ਸੁਖਪਾਲ ਸਿੰਘ ਖਹਿਰਾ ਵਿਧਾਇਕ ਅਤੇ ਪ੍ਰਧਾਨ ਕੁੱਲ ਹਿੰਦ ਕਿਸਾਨ ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਚ’ ਐਮਪੀ ਬਾਬਾ ਬਲਬੀਰ ਸਿੰਘ ਸੀਚੇਵਾਲ ਕੋਲੋ ਕ21 ਏਕੜ ਸਰਕਾਰੀ ਜ਼ਮੀਨ ਤੇ ਕੀਤਾ ਨਾਜਾਇਜ਼ ਕਬਜ਼ਾ ਛਡਵਾਉਣ ਲਈ ਲਿਖਿਆ ਪੱਤਰ

0
184

ਨਿਊਯਾਰਕ, 11 ਅਗਸਤ (ਰਾਜ ਗੋਗਨਾ ) —ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋ ਕਾਂਗਰਸੀ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਇਕ ਲਿਖਤੀ ਪ੍ਰੈੱਸ ਨੋਟ ਦੇ ਨਾਲ ਮਾਲ ਮਹਿਕਮੇ ਦੀਆਂ ਕਾਪੀਆਂ ਜਾਰੀ ਕਰਦੇ ਆਮ ਆਦਮੀ ਪਾਰਟੀ ਦੇ ਐਮ.ਪੀ ਬਾਬਾ ਬਲਬੀਰ ਸਿੰਘ ਵੱਲੋਂ ਚਲਾਈ ਜਾ ਰਹੀ ੴ ਉਕਾਰ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਕੋਲੋਂ ਪ੍ਰੋਵਿਨਸ਼ਲ ਗੋਰਮਿੰਟ ਜਮੀਨ ਦਾ ਜਲਦ ਤੋ ਜਲਦ  ਨਜਾਇਜ ਕਬਜ਼ਾ ਛਡਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਕ ਪੱਤਰ ਲਿਖਿਆ ਹੈ।ਖਹਿਰਾ ਵੱਲੋ ਇਸ ਪੱਤਰ ਦੀ ਕਾਪੀ ਦੇ ਨਾਲ ਮਾਲ ਮਹਿਕਮੇ ਦੀ ਕਾਪੀਆਂ ਵੀ ਜਾਰੀ ਕੀਤੀਆ ਗਈਆਂ ਹਨ ਅਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਪੱਤਰ ਦੀ ਕਾਪੀ ਵੀ ਜਾਰੀ ਕੀਤੀ ਹੈ। ਜਿਸ ਵਿੱਚ ਖਹਿਰਾ ਨੇ ਲਿਖਿਆ ਹੈ ਕਿ ਤੁਹਾਡੀ ਸਰਕਾਰ ਦੇ ਤਾਕਤਵਰ ਸਿਆਸਤਦਾਨਾਂ, ਅਫਸਰਾਂ ਅਤੇ ਲੈਂਡ ਮਾਫੀਆ ਵੱਲੋ  ਪੰਚਾਇਤੀ/ਪ੍ਰੋਵਿਨਸ਼ਲ  ਜਮੀਨਾਂ   ਉੱਪਰ   ਕੀਤੇ   ਗੈਰਕਾਨੂੰਨੀ   ਕਬਜਿਆਂ ਨੂੰ ਛੱਡਵਾਉਣ  ਲਈ ਗੰਭੀਰ ਕੋਸ਼ਿਸ਼ਾਂ ਕਰ ਰਹੀ ਹੈ।ਅਤੇ ਮੈ ਇਸ ਪੱਤਰ ਰਾਹੀਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਉਹ ਐਮਪੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਮਾਲਕੀ ਵਾਲੀ ਟਰੱਸਟ ਵੱਲੋਂ ਕਪੂਰਥਲਾ ਜਿਲ੍ਹੇ  ਵਿੱਚ  ਕੀਤੇ ਅਜਿਹੇ  ਗੈਰਕਾਨੂੰਨੀ   ਕਬਜੇ   ਨੂੰ  ਛਡਵਾਏ ਜੋ ਮੈ  ਤੁਹਾਡੇ   ਧਿਆਨ  ਵਿੱਚ ਲਿਆਉਣ ਦਾ ਜ਼ਿਕਰ ਕੀਤਾ ਹੈ। ਜੋ ਉਕਤ   ਪ੍ਰੋਵਿਨਸ਼ਲ   ਜਮੀਨ   ਤਹਿਸੀਲ   ਸੁਲਤਾਨਪੁਰ   ਲੋਧੀ   ਦੇ ਪਿੰਡ ਜਾਮੇਵਾਲ ਅਤੇ ਫਤਿਹ ਵਾਲਾ ਅਧੀਨ ਆਉਂਦੀ ਹੈ। ਉਹਨਾਂ ਨਾਲ ਨੱਥੀ 2018-19 ਦੀ ਮਾਲ ਮਹਿਕਮੇ ਦੀ ਜਮਾਂਬੰਦੀ ਅਨੁਸਾਰ ਉਕਤ ਟਰੱਸਟ 4 ਨੰਬਰ ਕਾਬਜਕਾਰ ਖਾਨੇ ਵਿੱਚ ਹੈ ਜਦ ਕਿ 3 ਨੰਬਰ ਮਾਲਕ ਖਾਨੇ ਵਿੱਚ ਪ੍ਰੋਵਿਨਸ਼ਲ ਗੋਰਮਿੰਟ ਹੈ। ਹਲਕਾ ਭੁਲੱਥ ਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਐਮ.ਪੀ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਮਾਲਕੀ ਵਾਲੀ ਉਕਤ ਟਰੱਸਟ ਨੇ ਪਿੰਡ ਜਾਮੇਵਾਲ ਦੀ 56 ਕਨਾਲ ਜਾਂ 7 ਏਕੜ ਜਮੀਨ ਉੱਪਰ ਗੈਰਕਾਨੂੰਨੀ ਕਬਜਾ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਹੈ। ਅਤੇ ਜਿੰਨਾਂ ਵਿੱਚ ਪਿੰਡ ਫਤਿਹ ਵਾਲਾ ਦੀ 112 ਕਨਾਲ ਜਾਂ 14 ਏਕੜ ਜ਼ਮੀਨ ਉਸ ਦੇ ਗੈਰਕਾਨੂੰਨੀ ਕਬਜੇ ਹੇਠ ਦੀ ਵੀ ਗੱਲ ਕਹੀ ਹੈ।ਵਿਧਾਇਕ ਖਹਿਰਾ ਨੇ ਲਿਖਿਆ ਹੈ ਕਿ ਤੁਹਾਡੇ   ਪੰਚਾਇਤ   ਮੰਤਰੀ   ਅਕਸਰ   ਗੈਰਕਾਨੂੰਨੀ   ਕਬਜ਼ੇ   ਛੁਡਵਾਉਣ   ਲਈ  ਅਜਿਹੇ ਪਿੰਡਾਂ  ਵਿੱਚ ਮੋਕੇ ਤੇ ਪਹੁੰਚਦੇ ਹਨ ਅਤੇ ਇਸੇ ਤਰਾਂ ਹੀ ਤੁਸੀਂ ਵੀ ਹਾਲ ਹੀ ਵਿੱਚ 2828 ਏਕੜ ਜਮੀਨ ਦਾ ਕਬਜ਼ਾ ਛੁਡਾਉਣ ਦਾ ਦਾਅਵਾ ਕਰਨ ਲਈ ਪਿੰਡ ਛੋਟੀ ਬੱਧੀ ਨੰਗਲ ਪਹੁੰਚੇ ਸੀ। ਭਾਵੇ  ਕਿ   ਤੁਹਾਡੇ   ਦਾਅਵੇ   ਵਿਵਾਦਿਤ   ਹਨ।  ਪਰੰਤੂ ਉਕਤ ਸਰਕਾਰੀ  ਜਮੀਨ ਉੱਪਰ ਗੈਰਕਾਨੂੰਨੀ  ਕਬਜ਼ਾ ਹੋਣ ਦਾ ਇਹ ਮਾਮਲਾ ਮਾਲ ਮਹਿਕਮੇ ਦੇ ਰਿਕਾਰਡ ਅਨੁਸਾਰ ਪੂਰੀ ਤਰ੍ਹਾਂ ਨਾਲ ਸਾਫ ਹੁੰਦਾ ਹੈ। ਖਹਿਰਾ ਦਾ ਕਹਿਣਾ ਹੈ ਕਿ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਿਕਾਰਡ ਦੇ ਖਾਨਾ ਨੰ 2 ਵਿੱਚ ਕਾਬਜਕਾਰਾਂ ਵੱਲੋਂ“ਨਜਾਇਜ ਕਾਸ਼ਤ” ਸਾਫ ਲਿਖਿਆ ਹੋਇਆ ਹੈ। ਇਹ ਵੀ ਤੱਥ ਹੈ ਕਿ ਉਕਤ ਟਰੱਸਟ ਵੱਲੋਂ ਇਹ ਜਮੀਨ   ਦਹਾਕਿਆਂ   ਤੋਂ   ਖੇਤੀਬਾੜੀ ਲਈ ਵਰਤੀ ਜਾ ਰਹੀ ਹੈ। ਪਰੰਤੂ  ਟਰੱਸਟ  ਨੇ ਸੰਬੰਧਿਤ ਪੰਚਾਇਤਾਂ  ਕੋਲ ਕਦੇ ਵੀ ਕੋਈ ਆਮਦਨ ਜਮਾਂ ਨਹੀਂ ਕਰਵਾਈ ਜੋ ਕਿ ਉਹਨਾਂ ਨੂੰ ਸਰਕਾਰ ਦਾ ਵਿੱਤੀ ਡਿਫਾਲਟਰ ਵੀ ਬਣਾਉਂਦਾ ਹੈ। ਖਹਿਰਾ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਐਮ.