ਸੀ.ਆਰ.ਐੱਮ. ਸਕੀਮ ਅਧੀਨ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ

0
30
*ਸੀ.ਆਰ.ਐੱਮ. ਸਕੀਮ ਅਧੀਨ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ*

-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
*ਸੀ.ਆਰ.ਐੱਮ. ਸਕੀਮ ਅਧੀਨ ਖੇਤੀ ਮਸ਼ੀਨਰੀ ਦੇ ਡਰਾਅ ਕੱਢੇ*
*ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਦਾ ਮੰਤਵ ਪਰਾਲੀ ਨੂੰ ਅੱਗ ਲੱਗਣ ਦੇ ਰੁਝਾਨ ਨੂੰ ਘਟਾਉਣਾ-ਡਿਪਟੀ ਕਮਿਸ਼ਨਰ*
ਮਾਨਸਾ, 29 ਮਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋਂ ਕਿਸਾਨਾਂ ਪਾਸੋਂ ਸਾਲ 2025—26 ਦੌਰਾਨ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਲਾਹੇਵੰਦ ਖੇਤੀਬਾੜੀ ਮਸ਼ੀਨਾਂ ’ਤੇ ਸਬਸਿਡੀ ਮੁਹੱਈਆ ਕਰਵਾਉਣ ਲਈ 12 ਮਈ ਤੱਕ ਆਨਲਾਇਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਵੱਲੋਂ ਕਿਸਾਨਾਂ ਦੀ ਹਾਜ਼ਰੀ ਵਿੱਚ ਅਪਲਾਈ ਹੋਈਆਂ ਅਰਜ਼ੀਆਂ ਦੇ ਬਿਨੈਕਾਰਾਂ ਦਾ ਡਰਾਅ ਕੱਢ ਕੇ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਾਜ਼ਰ ਅਧਿਕਾਰੀ ਅਤੇ ਕਿਸਾਨਾਂ ਨੂੰ ਦੱਸਿਆ ਕਿ ਡਰਾਅ ਕੱਢਣ ਦਾ ਮੁੱਖ ਮੰਤਵ ਹੈ ਨਿਰੋਲ ਮੈਰਿਟ ਦੇ ਆਧਾਰ ’ਤੇ ਕਿਸਾਨਾਂ ਨੂੰ ਸਬਸਿਡੀ ਮਿਲ ਸਕੇ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਘਟਾਇਆ ਜਾ ਸਕੇ।
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਸਬੰਧਤ ਐਕਸ ਸੀਟੂ ਅਤੇ ਇਨ ਸੀਟੂ ਮਸ਼ੀਨਾਂ ਦੇ ਡਰਾਅ ਲਈ ਅਰਜ਼ੀਆਂ ਵਿਚਾਰੀਆਂ ਗਈਆਂ ਅਤੇ ਇੰਨ੍ਹਾਂ ਸਾਰੀਆਂ ਮਸ਼ੀਨਾਂ ਦੇ ਡਰਾਅ ਕੱਢ ਕੇ ਸਨਿਓਰਿਟੀ ਲਿਸਟ ਤਿਆਰ ਕਰ ਲਈ ਗਈ। ਇੰਨ੍ਹਾਂ ਬਿਨੈਕਾਰਾਂ ਦੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਬਲਾਕ ਪੱਧਰ ’ਤੇ ਕਰਵਾ ਕੇ ਟੀਚਿਆਂ ਅਨੁਸਾਰ ਬਿਨੈਕਾਰਾਂ ਨੂੰ ਸੈਕਸ਼ਨ ਪੱਤਰ ਆਨਲਾਈਨ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਸੂਚੀਆਂ ਦਫ਼ਤਰ, ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਲਗਾ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕਿਸਾਨ ਆਪਣੀ ਸੀਨੀਅਰਤਾ ਸੂਚੀ ਦੇਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਦਾ ਮੁੱਢਲਾ ਪ੍ਰਬੰਧਨ ਕਰਨ ਲਈ ਵਿਭਾਗ ਵੱਲੋਂ ਸਮੇਂ—ਸਮੇਂ ਸਿਰ ਪਿੰਡਾਂ ਵਿੱਚ ਤਕਨੀਕੀ ਕੈਂਪ, ਮਸ਼ੀਨਰੀ ਪ੍ਰਦਰਸ਼ਨੀਆਂ ਆਦਿ ਲਗਾ ਕੇ ਕਿਸਾਨ ਜਾਗਰੂਕ ਕੀਤਾ ਗਿਆ ਹੈ। ਇਸ ਸਾਲ 5,20000 ਟਨ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਐਕਸ ਸਿਟੂ ਐਕਸ਼ਨ ਪਲਾਨ ਤਿਆਰ ਕਰਕੇ ਬਾਕੀ ਬਚਦੀ ਝੋਨੇ ਦੀ ਪਰਾਲੀ ਦਾ ਮਸ਼ੀਨਾਂ ਰਾਹੀਂ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਡਾ. ਚਮਨਦੀਪ ਸਿੰਘ ਡੀ.ਪੀ.ਡੀ., ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ (ਟੀ.ਏ.) ਮਾਨਸਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਮਾਨਸਾ ਸ੍ਰੀ ਜਸਵੰਤ ਸਿੰਘ ਬੜੈਂਚ, ਲੀਡ ਬੈਂਕ ਮੈਨੇਜਰ, ਮਾਨਸਾ ਸ੍ਰੀ ਭੁਪਿੰਦਰ ਕੁਮਾਰ, ਡਿਪਟੀ ਡਾਇਰੈਕਟਰ ਕੇ.ਵੀ.ਕੇ. ਡਾ. ਗੁਰਦੀਪ ਸਿੰਘ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਮਾਨਸਾ ਦੇ ਨੁਮਾਇੰਦੇ ਸ੍ਰੀ ਜਗਤਾਰ ਸਿੰਘ, ਚੀਫ਼ ਮੈੇਨੇਜਰ, ਐੱਸ.ਬੀ.ਆਈ. ਬੈਂਕ, ਮਾਨਸਾ ਸ੍ਰੀ ਹਰੀਸ਼ ਕੁਮਾਰ ਪਾਵਾ ਅਤੇ ਕਿਸਾਨ ਮੌਜੂਦ ਸਨ।

LEAVE A REPLY

Please enter your comment!
Please enter your name here