ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚਲੀ ਬੇਘਰ ਲੋਕਾਂ ਦੀ ਰਿਹਾਇਸ਼ੀ ਜਗ੍ਹਾ ‘ਚ ਇੱਕ ਬੇਘਰ ਵਿਅਕਤੀ ਦੀ ਮੌਤ ਹੋਈ ਹੈ। ਇਸ ਘਟਨਾ ‘ਚ 30 ਸਾਲਾਂ ਕੇਲਵਿਨ ਪੀਟਰਸਨ ਨਾਂ ਦਾ ਇੱਕ ਬੇਘਰ ਆਦਮੀ ਮੰਗਲਵਾਰ ਨੂੰ ਸੈਕਰਾਮੈਂਟੋ ਵਿੱਚ ਮਨਜ਼ੂਰਸ਼ੁਦਾ ਸੇਫ ਗਰਾਉਂਡ ਟੈਂਟ ਖੇਤਰ ਵਿੱਚ ਆਪਣੇ ਤੰਬੂ ‘ਚ ਮ੍ਰਿਤਕ ਪਾਇਆ ਗਿਆ। ਕੈਲਵਿਨ ਨੂੰ ਸ਼ਰਧਾਂਜਲੀ ਦੇਣ ਲਈ ਕੈਂਪ ਦੇ ਲੋਕਾਂ ਨੇ ਇੱਕ ਯਾਦਗਾਰ ਸਥਾਪਤ ਕੀਤੀ ਜਿੱਥੇ ਪੀਟਰਸਨ ਦਾ ਤੰਬੂ ਹੁੰਦਾ ਸੀ। ਇਸ ਮੌਤ ਦੇ ਸਬੰਧ ਵਿੱਚ ਕੋਰੋਨਰ ਦੇ ਦਫਤਰ ਨੇ ਪੀਟਰਸਨ ਦੀ ਮੌਤ ਦੇ ਕਾਰਨ ਅਤੇ ਢੰਗ ਨੂੰ ਫਿਲਹਾਲ ਨਿਰਧਾਰਤ ਨਹੀਂ ਕੀਤਾ ਹੈ। ਸੇਫ ਗਰਾਉਂਡ ਕੈਂਪ ਨੂੰ ਸ਼ਹਿਰ ਨੇ ਮਾਰਚ ਵਿੱਚ ਖੋਲਿ੍ਹਆ ਸੀ ਅਤੇ ਇਹ ਡਬਲਯੂ-ਐਕਸ ਫ੍ਰੀਵੇਅ ਦੇ ਹੇਠਾਂ ਕਈ ਬਲਾਕਾਂ ਵਿੱਚ ਫੈਲੀ ਹੋਈ ਜਗ੍ਹਾ ਹੈ। ਇਹ ਬੇਘਰ ਵਿਅਕਤੀਆਂ ਨੂੰ ਕੈਂਪ ਲਈ ਇੱਕ ਸੁਰੱਖਿਅਤ ਜਗ੍ਹਾ ਹੈ ਜਿੱਥੇ ਉਨ੍ਹਾਂ ਲਈ ਬਾਥਰੂਮ, ਸ਼ਾਵਰ ਅਤੇ ਸੁਰੱਖਿਆ ਦੀ ਪਹੁੰਚ ਹੁੰਦੀ ਹੈ। ਸੇਫ ਗਰਾਉਂਡ ਦੀ ਇਸ ਸਾਲ ਦੇ ਅੰਤ ਵਿੱਚ ਬੰਦ ਹੋਣ ਦੀ ਸੰਭਾਵਨਾ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ, ਸੈਕਰਾਮੈਂਟੋ ਕਾਉਂਟੀ ਵਿੱਚ 137 ਬੇਘਰੇ ਲੋਕਾਂ ਦੀ ਮੌਤ ਹੋਈ ਸੀ ਜਦਕਿ ਇਸ ਸਾਲ ਹੁਣ ਤੱਕ ਕਾਉਂਟੀ ਵਿੱਚ 107 ਬੇਘਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
Boota Singh Basi
President & Chief Editor