੂ ਸੂਦ ਨੇ ਤਨਿਸ਼ਕ ਰਤਨਾਕਰ ਨੂੰ ਦੱਸਿਆ ਕਿ ਸੀਜਨਸ-5 ਫੈਮਿਲੀ ਸੈਲੂਨ ਐਂਡ ਇੰਸਟੀਟਿਊਟ ਵਿਖੇ ਵਿਦਆਰਥੀਆਂ ਨੂੰ ਛੇ ਮਹੀਨੇ ਦਾ ਕੋਰਸ ਕਰਵਾਉਣ ਉਪਰੰਤ ਉਨ੍ਹਾਂ ਦੀ ਜਾਬ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ ਅਤੇ ਜੇਕਰ ਵਿਦਆਰਥੀ ਚਾਹੁਣ ਤਾਂ ਉਹ ਇਥੇ ਹੀ ਨੌਕਰੀ ਵੀ ਕਰ ਸਕਦੇ ਹਨ। ਇਸ ਮੌਕੇ ਐੱਮਡੀ ਰਵੀ ਸੂਦ ਨੇ ਦੱਸਿਆ ਕਿ ਇੰਸਟੀਟਿਊਟ ਵਿਖੇ ਨਵੇਂ ਵਿਦਆਰਥੀ ਵੀ ਦਾਖਲਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਥੇ ਦਾਖਲਾ ਲੈਣ ਤੋਂ ਬਾਅਦ ਵਿਦਆਰਥੀਆਂ ਨੂੰ ਇਥੇ ਸਕਿਨ, ਮੇਅਕਪ, ਹੇਅਰ ਅਤੇ ਨੇਲਸ ਆਦਿ ਸਬੰਧੀ 6 ਮਹੀਨੇ ਦੀ ਟਰੇਨਿੰਗ ਦੇਣ ਉਪਰੰਤ ਕੋਰਸ ਪੂਰਾ ਕਰਵਾਇਆ ਜਾਂਦਾ ਹੈ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਥੇ ਲੜਕੇ ਲੜਕੀਆਂ ਨੂੰ ਇਹ ਟਰੇਨਿੰਗ ਕੋਰਸ ਪੂਰਾ ਕਰਨ ਤੋਂ ਬਾਅਦ ਵਿਦਆਰਥੀ ਏਨੇ ਮਾਹਰ ਹੋ ਜਾਂਦੇ ਹਨ ਕਿ ਉਹ ਬਾਹਰ ਵੀ ਕਿਤੇ ਨੌਕਰੀ ਕਰ ਸਕਦੇ ਹਨ ਜਾਂ ਸਾਡੇ ਕੋਲ ਵੀ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਬ ਪਲੇਟਮੈਂਟ ਵੀ ਕਰਵਾਈ ਜਾਂਦੀ ਹੈ। ਅਨੂ ਸੂਦ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਮੇਅਕਪ ਦਾ ਕੰਮ ਸਿੱਖਣ ਸਬੰਧੀ ਟਰੈਂਡ ਬਹੁਤ ਵਧਿਆ ਹੈ, ਕਿਉਂਕਿ ਇਸ ਲਾਈਨ ਵਿਚ ਵਿਦਆਰਥੀ ਆਪਣਾ ਭਵਿੱਖ ਰੁਸ਼ਨਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਵਲੋਂ ਵਿਦਆਰਥੀਆਂ ਨੂੰ ਇਕ ਇੰਟਰਨੈਸ਼ਨਲ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ, ਜੋ ਕਿ ਵਿਦੇਸ਼ਾਂ ਵਿਚ ਨੌਕਰੀ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਸਹਾਇਕ ਹੁੰਦਾ ਹੈ। ਇਸ ਇੰਸਟੀਟਿੳੇੂਟ ਵਿਚ ਕੰਮ ਕਰ ਰਹੀ ਕਾਜਲ ਅਤੇ ਸ਼ਰਨ ਨੇ ਦੱਸਿਆ ਕਿ ਉਹ ਇਕ ਸਾਲ ਤੋਂ ਇਥੇ ਨੌਕਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਇਥੋਂ ਹੀ ਇਹ ਕੋਰਸ ਮੁਕੰਮਲ ਕੀਤਾ ਸੀ। ਹੁਣ ਉਹ ਦੋਵੇਂ ਹਰ ਕੰਮ ਵਿਚ ਪੂਰੀ ਤਰ੍ਹਾਂ ਮਾਹਰ ਹਨ। ਇੰਸਟੀਟਿਊਟ ਦੀ Çਵਿਦਆਰਥਣ ਬਰਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ 3 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਅਤੇ ਤਿੰਨ ਮਹੀਨੇ ਵਿਚ ਉਸ ਨੂੰ ਇਥੋਂ ਦੇ ਪ੍ਰਬੰਧਕਾਂ ਵਲੋਂ ਇਸ ਕਦਰ ਟਰੇਨਿੰਗ ਦਿੱਤੀ ਗਈ ਹੈ ਕਿ ਉਹ ਸਾਰਾ ਥਿਊਰੀ ਅਤੇ ਪ੍ਰੈਕਟੀਕਲ ਕੰਮ ਸਿੱਖ ਚੁੱਕੀ ਹੈ। ਐੱਮਡੀ ਰਵੀ ਸੂਦ ਤੇ ਅਨੂ ਸੂਦ ਨੇ ਕਿਹਾ ਕਿ ਉਨ੍ਹਾਂ ਵਲੋਂ Çਵਿਦਆਰਥੀਆਂ ਨੂੰ 2 ਦਿਨ ਥਿਊਰੀ ਕੰਮ ਅਤੇ ਬਾਕੀ ਦਿਨ ਜਿਆਦਾ ਸਮਾਂ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ, ਜਿਸ ਨਾਲ Çਵਿਦਆਰਥੀਆਂ ਵਿਚ ਕੰਮ ਪ੍ਰਤੀ ਲਗਨ ਤੇ ਉਤਸ਼ਾਹ ਵਧਦਾ ਹੈ। ਉਨ੍ਹਾਂ ਕਿਹਾ ਕਿ ਕੋਰਸ ਕਰਨ ਦੇ ਚਾਹਵਾਨ Çਵਿਦਆਰਥੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਉਨ੍ਹਾਂ ਨੂੰ ਤਕਰੀਬਨ 12 ਸਾਲ ਤੋਂ ਇਸ ਕਿੱਤੇ ਦੇ ਖੇਤਰ ਵਿਚ ਕੰਮ ਕਰ ਰਹੇ ਹਨ। ਇਸ ਉਪਰੰਤ ਉਨ੍ਹਾਂ ਫੈਸ਼ਨ ਬਲਾਗਰ ਤਨਿਸ਼ਕ ਰਤਨਾਕਰ ਨੂੰ ਸਨਮਾਨਿਤ ਵੀ ਕੀਤ ।

LEAVE A REPLY

Please enter your comment!
Please enter your name here