ਸੀਨੀਅਰ ਪੱਤਰਕਾਰ ਜਗਦੀਸ਼ ਸਿੰਘ ਗਿੱਲ ਦੀ ਮੌਤ ‘ਤੇ ਸਮਾਰਟ ਸਕੂਲ ਹੰਬੜਾਂ ਦੇ ਸਮੂਹ ਸਟਾਫ ਵੱਲੋਂ ਦੁੱਖ ਦਾ ਪ੍ਰਗਟਾਵਾ

0
155

ਰੋਜਾਨਾ ਅਜੀਤ” ਅਖਬਾਰ ਦੇ ਸੀਨੀਅਰ ਪੱਤਰਕਾਰ ਸ. ਜਗਦੀਸ਼ ਸਿੰਘ ਗਿੱਲ ਦੀ ਬੇਵਕਤੀ ਮੌਤ ਉੱਪਰ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਯਾ ਪ੍ਰਵੀਨ ਅਤੇ ਸਮੂਹ ਸਟਾਫ ਮੈਂਬਰਾਂ ਨੇ ਗਿੱਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਪਿਛਲੇ ਲੰਮੇ ਅਰਸੇ ਤੋਂ ਸਕੂਲ ਵਿੱਚ ਸੇਵਾਵਾਂ ਨਿਭਾ ਰਹੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਆਖਿਆ ਕਿ ਗਿੱਲ ਪਰਿਵਾਰ ਦਾ ਸਮਾਰਟ ਸਕੂਲ ਹੰਬੜਾਂ ਵਾਸਤੇ ਬਹੁਮੁੱਲਾ ਯੋਗਦਾਨ ਰਿਹਾ ਹੈ। ਜਿੱਥੇ ਜਗਦੀਸ਼ ਸਿੰਘ ਗਿੱਲ ਦੇ ਪਿਤਾ ਸ .ਗੁਰਮੁੱਖ ਸਿੰਘ ਜੀ ਸਕੂਲ ਦੀ ਪੀ. ਟੀ. ਏ ਕਮੇਟੀ ਦੇ ਲੰਮਾ ਸਮਾਂ ਚੇਅਰਮੈਨ ਰਹੇ ਉਥੇ ਸਕੂਲ ਦੇ ਸਰਬ ਪੱਖੀ ਵਿਕਾਸ ਵਾਸਤੇ ਜਗਦੀਸ਼ ਸਿੰਘ ਗਿੱਲ ਦੀ ਸੇਵਾ ਅਤੇ ਯੋਗਦਾਨ ਵੀ ਅਭੁੱਲ ਹੈ ।
ਸ੍ਰੀ ਗਿੱਲ ਨੇ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਨੂੰ ਪ੍ਰੇਰਿਤ ਕਰਕੇ ਸਕੂਲ ਦੀ ਇਮਾਰਤ, ਗਰੀਬ ਵਿਦਿਆਰਥੀਆਂ ਦੀ ਭਲਾਈ ਹੈ ਅਤੇ ਸਟਾਫ ਦੇ ਹਿੱਤਾਂ ਵਾਸਤੇ ਅਨੇਕਾਂ ਸਾਰਥਕ ਕਾਰਜ ਕੀਤੇ। ਉਹ ਨਿਮਰ , ਮਿਲਾਪੜੇ ਤੇ ਹੱਸਮੁਖ ਸੁਭਾਅ ਦੇ ਨਾਲ ਨਾਲ ਪੱਤਰਕਾਰਤਾ ਨੂੰ ਸੁਹਿਰਦਤਾ ਨਾਲ ਸਮਰਪਿਤ ਸਨ।
ਸ਼ੋਕ ਸਭਾ ਦੌਰਾਨ ਲੈਕਚਰਾਰ ਦਵਿੰਦਰ ਸਿੰਘ ਤਲਵੰਡੀ ,ਰਾਜਵੀਰ ਸਿੰਘ, ਭਾਰਤ ਭੂਸ਼ਨ, ਸੌਰਭ ਥਾਪਰ ਵਿਕਾਸ ਸ਼ਰਮਾ ਮਾਸਟਰ ਨਵੀਨ , ਰਾਜੀਵ ਕੁਮਾਰ, ਪ੍ਰੀਤਮ ਸਿੰਘ, ਇੰਦਰਜੀਤ ਸਿੰਘ ਜਗਜੀਤ ਸਿੰਘ ਲੋਪੋਂ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਮੈਡਮ ਹਰਪ੍ਰੀਤ ਕੌਰ ਅਮਰਜੀਤ ਕੌਰ ਸੀਮਾ ਸ਼ਰਮਾ ਕਲਪਨਾ ਕੌਸ਼ਲ ਸੁਖਵੰਤ ਕੌਰ, ਹਰਮੀਤ ਕੌਰ, ਮੋਨਾ ਰਾਣੀ, ਨੇਹਾ ਅਗਰਵਾਲ, ਅਮਨਦੀਪ ਕੌਰ, ਦੀਪਿੰਦਰ ਵਾਲੀਆ, ਰਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here