ਸੂਫੀ ਸ਼ਾਇਰ ਬਖਤਾਵਰ ਸਿੰਘ ਦਾ ਸਿੰਗਲ ਟਰੈਕ ਗੀਤ “ਹਵਾ ਬਣਕੇ ” ਹੋਇਆ ਜਾਰੀ

0
239

ਅਮ੍ਰਿਤਸਰ, ਰਾਜਿੰਦਰ ਰਿਖੀ
ਪ੍ਰਮੁਖ ਸੂਫੀ ਸ਼ਾਇਰ ਅਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਬਖਤਾਵਰ ਸਿੰਘ ਦਾ ਬਹੁਤ ਚਰਚਿਤ ਸੂਫੀ ਗੀਤ “ਹਵਾ ਬਣਕੇ” ਚਰਚਿਤ ਗਾਇਕਾ ਸੁੱਖ ਪਰਮ ਦੀ ਅਵਾਜ਼ ਵਿੱਚ ਸੋਸ਼ਲ ਮੀਡੀਏ ਉੱਪਰ ਜਾਰੀ ਕੀਤਾ ਗਿਆ। ਇਸ ਮੌਕੇ ਜ਼ਨਾਬ ਬਖਤਾਵਰ ਸਿੰਘ ਹੁਰਾਂ ਜਾਰੀ ਕੀਤੇ ਇਸ ਗੀਤ ਦਾ ਮੁਖੜਾ ਕਿ “ਸੌ ਸੌ ਵਾਰੀਂ ਕੋਠੇ ਚੜ੍ਹੀ ਆਂ ਤੇ ਉਤਰੀ ਹਾਂ ਸੌ ਵਾਰੀਂ ” ਦੇ ਹਵਾਲੇ ਨਾਲ ਦੱਸਿਆ ਕਿ ਇਸ ਸੂਫੀ ਗੀਤ ਨੂੰ ਨੌਜਵਾਨ ਗਾਇਕਾ ਸੁੱਖ ਪਰਮ ਦੀ ਦਿਲ ਨੂੰ ਸਕੂਨ ਦੇਣ ਵਾਲੀ ਅਵਾਜ ਨੇ ਨਵੇਂ ਅਰਥ ਬਖਸ਼ੇ ਹਨ।ਉਹਨਾਂ ਦਸਿਆ ਕਿ ਜਿਥੇ ਗੀਤ ਨੂੰ ਸੰਗੀਤ ਦਲਜੀਤ ਸਿੰਘ ਵਲੋਂ ਦਿੱਤਾ ਗਿਆ ਹੈ ਉਥੇ ਇਸ ਗੀਤ ਦੇ ਵੀਡੀਓ ਨੂੰ ਉੱਘੇ ਫਿਲਮ ਨਿਰਦੇਸ਼ਕ ਅਮਰਪਾਲ ਵਲੋਂ ਫਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਬਖਤਾਵਰ ਸਿੰਘ ਹੁਰਾਂ ਦੀ ਸ਼ਾਇਰੀ ਨੂੰ ਸਈਦਾ ਬੇਗਮ, ਨੂਰਾਂ ਸਿਸਟਰਜ਼ ,ਨਰਗਿਸ, ਯਾਕੂਬ ਗਿੱਲ, ਵਡਾਲੀ ਬਰਦਰਜ ਅਤੇ ਜਸਪਿੰਦਰ ਨਰੂਲਾ ਆਦਿ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ। ਕਥਾਕਾਰ ਦੀਪ ਦੇਵਿੰਦਰ ਸਿੰਘ , ਪ੍ਰਿੰ. ਡਾ. ਮਹਿਲ ਸਿੰਘ, ਡਾ. ਮਨਜਿੰਦਰ ਸਿੰਘ, ਮਨਮੋਹਨ ਢਿੱਲੋਂ, ਹਰਜੀਤ ਸਿੰਘ ਸੰਧੂ, ਡਾ ਮੋਹਨ, ਮਨਮੋਹਨ ਸਿੰਘ ਬਾਸਰਕੇ, ਸ਼ੈਲਿੰਦਰਜੀਤ ਰਾਜਨ, ਸਰਬਜੀਤ ਸੰਧੂ, ਮੋਹਿਤ ਸਹਿਦੇਵ ਅਤੇ ਡਾ ਕਸ਼ਮੀਰ ਸਿੰਘ ਨੇ ਬਖਤਾਵਰ ਸਿੰਘ ਹੁਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਫੀ ਸ਼ਾਇਰੀ ਬੰਦੇ ਅੰਦਰਲੀ ਭਟਕਣਾ ਖ਼ਤਮ ਕਰਦੀ ਹੈ ਅਤੇ “ਹਵਾ ਬਣਕੇ ” ਵਰਗੇ ਗੀਤ ਅਤੇ ਸੰਗੀਤ ਮਨੁੱਖੀ ਮਨ ਨੂੰ ਸਕੂਨ ਬਖਸ਼ਦੇ ਹਨ।

LEAVE A REPLY

Please enter your comment!
Please enter your name here