ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਨਾਲ ਮਨਾਇਆ ਬਾਬਾ ਸਾਹਿਬ ਡਾ.ਭੀਮ ਰਾਓ ਦਾ ਜਨਮ ਦਿਨ

0
26
ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਨਾਲ ਮਨਾਇਆ ਬਾਬਾ ਸਾਹਿਬ ਡਾ.ਭੀਮ ਰਾਓ ਦਾ ਜਨਮ ਦਿਨ
ਅੰਬੇਦਕਰ ਦੀਆਂ ਸਿੱਖਿਆਵਾਂ ਤੇ ਚੱਲ ਪੜ੍ਹਾਈ ਸਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ
ਦੋ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ
ਪੱਟੀ/ਤਰਨਤਾਰਨ,16 ਅਪ੍ਰੈਲ 2025
ਭਾਰਤੀਯਾ ਸਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਡਾ.ਅੰਬੇਦਕਰ ਜਨਮ ਦਿਨ ਮੂਲਨਿਵਾਸੀ ਵੈੱਲਫੇਅਰ ਸੁਸਾਇਟੀ (ਰਜਿ:) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਮਨਾਇਆ ਗਿਆ।ਸੁਸਾਇਟੀ ਮੈਂਬਰਾਂ ਵੱਲੋਂ ਸ਼ਹੀਦ ਨਿਰਮਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਹਮਣੀ ਵਾਲਾ,ਸਰਕਾਰੀ ਐਲੀਮੈਂਟਰੀ ਸਕੂਲ ਬਾਹਮਣੀ ਵਾਲਾ ਦੇ 100 ਦੇ ਕਰੀਬ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੋਹਫਿਆਂ ਦੇ ਤੌਰ ‘ਤੇ ਦਿੱਤੀ ਅਤੇ ਬਾਬਾ ਸਾਹਿਬ ਦੀ ਜੀਵਨੀ ‘ਤੇ ਚਾਨਣਾ ਪਾਉਂਦਿਆਂ ਉਹਨਾਂ ਦੀਆਂ ਸਿੱਖਿਆਵਾਂ ਤੇ ਚਲਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਬੋਲਦਿਆਂ ਮੂਲਨਿਵਾਸੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਡਾ.ਅੰਬੇਦਕਰ ਜੀ ਨੇ ਸੁਰੂ ਤੋਂ ਹੀ ਦੁਖੀਆਂ ਦੇ ਦਰਦੀ ਬਣਕੇ ਸੇਵਾ ਕੀਤੀ ਹੈ ਅਤੇ ਉਹ ਦੇਸ ਦੇ ਮਹਾਨ ਯੋਧਾ ਸਨ, ਉਹਨਾਂ ਵਰਗਾ ਯੋਧਾ ਇਸ ਦੁਨੀਆਂ ‘ਤੇ ਨਹੀਂ ਹੋ ਸਕਦਾ।ਬਾਬਾ ਸਾਹਿਬ ਇੱਕ ਇਹੋ ਜਿਹੇ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਕਲਮ ਨੂੰ ਤੀਰ ਬਣਾ ਕੇ ਹਮੇਸ਼ਾਂ ਹੱਕ ਅਤੇ ਸੱਚ ‘ਤੇ ਪਹਿਰਾ ਦਿੱਤਾ ਸੀ ਜਿਸ ਨਾਲ ਦੇਸ਼ ਦੇ ਦਲਿਤ ਸਮਾਜ ਦੀ ਤਕਦੀਰ ਬਦਲਕੇ ਰੱਖ ਦਿੱਤੀ।ਉਹਨਾਂ ਕਿਹਾ ਕਿ ਬਾਬਾ ਸਾਹਿਬ ਦੇ ਜੀਵਨ ਵਿੱਚ ਦਲਿਤ ਸਮਾਜ ਨੁੰ ਉਹਨਾਂ ਦੇ ਬਰਾਬਰਤਾ ਦੇ ਹੱਕ ਦਿਵਾਉਣ ਲਈ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਉਹ ਆਪਣੇ ਮਿਸ਼ਨ ਤੇ ਲੱਗੇ ਰਹੇ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਇੱਕ ਮਹਾਨ ਵਿਦਵਾਨ,ਮਹਾਨ ਗਿਆਨੀ,ਮਹਾਨ ਖੋਜੀ,ਮਹਾਨ ਲੀਡਰ ਅਤੇ ਇੱਕ ਮਹਾਨ ਇਨਸਾਨ ਹੋਣ ਦੇ ਬਾਵਜੂਦ ਵੀ ਭਾਰਤੀ ਸਮਾਜ ਦੀ ਜਾਤ-ਪਾਤ ਤੇ ਸੂਆਛਾਤ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ।ਉਹਨਾਂ ਦੱਸਿਆ ਕਿ ਸਿੱਖ ਧਰਮ ਦੇ ਪ੍ਰਚਾਰ ਲਈ ਮੁੰਬਈ ਵਿੱਚ ਪਹਿਲਾ ਸਿੱਖ ਕਾਲਜ ਵੀ ਬਾਬਾ ਸਾਹਿਬ ਨੇ ਹੀ ਬਣਵਾਇਆ ਸੀ।ਉਹਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੜ੍ਹਾਈ ਚ ਧਿਆਨ ਦੇ ਕੇ ਮੁਕਾਮ ਹਾਸਲ ਕਰਨ।ਇਸ ਨਾਲ ਹੀ ਆਪਣੀ,ਆਪਣੇ ਪਰਿਵਾਰ ਅਤੇ ਦੇਸ਼ ਦੀ ਤਕਦੀਰ ਬਦਲ ਸਕਦੀ ਹੈ।ਇਸ ਮੌਕੇ ਸੁਸਾਇਟੀ ਮੈਂਬਰਾਂ ਵੱਲੋਂ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਲੱਡੂ ਵੰਡ ਕੇ ਅੰਬੇਡਕਰ ਸਾਬ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ ਗਈ।ਇਸ ਮੌਕੇ ਸਕੂਲਾਂ ਦੇ ਸਟਾਫ ਮੈਂਬਰਾਂ ਤੋਂ ਇਲਾਵਾ ਸੁਸਾਇਟੀ ਮੈਂਬਰ ਹਰਜਿੰਦਰ ਸਿੰਘ,ਗੁਰਜੀਤ ਸਿੰਘ,ਮਨਜਿੰਦਰ ਸਿੰਘ ਬੱਬਲ, ਗੁਰਜੰਟ ਸਿੰਘ, ਬਲਦੇਵ ਸਿੰਘ,ਪ੍ਰੇਮ ਸਿੰਘ,ਬਾਬਾ ਸੁਖਰਾਜ ਸਿੰਘ,ਜਸਕੀਰਤ ਕੌਰ,ਜਗਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here