ਸੈਕਟਰ ਖੇਮਕਰਨ ਅੰਦਰ ਭਾਰਤ ਪਾਕਿਸਤਾਨ ਸਰਹੱਦ ਨੇੜਿਓ ਬੀ ਐਸ ਐਫ਼ ਅਤੇ ਪੰਜਾਬ ਪੁਲਿਸ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਡਰੋਨ ਅਤੇ ਹੈਰੋਇਨ ਦੇ ਤਿੰਨ ਪੈਕਟ ਕੀਤੇ ਬਰਾਮਦ

0
175

ਖੇਮਕਰਨ 31 ਅਗਸਤ

ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਲਸ ਦੇ ਅਧੀਨ ਪੈਂਦੇ ਇੱਕ ਖੇਤ ਵਿੱਚੋਂ ਬੀ ਐਸ ਐਫ਼ ਦੀ 101 ਬਟਾਲੀਅਨ ਅਤੇ ਪੰਜਾਬ ਪੁਲਿਸ ਦੀ ਟੀਮ ਵੱਲੋਂ ਇੱਕ ਸਰਚ ਅਭਿਆਨ ਦੌਰਾਨ ਇੱਕ ਡਰੋਨ ਸਮੇਤ ਤਿੰਨ ਪੈਕੇਟ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਜਦੋਂ ਕਿ ਕੁਝ ਦਿਨ ਪਹਿਲਾਂ ਵੀ ਸੈਕਟਰ ਖੇਮਕਰਨ ਅਧੀਨ ਪੈਂਦੇ ਇੱਕ ਖੇਤ ਵਿੱਚ ਟੁੱਟਿਆ ਹੋਇਆ ਡਰੋਨ ਬਰਾਮਦ ਕੀਤਾ ਗਿਆ ਸੀ, ਜਿਸਦੇ ਚਲਦੇ ਅੱਜ ਫਿਰ ਸਾਂਝੇ ਆਪ੍ਰੇਸ਼ਨ ਤਹਿਤ ਅੱਜ ਫਿਰ ਬੀ ਐਸ ਐਫ਼ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਸਰਚ ਕਾਰਵਾਈ ਦੌਰਾਨ ਇੱਕ ਹੋਰ ਡਰੋਨ ਸਮੇਤ ਤਸਕਰੀ ਦੀ ਖੇਪ ਬਰਾਮਦ ਕੀਤੀ ਗਈ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਦੇ ਨਜ਼ਦੀਕ ਪਿੰਡ ਮਸਤਗੜ੍ਹ ਕਲਸ ਖ਼ੇਤਰ ਅੰਦਰ ਬੀਤੀ ਰਾਤ ਡਰੋਨ ਦੀ ਕੁੱਝ ਹਿਲਜੁਲ ਦੇਖੀ ਗਈ। ਜਿਸ ਨੂੰ ਲੈ ਕੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਰਾਤ ਸਮੇਂ ਵੀ ਇਲਾਕੇ ਦੀ ਤਲਾਸ਼ੀ ਲਈ ਗਈ ਅਤੇ ਸਵੇਰੇ ਫਿਰ ਤੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਖੇਮਕਰਨ ਦੇ ਇੱਕ ਕਿਸਾਨ ਦੇ ਖੇਤ ‘ਚੋਂ ਪਾਕਿਸਤਾਨ ਤੋਂ ਭੇਜਿਆ ਡਰੋਨ ਅਤੇ 3 ਪੈਕਟ ਹੈਰੋਇਨ ਬਰਾਮਦ ਹੋਈ |ਪਰ ਇਹ ਸਮਗਲਰ ਸਾਡੇ ਦੇਸ਼ ਦੇ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦੇ, ਜਿਸ ਕਾਰਨ ਹਰ ਦੇਸ਼ ਵਿਰੋਧੀ ਗਤੀਵਿਧੀ ਨੂੰ ਨਾਕਾਮ ਕੀਤਾ ਜਾ ਰਿਹਾ ਹੈ।ਇਹ ਹੈਕਸਾਕਾਪਟਰ ਡਰੋਨ ਜੋ 5 ਤੋਂ 7 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਵਾਲਾ ਹੈ ਬਰਾਮਦ ਕੀਤਾ ਗਿਆ ਹੈ ਇਸ ਘਟਨਾ ਨੂੰ ਲੈ ਕੇ ਟੈਕਨੀਕਲ ਤਰੀਕਿਆਂ ਨਾਲ ਇਸ ਸਬੰਧੀ ਪੜਤਾਲ ਕੀਤੀ ਜਾਵੇਗੀ ਕਿ ਇਹ ਹੈਰੋਇਨ ਅਤੇ ਡਰੋਨ ਨੂੰ ਕਿਸ ਵਿਅਕਤੀ ਵੱਲੋਂ ਮੰਗਵਾਇਆ ਗਿਆ ਹੈ ਜਿਸਦਾ ਪਤਾ ਲਗਾਕੇ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ 101 ਬਟਾਲੀਅਨ ਦੇ ਕਮਾਂਡੈਂਟ ਏ.ਕੇ. ਸਿਨਹਾ, ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ, ਬੀ ਐਸ ਐਫ਼ ਦੇ ਅਧਿਕਾਰੀ ਨੰਦ ਲਾਲ, ਇੰਸਪੈਕਟਰ ਅਮਿਤ ਕੁਮਾਰ, ਐਸ.ਐਚ.ਓ ਚਰਨ ਸਿੰਘ, ਅਤੇ ਹੋਰ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਹਾਜ਼ਰ ਸਨ।

LEAVE A REPLY

Please enter your comment!
Please enter your name here