ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਡੀ.ਏ.ਵੀ. ਕਾਲਜ ‘ਚ ਕਰਵਾਇਆ ਗਿਆ ਜ਼ਿਲਾ ਪੱਧਰੀ ਪ੍ਰੋਗਰਾਮ
ਸਵੱਛਤਾ ਦਾ ਸੁਨੇਹਾ ਦਿੰਦਿਆਂ ਕਾਲਜ ਨੂੰ ਭੇਂਟ ਕੀਤੇ ਗਏ ਕੂੜੇਦਾਨ
ਐਨ.ਸੀ.ਸੀ. ਤੇ ਐਨ.ਐੱਸ.ਐੱਸ. ਨੇ ਵੱਧ ਚੜ੍ਹ ਕੇ ਲਿਆ ਹਿੱਸਾ
ਕਲਾਕਾਰਾਂ ਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ
ਅੰਮ੍ਰਿਤਸਰ ਅੰਮ੍ਰਿਤਸਰ 25 ਮਾਰਚ 2023 –ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੀ.ਏ.ਵੀ. ਕਾਲਜ ਵਿੱਚ ਸਵੱਛ ਭਾਰਤ ਮੁਹਿੰਮ ਦਾ ਸੁਨੇਹਾ ਦਿੰਦਿਆਂ ਇੱਕ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਆਦਰਸ਼ ਪਾਲ ਵਿਜ ਨੇ ਕਿਹਾ ਕਿ ਵਿਕਸਿਤ ਮੁਲਕਾਂ ਵੱਲੋਂ ਸਾਫ ਸਫਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਵਿਚ ਵੀ ਅਜਿਹੀ ਪਹਿਲ ਸਰਕਾਰ ਦੇ ਨਾਲ-ਨਾਲ ਲੋਕਾਂ ਨੂੰ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਨੀਤੀ ਸਫਲ ਨਹੀਂ ਹੋ ਸਕਦੀ।
ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ‘ਤੇ ਸਵੱਛਤਾ ਅਭਿਆਨ ਦਾ ਆਗਾਜ਼ ਕੀਤਾ ਗਿਆ ਸੀ। ਉਹਨਾਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਸਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ ਕੀਤੀ।ਮੰਚ ਤੋਂ ਬੋਲਦਿਆਂ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਅਮਰਦੀਪ ਗੁਪਤਾ ਨੇ ਕਿਹਾ ਕਿ ਚਾਰ ਚੁਫੇਰੇ ਨੂੰ ਸਾਫ ਰੱਖਣ ਲਈ ਹਰ ਦੇਸ਼ਵਾਸੀ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸਦੇ ਮੱਦੇਨਜ਼ਰ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੱਧ ਜਾਗਰੂਕ ਹੋਣ ਦੀ ਲੋੜ ਹੈ।
