ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਜਰਨਲਿਸਟ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

0
189

ਵਸ਼ਿਗਟਨ ਡੀਸੀ ( ਗਿੱਲ ) -ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਹਰ ਸਾਲ ਲਾਈਫ ਟਾਈਮ ਪ੍ਰਾਪਤੀ ਅਵਾਰਡ ਘੋਸ਼ਿਤ ਕੀਤੇ ਜਾਂਦੇ ਹਨ। ਜਿਨਾ ਨੂੰ ਸਬੰਧਤ ਸਟੇਟਾਂ ਦੇ ਕਾਗਰਸਮੈਨ, ਸੈਨੇਟਰ ਜਾਂ ਗਵਰਨਰ ਇਹ ਅਵਾਰਡ ਸਬੰਧਤ ਸ਼ਖ਼ਸੀਅਤਾਂ ਨੂੰ ਤਕਸੀਮ ਕਰਵਾਉਂਦੇ ਹਨ। ਵਰਜੀਨੀਆ ਵਿੱਚ ਇਕ ਸਮਾਗਮ ਛੋਟੇ ਕਾਰੋਬਾਰੀਆਂ ਵੱਲੋਂ ਅਯੋਜਿਤ ਕੀਤਾ ਗਿਆ । ਜਿਸ ਵਿੱਚ ਵੱਖ ਵੱਖ ਖੇਤਰਾਂ ਦੀ ਆ ਉੱਘੀਆਂ ਹਸਤੀਆਂ ਨੂੰ ਬੁਲਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਜੈਨੇਫਰ ਵੈਕਸਟਨ ਹਾਊਸ ਆਫ ਰਿਪਰੈਜਟਿਵ ਸੀ। ਰਾਊਡ ਦੀ ਟੇਬਲ ਕਾਨਫ੍ਰੰਸ ਵਿੱਚ ਉੱਘੇ ਕਾਰੋਬਾਰੀਆਂ ਨੇ ਹਿੱਸਾ ਲਿਆ ਤੇ ਕਾਰੋਬਾਰਾਂ ਨੂੰ ਪ੍ਰਫੁਲਤ ਕਰਨ ਸੰਬੰਧੀ ਅਹਿਮ ਵਿਚਾਰਾ ਕੀਤੀਆਂ ਗਈਆ । ਸਫਲ ਬਿਜ਼ਨਸਮੈਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਇਸ ਕਾਨਫ੍ਰੰਸ ਦੀ ਸਫਲਤਾ ਲਈ ਸਿਲਵੀਆ ਗਲਾਸ,ਟੌਨੀ ਹਾਵਰਡ ਸੀ ਈ ਓ ਚੈਂਬਰ ਆਫ ਕਾਮਰਸ,ਮੈਥਇਉ ਜੇਮਜ ਡਾਇਰੈਕਟਰ ,ਵੈਰਿਨਿਸ ਲਵ ਡਿਪਟੀ ਡਾਇਰੈਕਟਰ ਤੇ ਸੁਆਸ ਸੁਬਰਾਮਨੀਅਮ ਹਾਊਸ ਆਫ ਡੈਲੀਗੇਟ ਨੇ ਖ਼ਾਸ ਯੋਗਦਾਨ ਪਾਇਆ।

