ਸੈਂਟਰਲ ਗੁਰਦੁਆਰਾ ਗਲਾਸਗੋ ਵਿਖੇ ਸਰਬੱਤ ਦੇ ਭਲੇ ਲਈ ਵਿਸ਼ਾਲ ਅਰਦਾਸ ਸਮਾਗਮ ਹੋਇਆ 

0
222
ਸਕਾਟਲੈਂਡ ਦੇ ਮਿਹਨਤੀ ਪੰਜਾਬੀ ਨੌਜਵਾਨਾਂ ਨੇ ਰਲ ਮਿਲ ਕੇ ਕਰਵਾਇਆ ਸਮਾਗਮ- ਬਿੱਟੂ ਗਲਾਸਗੋ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਮਾਘੀ ਦੀ ਸੰਗਰਾਂਦ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਦੌਰਾਨ ਸਰਬੱਤ ਦੇ ਭਲੇ ਲਈ ਰਖਵਾਏ ਅਖੰਡ ਪਾਠਾਂ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਇਸ ਅਖੰਡ ਪਾਠ ਸਾਹਿਬ ਦੀ ਸੇਵਾ ਸਕਾਟਲੈਂਡ ਵਸਦੇ ਮਿਹਨਤਕਸ਼ ਪੰਜਾਬੀ ਨੌਜਵਾਨਾਂ, ਕਾਰੋਬਾਰੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ‘ਤੇ ਆਪਣੀ ਝੋਲੀ ਪੁਆਈ ਗਈ ਸੀ। ਬਿੱਟੂ ਗਲਾਸਗੋ ਵੱਲੋਂ ਅੱਗੇ ਲੱਗ ਕੇ ਇਸ ਉਪਰਾਲੇ ਲਈ ਸੇਵਾਵਾਂ ਨਿਭਾਈਆਂ। ਇਸ ਸਮੇਂ ਗੁਰੂਘਰ ਦੇ ਵਜੀਰ ਭਾਈ ਦਲਜੀਤ ਸਿੰਘ ਤੇ ਜੱਥੇ ਵੱਲੋਂ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਿੱਟੂ ਗਲਾਸਗੋ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਸਮੂਹ ਸਹਿਯੋਗੀ ਸੇਵਾਦਾਰ ਨੌਜਵਾਨਾਂ ਵੱਲੋਂ ਸਾਰਾ ਦਿਨ ਅਤੁੱਟ ਵਰਤੇ ਲੰਗਰ ਦੌਰਾਨ ਨਿੱਠ ਕੇ ਸੇਵਾ ਕਾਰਜਾਂ ਵਿੱਚ ਹਿੱਸਾ ਲਿਆ ਗਿਆ। ਬਿੱਟੂ ਗਲਾਸਗੋ ਨੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਾਮਲ ਹੋਈਆਂ ਸਮੂਹ ਸੰਗਤਾਂ ਦਾ ਸਮੁੱਚੇ ਸੇਵਾਦਾਰ ਵੀਰਾਂ ਵੱਲੋਂ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here