ਲਹਿਰਾਗਾਗਾ, 13 ਅਪ੍ਰੈਲ, 2023: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੇ ਐਨਸੀਸੀ ਯੂਨਿਟ ਵੱਲੋਂ ਪਿੰਡ ਗਾਗਾ ‘ਚ ਜਾਗਰੂਕਤਾ ਰੈਲੀ ਕੱਢੀ ਗਈ। ਯੂਨਿਟ ਇੰਚਾਰਜ ਸੁਭਾਸ਼ ਚੰਦ ਮਿੱਤਲ ਦੀ ਅਗਵਾਈ ‘ਚ ਕੈਡਿਟਾਂ ਨੇ ਗੁਰਦੁਆਰਾ ਸਾਹਿਬ ਰੋਡ ਤੋਂ ਪਿੰਡ ਦੀਆਂ ਗਲੀਆਂ ‘ਚੋਂ ਹੁੰਦਿਆਂ ਹੋਇਆਂ ਲਦਾਲ-ਸੰਗਤਪੁਰਾ ਚੌਕ ‘ਚ ਰੈਲੀ ਸਮਾਪਤ ਕੀਤੀ। ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਜ਼ਮੀਨ ਵਿੱਚ ਹੀ ਵਾਹਿਆ ਜਾਵੇ, ਕਿਉਂਕਿ ਨਾੜ ਨੂੰ ਅੱਗ ਲਾਉਣ ਨਾਲ ਨਾ ਸਿਰਫ਼ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ, ਸਗੋਂ ਕਿਸਾਨਾਂ ਦੇ ਮਿੱਤਰ ਕੀੜੇ ਵੀ ਖ਼ਤਮ ਹੋ ਜਾਂਦੇ ਹਨ।
ਪਿੰਡ ਵਾਸੀਆਂ ਨੇ ਕੈਡਿਟਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਅਧਿਆਪਕ ਮਨਪ੍ਰੀਤ ਕੌਰ ਅਤੇ ਹਰਕਵਲਜੀਤ ਸਿੰਘ ਵੀ ਹਾਜ਼ਰ ਸਨ।