ਬਿਆਸ ਬਲਰਾਜ ਸਿੰਘ ਰਾਜਾ
ਅੱਜ ਸੇਵਾ ਮੁੱਕਤ ਵਾ ਮੌਜੂਦਾ ਪਟਵਾਰੀ ਕਾਨੂੰਗੋਆਂ ਦੀ ਗੁਰਦੁਆਰਾ ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਵਿੱਖੇ ਮੀਟਿੰਗ ਹੋਈ ਜਿਸ ਵਿੱਚ ਕਾਲੇ ਕਾਨੂੰਨ ਐਸਮਾ ਨੂੰ ਮੁਲਾਜ਼ਮਾਂ ਤੇ ਥੋਪਣ ਦੀ ਸਖ਼ਤ ਨਿੰਦਾ ਕੀਤੀ । ਮੀਟਿੰਗ ਵਿੱਚ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਃ ਹਰਪਾਲ ਸਿੰਘ ਸਮਰਾ ਉਚੇਚੇ ਤੌਰ ਤੇ ਪਹੁੰਚੇ ਅਤੇ ਪਟਵਾਰੀ / ਕਾਨੂੰਗੋਆਂ ਦੇ ਚੱਲ ਰਹੇ ਸਘੰਰਸ਼ ਦੀ ਹਮਾਇਤ ਲਈ ਬੇਨਤੀ ਕੀਤੀ । ਸਾਰੇ ਸੇਵਾ ਮੁੱਕਤ ਪਟਵਾਰੀ / ਕਾਨੂੰਗੋਆਂ ਨੇ ਸਰਬ-ਸੰਮਤੀ ਨਾਲ ਪਟਵਾਰੀ / ਕਾਨੂੰਗੋਆਂ ਦੇ ਸਘੰਰਸ਼ ਦੀ ਪੂਰਨ ਹਮਾਇਤ ਕੀਤੀ । ਸਾਬਕਾ ਪੰਜਾਬ ਪ੍ਰਧਾਨ ਪਟਵਾਰ ਯੂਨੀਅਨ ਵਾ ਕਾਨੂੰਗੋ ਐਸੋਸੀਏਸ਼ਨ ਸਃ ਨਿਰਮਲਜੀਤ ਸਿੰਘ ਬਾਜਵਾ ਵਲੋ ਅਪੀਲ ਕੀਤੀ ਗਈ ਕਿ ਜਿੰਨਾ ਚਿਰ ਸਰਕਾਰ ਨਾਲ ਸ਼ਘੰਰਸ ਚੱਲ ਰਿਹਾ ਹੈ ਉਹਨੀ ਦੇਰ ਕੋਈ ਵੀ ਰਿਟਾਇਰਡ ਪਟਵਾਰੀ ਕਾਨੂੰਗੋ ਛੱਡੇ ਗਏ ਸਰਕਲਾਂ ਦਾ ਚਾਰਜ ਨਾ ਲਵੇ ਜੇਕਰ ਕਿਸੇ ਸਾਥੀ ਦੇ ਭਾਵੇਂ ਡੀ ਸੀ ਅੰਮ੍ਰਿਤਸਰ ਵਲੋ ਆਰਡਰ ਕਰ ਵੀ ਦਿੱਤੇ ਜਾਣ ਕੋਈ ਵੀ ਸੇਵਾ ਮੁੱਕਤ ਸਾਥੀ ਚਾਰਜ ਨਾ ਲਵੇ ।ਅਸੀ ਰਿਟਾਇਰਡ ਸਾਥੀ ਪੂਰਨ ਤੋ ਪਟਵਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਦੀ ਹਮਾਇਤ ਕਰਦੇ ਹਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹਾ । ਇਸ ਸਮੇਂ ਸਾਬਕਾ ਪ੍ਰਧਾਨ ਸਃ ਨਿਰਮਲਜੀਤ ਸਿੰਘ ਬਾਜਵਾ ਤੌਂ ਇਲਾਵਾ ਜਿਲ੍ਹਾ ਪ੍ਰਧਾਨ ਸਃ ਹਰਪਾਲ ਸਿੰਘ ਸਮਰਾ ,ਸਃ ਲਖਵਿੰਦਰ ਸਿੰਘ ਕੁਹਾਲੀ, ਕੁਲਵੰਤ ਸਿੰਘ ਡੇਹਰੀਵਾਲ , ਸੁਰਜੀਤ ਸਿੰਘ ਸੰਧੂ ,ਗੁਰਇਕਬਾਲ ਸਿੰਘ , ਗੁਰਮੇਜ ਸਿੰਘ ਨਰੈਣ ਜੀ ਦਾਸ, ਬਾਉ ਰਾਜ ਕੁਮਾਰ, ਜਗਿੰਦਰ ਪਾਂਡੇ, ਤਰਲੋਚਨ ਸਿੰਘ, ਗੁਰਸ਼ਰਨ ਸਿੰਘ, ਹਰਦੇਵ ਸਿੰਘ, ਰਾਜੇਸ਼ ਬੋਬੀ, ਹਰੀਸ਼ ਕੁਮਾਰ, ਜੋਗਿਦਰ ਸਿੰਘ Anuraga Changa, ਗੁਰਨਾਮ ਸਿੰਘ , ਹਰਪ੍ਰੀਤ ਸਿੰਘ , ਸੰਦੀਪ ਸਿੰਘ ਬੋਪਾਰਾਏ , ਸਿਮਰਬੀਰ ਸਿੰਘ ਸੋਹੀ , ਰਸ਼ਪਾਲ ਸਿੰਘ ਨੰਗਲੀ , ਸੁਰਿੰਦਰਪਾਲ ਭਗਤ ,ਤਰਨ ਸੰਭਰਵਾਲ , ਲਵਪ੍ਰੀਤ ਸਿੰਘ ਸਮਰਾ , ਜਿਗਰਦੀਪ ਸਿੰਘ , ,ਆਗਿਆਪਾਲ ਸਿੰਘ ਕਰਨਜੀਤ ਸਿੰਘ ਆਦਿ ਹਾਜਰ ਹੋਏ
Boota Singh Basi
President & Chief Editor