ਸੀਨੀਅਰ ਟਕਸਾਲੀ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਦੀ ਮਾਤਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

0
67
ਮਾਂ ਦੇ ਪਿਆਰ ਦਾ ਨਿੱਘ ਕੋਈ ਨਹੀਂ ਦੇ ਸਕਦਾ-ਰਵਿੰਦਰ ਬ੍ਰਹਮਪੁਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,5 ਜਨਵਰੀ 2023
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਜਥੇਦਾਰ ਸਤਨਾਮ ਸਿੰਘ ਚੋਹਲਾ ਸਾਹਿਬ ਮੈਂਬਰ ਬਲਾਕ ਸੰਮਤੀ ਅਤੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ ਦੇ ਮਾਤਾ ਸਰਦਾਰਨੀ ਸਵਿੰਦਰ ਕੌਰ ਨੂੰ ਸ਼ੁੱਕਰਵਾਰ ਉਨ੍ਹਾਂ ਦੇ ਜੱਦੀ ਪਿੰਡ ਚੋਹਲਾ ਸਾਹਿਬ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ। 85 ਸਾਲਾਂ ਮਾਤਾ ਸਰਦਾਰਨੀ ਸਵਿੰਦਰ ਕੌਰ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸ.ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਮਾਤਾ ਸਵਿੰਦਰ ਕੌਰ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮਾਂ ਦੇ ਬੇਮਿਸਾਲ ਪਿਆਰ ਅਤੇ ਨਿੱਘ ਨੂੰ ਦਰਸਾਉਂਦੇ ਹੋਏ ਕਿਹਾ ਕਿ ਕੋਈ ਵੀ ਮਾਂ ਦੀ ਥਾਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਨਹੀਂ ਲੈ ਸਕਦਾ,ਚਾਹੇ ਔਲਾਦ ਰੁਤਬੇ ਵਜੋਂ ਕਿੰਨੀਆਂ ਵੀ ਬੁਲੰਦੀਆਂ ਤੱਕ ਪਹੁੰਚ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮਾਤਾ ਸਵਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟੇ ਦੱਸਦੇ ਹੋਏ ਦਿਲੀ ਹਮਦਰਦੀ ਪ੍ਰਗਟ ਕੀਤੀ।ਇੱਥੇ ਦੱਸਣਾ ਬਣਦਾ ਹੈ ਕਿ ਬ੍ਰਹਮਪੁਰਾ ਪਰਿਵਾਰ ਅਤੇ ਜਥੇਦਾਰ ਸਤਨਾਮ ਸਿੰਘ ਦੇ ਪਰਿਵਾਰ ਵਿਚਕਾਰ ਅਟੁੱਟ ਰਿਸ਼ਤਾ ਹੈ,ਜੋ ਕਿ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਕੈਬਨਿਟ ਮੰਤਰੀ ਦੇ ਸਮੇਂ ਤੋਂ ਹੀ ਦੋਵਾਂ ਪਰਿਵਾਰਾਂ ਦਰਮਿਆਨ ਚੱਲਦਾ ਆ ਰਿਹਾ ਹੈ।ਸ.ਬ੍ਰਹਮਪੁਰਾ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪਰਿਵਾਰ ਨੂੰ ਅਕਾਲ ਪੁਰਖ਼ ਦਾ ਭਾਣਾ ਮੰਨਣ ਲਈ ਹੌਂਸਲਾ ਦਿੱਤਾ।
ਮਾਤਾ ਜੀ ਦੇ ਅੰਤਿਮ ਸੰਸਕਾਰ ਮੌਕੇ ਅਤੇ ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ,ਜਥੇ.ਅਲਵਿੰਦਰ ਪਾਲ ਸਿੰਘ ਪੱਖੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਰ,ਗੁਰਬਚਨ ਸਿੰਘ ਕਰਮੂਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਬੇਗ ਸਿੰਘ ਧੁੰਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਰਨਤਾਰਨ,ਪ੍ਰੈਸ ਕਲੱਬ ਚੋਹਲਾ ਸਾਹਿਬ ਦੇ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ,ਹਰਜਿੰਦਰ ਸਿੰਘ ਜਿੰਦਾ ਆੜਤੀ,ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ,ਸਤਨਾਮ ਸਿੰਘ ਸੱਤਾ ਚੋਹਲਾ ਖੁਰਦ,ਸੁਖਦੇਵ ਸਿੰਘ ਚੋਹਲਾ ਖੁਰਦ,
 ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰਾ, ਜਗਜੀਤ ਸਿੰਘ ਜੱਗੀ ਚੋਹਲਾ ਖੁਰਦ ਮੈਂਬਰ ਬਲਾਕ ਸੰਮਤੀ, ਸਤਨਾਮ ਸਿੰਘ ਕਰਮੂੰਵਾਲਾ,ਜਗਰੂਪ ਸਿੰਘ ਪੱਖੋਪੁਰਾ,ਅਮਰੀਕ ਸਿੰਘ ਚੋਹਲਾ ਸਾਹਿਬ,ਸੁਲਖਣ ਸਿੰਘ ਭੈਲ ਸਾਬਕਾ ਸਰਪੰਚ,ਸੁਰਿੰਦਰ ਸਿੰਘ ਸਾਬਕਾ ਸਰਪੰਚ ਫਤਿਹਾਬਾਦ,ਰਤਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ,ਜਗਜੀਤ ਸਿੰਘ ਮੈਂਬਰ ਪੰਚਾਇਤ ਫਤਿਹਾਬਾਦ,ਬਾਵਾ ਸਿੰਘ ਸਰਪੰਚ ਰਤੋਕੇ,ਬਲਬੀਰ ਸਿੰਘ ਉਪਲ, ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾ ਕਲਾਂ, ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ,ਅਜੀਤ ਪਾਲ ਸਿੰਘ ਬਿੱਟੂ ਚੰਬਾ ਕਲਾਂ,ਸੂਬੇਦਾਰ ਮਲੂਕ ਸਿੰਘ ਚੰਬਾ ਕਲਾਂ,ਜੁਗਰਾਜ ਸਿੰਘ ਟਿੰਕੂ ਬ੍ਰਹਮਪੁਰਾ, ਰਘਬੀਰ ਸਿੰਘ ਰਿੰਕੂ ਸਾਬਕਾ ਸਰਪੰਚ,ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ, ਨਰਿੰਦਰ ਨਾਲ ਨਈਅਰ,ਮਨਜਿੰਦਰ ਸਿੰਘ ਸਾਬਕਾ ਸਰਪੰਚ ਵੜਿੰਗ,ਕਰਮ ਸਿੰਘ ਸਾਬਕਾ ਸਰਪੰਚ ਫੇਲੋਕੇ, ਉਜਾਗਰ ਸਿੰਘ ਘੜਕਾ,ਜਗਜੀਤ ਸਿੰਘ ਬਲ ਘੜਕਾ, ਕੁਲਦੀਪ ਸਿੰਘ ਡੀਐਸਪੀ ਯਾਮਾਰਾਏ, ਜਸਬੀਰ ਸਿੰਘ ਜੱਸ ਕਾਹਲਵਾਂ,ਨਿਸ਼ਾਨ ਸਿੰਘ ਕਾਹਲਵਾਂ,ਬਲਬੀਰ ਸਿੰਘ ਬੱਲੀ ਡਾਇਰੈਕਟਰ,ਜਸਵੰਤ ਸਿੰਘ ਜੱਸ ਸਾਬਕਾ ਸਰਪੰਚ ਦਿਲਾਵਲਪੁਰ, ਗੁਰਮੀਤ ਸਿੰਘ ਸੈਕਟਰੀ ਰਤੋਕੇ, ਬਲਵੰਤ ਸਿੰਘ ਸੈਕਟਰੀ ਘੜਕਾ, ਮਨਜਿੰਦਰ ਸਿੰਘ ਲਾਟੀ,ਡਾ.ਜਤਿੰਦਰ ਸਿੰਘ,ਅਵਤਾਰ ਸਿੰਘ ਰੇਮੰਡ ਵਾਲੇ ਮੈਂਬਰ ਪੰਚਾਇਤ ਚੋਹਲਾ ਸਾਹਿਬ, ਬਿੱਟੂ ਧੀਰ,ਦਿਲਬਰ ਸਿੰਘ,ਗੁਰਦੇਵ ਸਿੰਘ ਕਿਸਾਨ ਆਗੂ,ਸਿਮਰਜੀਤ ਸਿੰਘ ਕਾਕੂ ਪੀਏ,ਇੰਦਰਜੀਤ ਸਿੰਘ ਪੱਖੋਪੁਰਾ,ਰਾਹੁਲ ਧੀਰ,ਰਸ਼ਪਾਲ ਸਿੰਘ ਪਾਲਾ ਬਮਰਾਹ,ਜਗਤਾਰ ਸਿੰਘ ਜੱਗਾ,ਆਦਿ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਾਜ਼ਰ ਸਨ।

LEAVE A REPLY

Please enter your comment!
Please enter your name here