ਸੂਬਾ ਪੱਧਰੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਚੋਣ ਲਈ ਪ੍ਰਬੰਧ ਮੁਕੰਮਲ

0
200

ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਪ੍ਰਬੰਧਕੀ ਕਮੇਟੀ ਦੀ ਵਿਸੇਸ਼ ਮੀਟਿੰਗ
ਮੋਗਾ,ਸਾਂਝੀ ਸੋਚ ਬਿਊਰੋ
ਅੱਜ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਸ਼੍ਰੀਮਤੀ ਗੁਰਚਰਨ ਕੌਰ ਮੱਲ੍ਹਾ ਅਤੇ ਸੁਖਦੇਵ ਸਿੰਘ ਲੰਗੇਆਣਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ। ਮੀਟਿੰਗ ਵਿਚ 23 ਅਪ੍ਰੈਲ ਨੂੰ ਨਛੱਤਰ ਭਵਨ ਮੋਗਾ ਵਿਖੇ ਹੋ ਰਹੀ ਸੂਬਾ ਪੱਧਰੀ ਪੰਜਾਬ ਗੌਰਮਿੰਟ ਪੈਨਸ਼ਨਰਜ ਅੇਸੋਸੀਏਸਨ ਦੀ ਚੋਣ ਸਬੰਧੀ ਕੀਤੇ ਪ੍ਰਬੰਧਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪ੍ਰੇਮ ਕੁਮਾਰ, ਬਲਵਿੰਦਰ ਸਿੰਘ ਗਿੱਲ, ਨਾਇਬ ਸਿੰਘ ਸੁਖਮੰਦਰ ਸਿੰਘ, ਪ੍ਰੀਤਮ ਸਿੰਘ ਕੈਂਥ, ਬਲਬੀਰ ਸਿੰਘ ਮੋਗਾ ਨੇ ਇਜਲਾਸ ਸਬੰਧੀ ਹਾਲ ਬੁਕਿੰਗ ਅਤੇ ਚਾਹ ਪਾਣੀ, ਦੁਪਹਿਰ ਦੇ ਖਾਣੇ ਬਾਰੇ ਕੀਤੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੱਤੀ | ਸਾਰੀਆਂ ਸਬ ਡਵੀਜਨਾਂ ਤੋਂ ਪ੍ਰਬੰਧ ਸਬੰਧੀ ਬਣਦਾ ਫੰਡ ਇਕੱਠਾ ਕੀਤਾ ਗਿਆ। ਬਾਹਰਲੇ ਜ਼ਿਲਿਆਂ ਤੋਂ ਆਉਣ ਵਾਲੇ ਡੈਲੀਗੇਟਾਂ ਨੂੰ ਹਾਲ ਤੱਕ ਪਹੁੰਚਣ ਲਈ ਸ਼ਮਸ਼ੇਰ ਸਿੰਘ, ਦਲਬਾਰਾ ਸਿੰਘ , ਗੁਰਦੇਵ ਸਿੰਘ ਬਾਘਾ ਪੁਰਾਣਾ , ਜੀਵਨ ਸਿੰਘ , ਗਿਆਨ ਸਿੰਘ ਦੀ ਡਿਉਟੀ ਲਗਾਈ ਗਈ । ਇੱਕ ਸਵਾਗਤੀ ਕਮੇਟੀ ਬਣਾਈ ਜਿਸ ਵਿੱਚ ਬਿੱਕਰ ਸਿੰਘ ਮਾਛੀਕੇ , ਬਲਬੀਰ ਸਿੰਘ , ਸਰਬ ਜੀਤ ਸਿੰਘ , ਕੇਹਰ ਸਿੰਘ ਕਿਸ਼ਨਪੁਰ, ਗਿਆਨ ਸਿੰਘ, ਅਮਰ ਸਿੰਘ ਰਣੀਆਂ ,ਜਗਜੀਤ ਸਿੰਘ , ਹਰਨੇਕ ਸਿੰਘ ਨੇਕ ਅਤੇ ਸ਼ਿਕੰਦਰ ਸਿੰਘ , ਮਨਜੀਤ ਸਿੰਘ ਹੈਲਥ ਵਿਭਾਗ ਸਾਮਲ ਹਨ। ਇਸ ਚੋਣ ਇਜਲਾਸ ਵਿੱਚ 8 ਸੂਬਾ ਆਗੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿੰਨ੍ਹਾਂ ਵਿੱਚ ਵਰਿਆਮ ਸਿੰਘ , ਓ ਪੀ ਗਾਭਾ, ਅਜਮੇਰ ਸਿੰਘ , ਜੁਗਿੰਦਰ ਸਿੰਘ ਸੰਧੂ , ਸਾਧੂ ਰਾਮ ਬਾਂਸਲ , ਮਹਾਂਵੀਰ ਪ੍ਰਸ਼ਾਦ , ਰਾਮ ਸਰਨ ਸੂਦ ਆਨੰਤ ਰਾਮ ਸਾਮਲ ਹਨ। ਪਾਰਕਿੰਗ ਲਈ ਸ਼ਮਸ਼ੇਰ ਸਿੰਘ , ਜੀਵਨ ਸਿੰਘ , ਅਮਰ ਸਿੰਘ ਰਣੀਆਂ ਅਤੇ ਦਲਬਾਰਾ ਸਿੰਘ ਤੇ ਇੱਕ ਕਮੇਟੀ ਦਾ ਗਠਨ ਕੀਤਾ । ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਇੱਕ ਰਜਿਸਟ੍ਰੇਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਮਨਜੀਤ ਸਿੰਘ ਧਰਮਕੋਟ ਪ੍ਰੀਤਮ ਸਿੰਘ ਕੈਂਥ ਬਚਿੱਤਰ ਸਿੰਘ ਮਟਵਾਣੀ , ਸੁਰਿੰਦਰ ਪਾਲ ਸਿੰਘ ਬਾਘਾ ਪੁਰਾਣਾ ਸ਼ਾਮਲ ਕੀਤੇ ਗਏ। ਮੇਮੈਂਟੋ ਅਤੇ ਬੈਜ ਬਣਾਉਣ ਦੀ ਜਿੰਮੇਵਾਰੀ ਸੁਖਮੰਦਰ ਸਿੰਘ ਜ਼ਿਲ੍ਹਾ ਸਕੱਤਰ ਅਤੇ ਸੁਰਿੰਦਰ ਰਮ ਕੁੱਸਾ ਦੀ ਲਗਾਈ ਗਈ । ਹੋਰ ਸਨਮਾਨਿਤ ਸਮੱਗਰੀ ਖਰੀਦਣ ਲਈ ਪ੍ਰੇਮ ਕੁਮਾਰ ਦੀ ਡਿਉਟੀ ਲਗਾਈ ਗਈ । ਅੱਜ ਦੀ ਮੀਟਿੰਗ ਵਿੱਚ ਚਮਕੌਰ ਸਿੰਘ ਸਰਾਂ , ਗੁਰਜੰਟ ਸਿੰਘ ਸੰਘਾ , ਜੋਰਾਵਰ ਸਿੰਘ , ਆਤਮਾ ਸਿੰਘ ਚੜਿੱਕ ਵੀ ਉਪਰੋਕਤ ਕਮੇਟੀਆਂ ਦਾ ਹਿੱਸਾ ਹੋਣਗੇ। ਮੀਟਿੰਗ ਦੀ ਕਾਰਵਾਈ ਪ੍ਰੈਸ ਸਕੱਤਰ ਗਿਆਨ ‘ਸਿੰਘ ਸੇਵਾ ਮੁਕਤ ਡੀ. ਪੀ ਆਰ ‘ ਓ ਨੇ ਜਾਰੀ ਕੀਤੀ ।

LEAVE A REPLY

Please enter your comment!
Please enter your name here