ਕਪੂਰਥਲ਼ਾ,ਸੁਖਪਾਲ ਸਿੰਘ ਹੁੰਦਲ -ਐਸ ਐਸ ਪੀ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਹਰਵਿੰਦਰ ਸਿੰਘ ਐਸ ਪੀ (ਡੀ) ਦੀ ਅਗਵਾਈ ਹੇਠ ਬਰਜਿੰਦਰ ਸਿੰਘ ਡੀ ਐਸ ਪੀ (ਡੀ) ਅਤੇ ਸਬ ਇੰਸਪੈਕਟਰ ਜਸਪਾਲ ਸਿੰਘ ਐਸ ਐਚ ਉ ਥਾਣਾ ਸੁਲਤਾਨਪੁਰ ਲੌਧੀ ਦੀ ਨਿਗਰਾਨੀ ਹੇਠ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋਂ ਏ.ਐਸ.ਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇੜੇ ਰੇਲਵੇ ਫਾਟਕ ਡਡਵਿੰਡੀ ਮੌਜੂਦ ਸੀ ਤਾਂ ਪਿੰਡ ਮੋਠਾਵਾਲ ਦੀ ਤਰਫ਼ ਤੋਂ ਇੱਕ ਨੋਜਵਾਨ ਸਕੂਟਰੀ ਐਕਟਿਵਾ ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਪਿੱਛੇ ਨੂੰ ਮੁੜਣ ਲੱਗਾ ਤਾਂ ਸਕੂਟਰੀ ਐਕਟਿਵਾ ਸਲਿੱਪ ਹੋਣ ਕਾਰਨ ਡਿੱਗ ਪਈ ਜੋ ਇੱਕ ਮੋਮੀ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਣ ਲੱਗਾ ਜਿਸ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੇਵਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਵਾਲ ਥਾਣਾ ਸੁਲਤਾਨਪੁਰ ਲੌਧੀ ਦੱਸਿਆ । ਉਸ ਵੱਲੋ ਸੁੱਟੇ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋ 540 ਨਸੀਲੀਆ ਗੋਲੀਆਂ ਬ੍ਰਾਮਦ ਹੋਈਆ ਜਿਸ ਤੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਥਾਣਾ ਸੁਲਤਾਨਪੁਰ ਲੌਧੀ ਮਾਮਲਾ ਦਰਜ ਕੀਤਾ ਗਿਆ ਸੀ ।ਦੋਸੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਆਰੋਪੀ ਪਾਸੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਜਿਸਦੀ ਨਿਸਾਨਦੇਹੀ ਉਪਰ ਪਿੰਡ ਲਾਟੀਆਵਾਲ ਦੀ ਇੱਕ ਹਵੇਲੀ ਵਿੱਚ ਖੜੇ ਟਰੈਕਟਰ ਪਰ ਲੱਗੇ ਸਪੀਕਰ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋ ਇੱਕ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ ਇਕ ਕਿੱਲੋ ਹੈਰੋਇੰਨ ਅਤੇ ਇੱਕ ਇਲੈਕਟ੍ਰਾਨਿਕ ਕੰਡਾ ਬ੍ਰਾਮਦ ਹੋਇਆ । ਆਰੋਪੀ ਨੇ ਪੁੱਛਗਿੱਛ ਦੌਰਾਨ ਖੁਲਾਸੇ ਕੀਤੇ ਹਨ ਕਿ ਉਹ ਹੈਰੋਇਨ ਦਿੱਲੀ ਤੋ ਆਪ ਜਾ ਕੇ ਵੀ ਲਿਆਉਦਾ ਹੈ ਅਤੇ ਦਿੱਲੀ ਤੋਂ ਮੰਗਵਾਉਦਾ ਵੀ ਹੈ ਅਤੇ ਫਿਰ ਅੱਗੇ ਵੱਖ-ਵੱਖ ਨਸ਼ਾ ਤਸਕਰਾਂ ਨੂੰ ਵੇਚਦਾ ਸੀ। ਐਸ ਐਸ ਪੀ ਬੈੰਸ ਨੇ ਦੱਸਿਆ ਕਿ ਆਰੋਪੀ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ ਜਿਸਦਾ ਪੁਲਿਸ ਰਿਮਾਂਡ ਲੈ ਕਿ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸਤੋ ਹੋਰ ਅੰਤਰਰਾਜੀ ਨਸਾ ਤਸਕਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਤੇ ਆਰੋਪੀ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹਨ
Boota Singh Basi
President & Chief Editor