ਪੀ ਬਾਬਾ ਬਲਬੀਰ ਸਿੰਘ ਸੀਚੇਵਾਲ ਵਰਗੇ ਤਾਕਤਵਾਰ ਸਿਆਸਤਦਾਨ  ਵੱਲੋਂ ਅਜਿਹੀਆਂ ਜਮੀਨਾਂ ਉੱਪਰ ਗੈਰਕਾਨੂੰਨੀ ਕਬਜਾ ਕੀਤੇ ਹੋਣ ਦਾ ਹੋਰ ਵੱਡਾ ਮਾਮਲਾ  ਨਹੀਂ ਹੋ ਸਕਦਾ। ਇਹ ਗੈਰਕਾਨੂੰਨੀ ਕਬਜੇ ਛੁਡਵਾਉਣ ਵਾਸਤੇ ਮਿਸਾਲ ਕਾਇਮ ਕਰਨ ਲਈ ਤੁਹਾਡੇ ਕੋਲ ਸੁਨਿਹਰਾ ਮੋਕਾ ਹੈ ਕਿਉਂਕਿ ਜੇ ਹੁਣ ਤੁਸੀਂ ਕੋਈ ਪੁਖਤਾਕਾਰਵਾਈ  ਨਹੀਂ  ਕਰਦੇ  ਤਾਂ  ਇਹ   ਮੰਨ   ਲਿਆ   ਜਾਵੇਗਾ   ਕਿ   ਤੁਹਾਡੀ   ਮੁਹਿੰਮ   ਐਮ.ਪੀ ਸਿਮਰਨਜੀਤ ਸਿੰਘ ਮਾਨ ਆਦਿ ਵਰਗੇ ਆਪਣੇ ਵਿਰੋਧੀਆਂ ਦੇ ਖਿਲਾਫ ਹੀ ਹੈ। ਅਤੇ ਸਿਆਸਤ ਤੋ ਪ੍ਰੇਰਿਤ  ਹੈ।ਖਹਿਰਾ ਨੇ ਕਿਹਾ ਕਿ  ਮੈਂ ਉਮੀਦ ਕਰਦਾ ਹਾਂ ਕਿ ਤੁਸੀ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਇਨਸਾਫ ਕਰੋਗੇ। ਉਹਨਾਂ ਨਾਲ ਐਮ.ਪੀ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਐਲ.ਪੀ.ਯੂ ਖਿਲਾਫ ਮੇਰੇ ਵੱਲੋਂ ਕੀਤੀ ਗਈ ਸ਼ਿਕਾਇਤ ਉੱਪਰ ਕੋਈ ਵੀ ਕਾਰਵਾਈ ਨਾ ਕਰਨ ਦਾ ਵੀ ਜ਼ਿਕਰ ਕੀਤਾ।ਅਤੇ ਜਿਸ ਨੇ ਕਿ  ਪਿੰਡ   ਚਹੇੜੂ  ਦੀ ਪੰਚਾਇਤੀ ਜਮੀਨ ਵਿੱਚ   39   ਫੀਸਦੀ  ਹਿੱਸੇਦਾਰ ਨਾਨਕ   ਨਗਰੀ ਦੀ ਪੰਚਾਇਤ    ਦੀ   ਸਹਿਮਤੀ   ਦੇ   ਬਿਨਾਂ   ਹੀ   ਪਿੰਡ   ਚਹੇੜੂ   ਦੀ   100   ਕਰੋੜ   ਰੁਪਏ   ਕੀਮਤ ਵਾਲੀ ਮਹਿੰਗੀ   ਕਮਰਸ਼ੀਅਲ  ਜ਼ਮੀਨ 13.25   ਏਕੜ   ਜਮੀਨ   ਵਟਾਂਦਰਾ   ਕਰਕੇ   ਹੜੱਪ   ਲਈ।   ਐਲ.ਪੀ.ਯੂ  ਵੱਲੋ ਤਬਾਦਲੇ  ਵਿੱਚ ਦਿੱਤੀ ਗਈ ਜਮੀਨ ਹੜ੍ਹ ਦੀ ਮਾਰ ਵਾਲੀ ਹੈ ਅਤੇ ਸਿਰਫ 15 ਲੱਖ ਰੁਪਏ ਫੀ ਏਕੜ ਵਾਲੀ ਹੈ।ਅਤੇ ਇਹ  ਉਕਤ ਗਲਤ ਤਬਾਦਲਾ ਪੰਚਾਇਤ ਮੰਤਰੀ ਦੇ ਹਸਤਾਖਰਾਂ ਨਾਲ ਰੱਦ ਕੀਤਾ ਜਾ ਸਕਦਾ ਹੈ।ਖਹਿਰਾ ਨੇ ਕਿਹਾ ਕਿ  ਹੁਣ ਇਹ ਤੁਹਾਡੇ ਵਾਸਤੇ ਇਮਤਿਹਾਨ ਦੀ ਘੜੀ ਹੈ ਕਿ ਕੀ ਤੁਹਾਡੇ ਵਿੱਚ ਆਪਣੀ ਹੀ ਪਾਰਟੀ ਦੇ ਤਾਕਤਵਰ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਸਮੱਰਥਾ ਹੈ ਜਾਂ ਨਹੀਂ।

LEAVE A REPLY

Please enter your comment!
Please enter your name here