ਇਸ ਮੌਕੇ ਮੰਤਰਾਲੇ ਵੱਲੋਂ ਡੀ.ਏ.ਵੀ. ਕਾਲਜ ਨੂੰ ਸਵੱਛਤਾ ਦਾ ਸੁਨੇਹਾ ਦਿੰਦਿਆਂ ਕੂੜੇਦਾਨ ਭੇਂਟ ਕੀਤੇ ਗਏ ਅਤੇ ਨਾਲ ਹੀ ਵੱਖੋ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸ ਦਈਏ ਕਿ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਜੋਤ ਕੌਰ, ਦੂਜੇ ਸਥਾਨ ਉੱਤੇ ਰਹੀ ਸਿਮਰਨ, ਤੀਜੇ ਸਥਾਨ ‘ਤੇ ਰਹੀ ਜੈਸਿਕਾ ਤੇ ਚੌਥੇ ਸਥਾਨ ਉੱਤੇ ਰਹੀ ਖੁਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲੇ ਸਥਾਨ ‘ਤੇ ਰਹੇ ਰਾਜੇਸ਼ ਯਾਦਵ, ਦੂਜੇ ਸਥਾਨ ‘ਤੇ ਰਹੀ ਕਸ਼ਿਸ਼, ਤੀਜੇ ਸਥਾਨ ‘ਤੇ ਰਹੇ ਅਰਮਾਨਦੀਪ ਤੇ ਚੌਥਾ ਸਥਾਨ ਹਾਸਲ ਕਰਨ ਵਾਲੇ ਅਨੁਭਵ, ਰੰਗੋਲੀ ਮੁਕਾਬਲੇ ਵਿਚ ਪਹਿਲੇ ਸਥਾਨ ‘ਤੇ ਰਹਿਣ ਵਾਲੇ ਕਸ਼ਿਸ਼, ਦੂਜਾ ਸਥਾਨ ਹਾਸਲ ਕਰਨ ਵਾਲੀ ਸਿਮਰਜੀਤ ਕੌਰ, ਤੀਜਾ ਸਥਾਨ ਹਾਸਿਲ ਕਰਨ ਵਾਲੇ ਸੁਮਿਤ ਤੇ ਚੌਥੇ ਸਥਾਨ ਉੱਤੇ ਰਹੀ ਭੂਮਿਕਾ ਸ਼ਾਹੀ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਗੋਲਡਨ ਆਰਟ ਥੀਏਟਰ ਵੱਲੋਂ ਪੇਸ਼ ਕੀਤੇ ਗਏ ਨੁੱਕੜ ਨਾਟਕ ਅਤੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੇ ਸਮਾਂ ਬੰਨ੍ਹਿਆ। ਬਹਿਰਹਾਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਇਹ ਪ੍ਰੋਗਰਾਮ ਸਫਲ ਹੋ ਨਿੱਬੜਿਆ ਅਤੇ ਇਲਾਕਾ ਵਾਸੀਆਂ ਵਿੱਚ ਸਵੱਛਤਾ ਦੀ ਮਹੱਤਤਾ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਗਿਆ।
ਦਫਤਰ ਜ਼ਿਲਾ ਲੋਕ ਸਪੰਰਕ ਅਫਸਰ, ਅੰਮ੍ਰਿਤਸਰ
ਨਹਿਰੂ ਯੂਵਾ ਕੇਂਦਰ ਵੱਲੋਂ ਆਦਿਵਾਸੀ ਯੁਵਾ ਆਦਾਨ ਪ੍ਰਦਾਨ ਦਾ ਪੰਜਵਾ ਦਿਨ
ਅੰਮ੍ਰਿਤਸਰ 25 ਮਾਰਚ 2023 :—ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਖਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਅੰਮ੍ਰਿਤਸਰ ਵਿਖੇ ਸੱਤ ਰੋਜ਼ਾ 14ਵਾਂ ਕਬਾਇਲੀ ਯੁਵਾ ਅਦਲਾ-ਬਦਲੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 5ਵੇਂ ਦਿਨ ਦੀ ਸ਼ੁਰੂਆਤ ਇੱਕ ਦੌਰੇ ਨਾਲ ਹੋਈ ਜਿੱਥੇ ਭਾਗੀਦਾਰਾਂ ਨੂੰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਿਜਾਇਆ ਗਿਆ ਅਤੇ ਭਾਗੀਦਾਰਾਂ ਨਾਲ ਇੰਟਰਐਕਟਿਵ ਸੈਸ਼ਨ ਕੀਤਾ ਗਿਆ।
ਉੱਥੇ ਭਾਗੀਦਾਰਾਂ ਨੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਦਿਖਾਏ ਗਏ। ਓਹਨਾ ਨੂੰ ਕੰਪਿਊਟਰ ਲੈਬ ਵਿੱਚ ਲਿਜਾਇਆ ਗਿਆ! ਓਹਨਾ ਨੂੰ ਰੋਬੋਟਿਕਸ ਅਤੇ ਗਾਰਮੈਂਟ ਮੇਕਿੰਗ ਬਾਰੇ ਵੀ ਜਾਣੂ ਕਰਆਇਆ ਗਿਆ। ਭਾਗੀਦਾਰਾਂ ਨੂੰ ਵੱਖ-ਵੱਖ ਕਲਾਸਾਂ ਵਿੱਚ ਲਿਜਾਇਆ ਗਿਆ, ਸਬੰਧਤ ਕਲਾਸ ਇੰਚਾਰਜਾਂ ਦੁਆਰਾ ਇੱਕ ਸੰਖੇਪ ਸੈਸ਼ਨ ਲਿਆ ਗਿਆ ਜਿਸ ਵਿੱਚ ਉਹਨਾਂ ਨੇ ਕਲਾਸ ਵਿੱਚ ਦਿੱਤੀ ਜਾਣ ਵਾਲੀ ਹਰ ਸਹੂਲਤ ਬਾਰੇ ਦੱਸਿਆ ਗਿਆ ਭਾਗੀਦਾਰਾਂ ਨੇ ਸਕੂਲ ਦੀਆਂ ਤਕਨੀਕਾਂ ਤੋਂ ਆਕਰਸ਼ਤ ਮਹਿਸੂਸ ਕੀਤਾ।
ਉਪਰੰਤ ਭਾਗੀਦਾਰਾਂ ਨੂੰ ਵੇਰਕਾ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਉਨ੍ਹਾਂ ਭਾਗੀਦਾਰਾਂ ਨੂੰ ਦੁੱਧ ਦੇ ਸੰਘਣਾਪਣ ਅਤੇ ਪਾਸਚਰਾਈਜ਼ੇਸ਼ਨ ਬਾਰੇ ਜਾਣੂ ਕਰਵਾਇਆ। ਦਿਉ ਆਕਾਂਕਸ਼ਾ ਮਹਾਵੇਰੀਆ, ਰੋਹਿਲ ਕੁਮਾਰ ਕੱਟਾ, ਸਿਮਰਨਜੀਤ ਕੌਰ, ਉਮਰ ਨਵਾਜ਼, ਜਨਮੀਤ ਕੌਰ, ਨਵਦੀਪ ਕੌਰ, ਤਨਮੀਤ ਕੌਰ, ਜਤਿਨ ਵਾਲੀਆ, ਆਰਵ, ਅਦਿਤਿਆ, ਗੌਰਵ, ਤਨਿਸ਼ਕਾ ਰੱਤਾ, ਲਵਪ੍ਰੀਤ, ਗੁਰਜੀਤ ਸਿੰਘ, ਰੋਬਤ ਸਿੰਘ, ਰੋਬਤ ਸਿੰਘ, ਰੋਬਤ ਸਿੰਘ, ਗੁਰਦੇਵ ਸਿੰਘ। ਵੀ ਮੌਜੂਦ ਸਨ। ਭਾਗੀਦਾਰਾਂ ਨੇ ਵੀ ਵੱਖ-ਵੱਖ ਕਿਸਮਾਂ ਦੇ ਉਤਪਾਦਾਂ ਦਾ ਸੇਵਨ ਕੀਤਾ ਅਤੇ ਬਹੁਤ ਖੁਸ਼ੀ ਮਹਿਸੂਸ ਕੀਤੀ। ਦਿਨ ਦੀ ਸਮਾਪਤੀ ਇੱਕ ਥੀਮੈਟਿਕ ਪ੍ਰੋਗਰਾਮ “ਮੇਰੀ ਸੰਸਕ੍ਰਿਤੀ ਮੇਰਾ ਗੌਰਵ” ਨਾਲ ਹੋਈ, ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਪ੍ਰਤੀਭਾਗੀਆਂ ਨੇ ਆਪੋ-ਆਪਣੇ ਸੱਭਿਆਚਾਰਾਂ ਦੀ ਨੁਮਾਇੰਦਗੀ ਕੀਤੀ।