ਇਹ ਸਮਾਗਮ ਕਾਰੋਬਾਰੀਆਂ ਲਈ ਮਿਸਾਲ ਸੁੱਧ ਹੋਇਆ। ਜਿੱਥੇ ਪੰਜ ਉੱਘੀਆਂ ਸ਼ਖਸੀਅਤਾ ਦਾ ਸਨਮਾਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਐਲਾਨ ਕੀਤੈ ਲਾਈਫ ਟਾਈਮ ਅਚੀਵਮੈਟ ਅਵਾਰਡ ਨਾਲ ਕੀਤਾ ਗਿਆ। ਖੁਸ਼ੀ ਦੀ ਇਹ ਗੱਲ ਹੈ ਕਿ ਜਰਨਲਿਸਟ ਕੈਟਾਗਿਰੀ ਦਾ ਲਾਈਫ ਟਾਈਮ ਅਚੀਵਮੈਟ ਅਵਾਰਡ ਸੁਰਮੁਖ ਸਿੰਘ ਮਾਣਕੂ ਦੇ ਹਿੱਸੇ ਆਇਆ। ਜਿਸ ਨੂੰ ਜੈਨੇਫਰ ਵੈਕਸਨ ਨੇ ਅਪਨੇ ਕਰ ਕਮਲਾ ਨਾਲ ਸੁਰਮੁਖ ਸਿੰਘ ਮਾਣਕੂ ਨੂੰ ਭੇਟ ਕੀਤਾ। ਜੈਨੇਫਰ ਨੇ ਕਿਹਾ ਕਿ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਦੇ ਪ੍ਰੈਸ ਰਿਪੋਟਰ ਤੇ ਫੋਟੋਗ੍ਰਾਫਰ ਹਨ। ਜੋ ਪਿਛਲੇ ਵੀਹ ਸਾਲ ਤੋ ਅਪਨੀ ਸੇਵਾ ਬਾਖੂਬੀ ਨਾਲ ਨਿਭਾ ਰਹੇ ਹਨ। ਇਹ ਪਹਿਲੇ ਸਿੱਖ ਜਰਨਲਿਸਟ ਹਨ ਜੋ ਵਾਈਟ ਹਾਊਸ ਦੇ ਵਿੱਚ ਸੇਵਾ ਜਰਨਲਿਸਟ ਵਜੋ ਨਿਭਾ ਰਹੇ ਹਨ। ਹਰ ਸਮਾਗਮ ਵਿੱਚ ਪਹੁੰਚਣਾ ਇਹਨਾਂ ਦਾ ਜਨੂਨ ਹੈ। ਜਿਸ ਸਦਕਾ ਇਹਨਾਂ ਨੂੰ ਇਹ ਲਾਈਫ ਟਾਈਮ ਅਚੀਵਮੈਟ ਅਵਾਰਡ ਦਿੱਤਾ ਗਿਆ ਹੈ।

ਸੁਰਮੁਖ ਸਿੰਘ ਮਾਣਕੂ ਨੂੰ ਇਸ ਅਵਾਰਡ ਪ੍ਰਾਪਤੀ ਲਈ ਗੁਰਚਰਨ ਸਿੰਘ ਪ੍ਰਧਾਨ ਵੱਲਡ ਯੂਨਾਇਟਿਡ ਸੰਸਥਾ , ਕੇ ਕੇ ਸਿਧੂ ਪੰਜਾਬੀ ਕਲੱਬ ਫਾਉਡਰ ਮੈਰੀਲੈਡ , ਅਮਰ ਸਿੰਘ ਮੱਲੀ ਚੇਅਰਮੈਨ ਯੂਨਾਇਟਿਡ ਸੰਸਥਾ , ਦਲਜੀਤ ਸਿੰਘ ਪ੍ਰਧਾਨ ਸਿੱਖਸ ਆਫ ਯੂ ਐਸ ਏ,ਆਇਸ਼ਾ ਖਾਨ ਡੈਮੋਕਰੇਟਕ ਵੋਮੈਨ ਮੈਰੀਲੈਡ, ਮੋਨੀ ਗਿੱਲ ਮਾਈ ਟੀਵੀ , ਹਰਜੀਤ ਸਿੰਘ ਹੁੰਦਲ ਸੀ ਈ ਓ ਸਬਰੰਗ ਟੀ ਵੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਨੇ ਵਧਾਈਆ ਦਿੱਤੀਆਂ । ਉਹਨਾਂ ਕਿਹਾ ਕਿ ਸੁਰਮੁਖ ਸਿੰਘ ਮਾਣਕੂ ਅਣਥੱਕ , ਮਿਹਨਤੀ ਤੇ ਅਪਨੇ ਜਰਨਲਿਸਟ ਪ੍ਰੋਫੈਸ਼ਨ ਵਿੱਚ ਸਮਰਪਿਤ ਹਨ। ਜਿਨਾ ਨੂੰ ਇਸ ਅਵਾਰਡ ਦਾ ਭਾਗੀਦਾਰ ਬਣਾਇਆ ਹੈ। ਸਾਨੂੰ ਇਹਨਾਂ ਤੇ ਮਾਣ ਹੈ।

LEAVE A REPLY

Please enter your comment!
Please enter your name here