ਸੀਬਾ ਸਕੂਲ ’ਚ ਵਿਦਿਆਰਥੀਆਂ ਨੇ ਵੋਟਾਂ ਰਾਹੀ ਹੈੱਡ ਬੁਆਏ, ਹੈੱਡ ਗਰਲ ਅਤੇ ਕਲਾਸ ਲੀਡਰਾਂ ਦੀ ਕੀਤੀ ਚੋਣ

0
109

ਵਿਦਿਆਰਥੀ ਚੋਣਾਂ ਰਾਹੀਂ ਲੋਕਤੰਤਰ ਦੀ ਦਿੱਤੀ ਸਿਖਲਾਈ
ਲਹਿਰਾਗਾਗਾ, 29 ਮਈ, 2023: ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਰਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਹੈੱਡ ਬੁਆਏ, ਹੈੱਡ ਗਰਲ, ਕਲਚਰਲ, ਸਪੋਰਟਸ, ਡਸਿਪਲਿਨ ਪ੍ਰੀਫੈਕਟ ਅਤੇ ਕਲਾਸ ਲੀਡਰਾਂ ਦੀ ਚੋਣ ਕੀਤੀ ਗਈ। ਇਸ ਚੋਣ ਪ੍ਰਕ੍ਰਿਆ ਵਿਚ ਬਕਾਇਦਾ ਚੋਣ ਨਿਸ਼ਾਨ, ਬੈਲਟ ਪੇਪਰ ਆਦਿ ਦਾ ਪ੍ਰਬੰਧ ਕੀਤਾ ਗਿਆ। ਛੋਟੇ ਬੱਚਿਆਂ ਵਿਚ ਚੋਣਾਂ ਦਾ ਚਾਅ ਵੇਖਣ ਵਾਲਾ ਸੀ।

ਹੈੱਡ ਬੁਆਏ ਲਈ ਰਮੇਸ਼ਵਰ ਸਿੰਘ ਚਹਿਲ ਨੇ 435 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦੋਂਕਿ ਰੋਹਿਤ ਰਾਜ ਦੂਸਰੇ ਸਥਾਨ ਤੇ ਰਿਹਾ। ਲਵਪ੍ਰੀਤ ਕੌਰ ਨੰਗਲਾ 337 ਵੋਟਾਂ ਹਾਸਿਲ ਕਰਕੇ ਹੈੱਡ ਗਰਲ ਬਣੀ, ਜਦੋਂ ਕਿ ਮੁਸਕਾਨ ਤੇ ਮਹਿਕਪ੍ਰੀਤ ਕੌਰ ਕ੍ਰਮਵਾਰ ਦੂਸਰੇ ਅਤੇ ਤੀਸਰੇ ਤੇ ਰਹੀਆਂ। ਕਲਚਰਲ ਪ੍ਰੀਫੈਕਟ ਲਈ ਮਹਿਕਪ੍ਰੀਤ ਕੌਰ ਸੰਧੂ, ਡਸਿਪਲਿਨ ਪ੍ਰੀਫੈਕਟ ਲਈ ਹਰਮਨਜੋਤ ਕੌਰ ਅਤੇ ਸਪੋਰਟਸ ਪ੍ਰੀਫੈਕਟ ਲਈ ਅਰਵਿੰਦ ਸਿੰਘ ਭੁਟਾਲ ਚੁਣੇ ਗਏ। ਇਸੇ ਤਰ੍ਹਾਂ ਵੱਖ-ਵੱਖ ਕਲਾਸਾਂ ਲਈ ਲੀਡਰਾਂ ਦੀ ਚੋਣ ਕੀਤੀ ਗਈ।

ਜੇੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੀਬਾ ਚੋਣ ਕਮਿਸ਼ਨ ਵਜੋਂ ਹਰਵਿੰਦਰ ਸਿੰਘ ਹਾਂਡਾ, ਆਸ਼ਾ ਗੁਪਤਾ, ਮਧੂ ਮੋਤੀ, ਰਜਨੀ ਮਿੱਤਲ, ਮੋਨਿਕਾ ਰਾਣੀ, ਸੁਖਦੀਪ ਕੌਰ ਨੇ ਡਿਊਟੀ ਨਿਭਾਈ।

ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਬਿਬਿਨ ਅਲੈਗਜੈਂਡਰ ਨੇ ਸਕੂਲ ਪਾਰਲੀਮੈਂਟ ਲਈ ਚੁਣੇ ਵਿਦਿਆਰਥੀਆਂ ਨੂੰ ਮਸਲੇ, ਸੁਝਾਅ ਅਤੇ ਅਧਿਕਾਰਾਂ ਬਾਰੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ।

LEAVE A REPLY

Please enter your comment!
Please enter your name here