ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਮਲਕ, ਬਲਾਕ ਜਗਰਾਓ ਵਿੱਚ ਸੈਂਟਰ ਇੰਚਾਰਜ ਸ਼੍ਰੀ ਮਤੀ ਸੁਮਨ ਕੁਮਾਰੀ ਦੀ ਅਗਵਾਈ ਹੇਠ ਹੋਏ।
ਅੱਜ ਦੂਸਰੇ ਦਿਨ ਸਾਡੇ ਬਹੁਤ ਹੀ ਸਤਿਕਾਰ ਯੋਗ ਬਲਾਕ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰ ਜੀ ਨੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਬਾਦ ਦਿੱਤੀ।ਸ.ਸੁਖਦੇਵ ਸਿੰਘ ਹਠੂਰ ਜੀ ਨੇ ਇਨਾਮ ਵੰਡ ਸਮਾਰੋਹ ਵਿਚ ਪਹੁੰਚ ਕੇ ਸੈਂਟਰ ਪੱਧਰੀ ਖੇਡਾਂ ਨੂੰ ਯਾਦਗਾਰੀ ਬਣਾ ਦਿੱਤਾ।ਇਹਨਾਂ ਨਾਲ ਸਾਡੇ ਬੀ. ਐੱਸ. ਉ ਸ.ਕਰਮਜੀਤ ਸਿੰਘ ਅਤੇ ਰਿਟਾਇਰਡ ਸੀ.ਐੱਚ.ਟੀ. ਗੁਰਪ੍ਰੀਤ ਸਿੰਘ ਹਠੂਰ ਉਚੇਚੇ ਤੌਰ ਤੇ ਪਹੁੰਚੇ।
ਬਲਾਕ ਸਿੱਖਿਆ ਅਫ਼ਸਰ ਸ.ਸੁਖਦੇਵ ਸਿੰਘ ਨੇ ਬੱਚਿਆਂ ਨੂੰ ਬਲਾਕ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸੁਭਕਮਨਾਵਾਂ ਦਿੱਤੀਆਂ।
ਸੈਂਟਰ ਪੱਧਰ ਤੇ ਹੋਏ ਮੁਕਾਬਲਿਆਂ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਪੁਜੀਸ਼ਨਾਂ ਪ੍ਰਾਪਤ ਕੀਤੀਆਂ।
ਸੈਂਟਰ ਇੰਚਾਰਜ ਸ਼੍ਰੀ ਮਤੀ ਸੁਮਨ ਕੁਮਾਰੀ ਜੀ ਨੇ ਵੀ ਬੱਚਿਆਂ ਨੂੰ ਵਧੀਆ ਪ੍ਰਦਰਸ਼ਨ ਕਰਨ ਤੇ ਅਤੇ ਬਲਾਕ ਪੱਧਰੀ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸੈਂਟਰ ਦੇ ਅਧਿਆਪਕਾਂ ਨੂੰ ਬੱਚਿਆਂ ਨੂੰ ਪੂਰੀ ਮਿਹਨਤ ਕਰਵਾਉਣ ਲਈ ਉਤਸਾਹਿਤ ਕੀਤਾ। ਓਹਨਾਂ ਆਖਿਆਂ ਬੱਚਿਆਂ ਤੋਂ ਬਹੁਤ ਉਮੀਦਾਂ ਹਨ ਕਿ ਇਸ ਤਰ੍ਹਾਂ ਹੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਨਗੇ ਅਤੇ ਆਪਣੇ ਜਗਰਾਓ ਬਲਾਕ ਦਾ ਨਾਮ ਰੋਸ਼ਨ ਕਰਨਗੇ।
ਮਾਸਟਰ ਸਤਨਾਮ ਸਿੰਘ ਹਠੂਰ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖੇਡਾਂ ਖੇਡਣ ਦੇ ਉਦੇਸ਼ ਬਹੁਪੱਖੀ ਹਨ। ਇਹ ਚੜ੍ਹਦੀ ਉਮਰ ’ਚ ਪੈਦਾ ਹੋ ਰਹੀ ਵਾਧੂ ਊਰਜਾ ਦੇ ਸਹਿਜ ਨਿਕਾਸ ਦਾ ਵਧੀਆ ਵਸੀਲਾ ਹੁੰਦੀਆਂ ਹਨ। ਤਦੇ ਤਾਂ ਕਹਿੰਦੇ ਹਨ ਕਿ ਖੇਡ ਮੁਕਾਬਲੇ ਲੜਾਈਆਂ ਝਗੜਿਆਂ ਦਾ ਢੁੱਕਵਾਂ ਬਦਲ ਹਨ। ਖੇਡਾਂ ਵਿਹਲੇ ਸਮੇਂ ਨੂੰ ਵਰਤਣ ਦਾ ਵਧੀਆ ਸਾਧਨ ਵੀ ਹਨ।
ਖੇਡ ਸਾਹਿਤ ਦੇ ਉਦੇਸ਼ ਹਨ, ਖੇਡਾਂ ਤੇ ਖਿਡਾਰੀਆਂ ਸੰਬੰਧੀ ਲੋੜੀਂਦੀ ਜਾਣਕਾਰੀ ਦੇਣੀ, ਖੇਡਾਂ ਖੇਡਣ ਤੇ ਵੇਖਣ ਲਈ ਸਿਖਿਅਤ ਕਰਨਾ, ਸਿਹਤਮੰਦ ਖੇਡ ਸਭਿਆਚਾਰ ਸਿਰਜਦਿਆਂ ਜੀਵਨ ਨੂੰ ਚੰਗੇਰੇ ਪਾਸੇ ਤੋਰਨਾ, ਜੀਵਨ ਨੂੰ ਖ਼ੁਸ਼ਹਾਲ, ਪ੍ਰਸੰਨ ਤੇ ਸੰਤੁਸ਼ਟ ਰੱਖਣ ਦੇ ਉਪਾਅ ਦੱਸਣਾ। ਖੇਡਾਂ ਚੰਗੇਰੇ ਮਨੋਰੰਜਨ ਲਈ, ਚੰਗੀ ਸਿਹਤ ਲਈ ਅਤੇ ਖ਼ੁਸ਼ੀ ਤੇ ਖੇੜੇ ਲਈ। ਖੇਡਾਂ ਵਿਹਲੇ ਸਮੇਂ ਦੀ ਸਦਵਰਤੋਂ ਲਈ ਤੇ ਵਾਧੂ ਊਰਜਾ ਦੇ ਸਹਿਜ ਨਿਕਾਸ ਲਈ ਜ਼ਰੂਰੀ ਹਨ।