ਸੈਕਰਾਮੈਟੋ ਦੀਆਂ ਉੱਘੀਆਂ ਸ਼ਖਸੀਅਤਾ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੂੰ ਸਨਮਾਨਿਤ ਕੀਤਾ।
ਸੈਕਰਾਮੈਟੋ-( ਵਿਸ਼ੇਸ਼ ਪ੍ਰਤੀਨਿਧ ) ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਸਿੱਖ ਕੁਮਿਨਟੀ ਇਕ ਹਫ਼ਤੇ ਦੇ ਦੌਰੇ ਤੇ ਕੈਲੀਫੋਰਨੀਆ ਤੇ ਹਨ। ਜਿੰਨਾ ਨੇ ਸ਼ਾਂਤੀ ਤੇ ਸਤਿਕਾਰ ਦੇ ਸੰਦੇਸ਼ ਦਾ ਪ੍ਰਚਾਰ ਵੱਖ ਵੱਖ ਕੁਮਿਨਟੀਆ ਵਿਚ ਮਿਸ਼ਨ ਵਜੋਂ ਪ੍ਰਚਾਰਨ ਦਾ ਉਪਰਾਲਾ ਕੀਤਾ ਹੈ।ਜਿੱਥੇ ਯੂਬਾ ਸਿਟੀ ਤੇ ਸੈਕਰਾਮੈਟੋ ਦੀਆਂ ਵੱਖ ਵੱਖ ਕੁਮਿਨਟੀਆ ਨੂੰ ਇੱਕ ਪਲੇਟ ਫਾਰਮ ਤੋ ਸੰਬੋਧਨ ਕੀਤਾ। ਡਾਕਟਰ ਗਿੱਲ ਨੇ ਕਿਹਾ ਕਿ ਨੋਜਵਾਨ ਪੀੜੀ ਨੂੰ ਜੋੜਨ ਤੇ ਉਹਨਾਂ ਨੂੰ ਕਾਮਯਾਬੀ ਵੱਲ ਲੈ ਕੇ ਜਾਣ ਲਈ ਮਾਪਿਆ ਦਾ ਰੋਲ ਜ਼ਰੂਰੀ ਹੈ। ਉਹਨਾਂ ਦੇ ਰਾਹ ਦਸੇਰਾ ਬਣਨ ਲਈ ਸਾਨੂੰ ਯੋਗਦਾਨ ਪਾਉਣਾ ਪਵੇਗਾ।ਸਾਨੰ ਹਰੇਕ ਦਾ ਸਤਿਕਾਰ ਇਨਸਾਨੀਅਤ ਦੇ ਤੌਰ ਤੇ ਕਰਨਾ ਪਵੇਗਾ।ਮਨਾ ਦੀ ਕੁੜੱਤਣ ਨੂੰ ਪਾਸੇ ਰੱਖ ਕੇ ਵਿਚਰਨਾ ਪਵੇਗਾ। ਏਕੇ ਦਾ ਪ੍ਰਤੀਕ ਬਣਨ ਵੱਲ ਕਦਮ ਵਧਾਉਣਾ ਪਵੇਗਾ। ਜਦੋ ਇਹ ਗੱਲ ਮਿਸ਼ਨ ਦੇ ਤੌਰ ਤੇ ਮਨ ਵਿੱਚ ਬਿਠਾ ਲਈ,ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਕਾਮਯਾਬੀ ਹਾਸਲ ਕਰਨ ਤੋਂ ਰੋਕ ਨਹੀਂ ਸਕੇਗੀ।
ਸਰਤਾਜ ਸਿੰਘ ਸੀ ਈ ਓ ਇੰਮੀਗਰੇਸ਼ਨ ਸਂਸਥਾ ਨੇ ਕੁਮਿਨਟੀ ਦੇ ਉੱਘੇ ਵਿਅਕਤੀਆਂ ਦਾ ਰਾਤਰੀ ਭੋਜ ਦਾ ਪ੍ਰਬੰਧ ਸਪਾਈਸ ਆਫ਼ ਲਾਈਫ ਰੈਸਟੋਰੈਟ ਵਿਚ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਸ਼ਾਨ ਵਿੱਚ ਰੱਖਿਆ ਹੈ।ਜਿੱਥੇ ਡਾਕਟਰ,ਬਿਜਨੈਸਮੈਨ,ਧਾਰਮਿਕ ਸ਼ਖਸੀਅਤਾ ਤੇ ਰਾਜਨੀਤਕ ਨੇਤਾਵਾਂ ਤੇ ਨੋਜਵਾਨ ਹਸਤੀਆਂ ਨੂੰ ਸੱਦਾ ਦਿੱਤਾ ਸੀ। ਜਿੰਨਾ ਨੇ ਮਹਿਫਲ ਨੂੰ ਸਭਿਅਕ ਰੰਗ ਦਿੱਤਾ।ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਦੀਆਂ ਕੁਮਿਨਟੀ ਪ੍ਰਤੀ ਸੇਵਾਵਾਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਡਾਕਟਰ ਗਿੱਲ ਸ਼ਾਂਤੀ ਦੇ ਦੂਤ ਵਜੋਂ ਵਿਚਰ ਰਹੇ ਹਨ। ਜੋ ਹੁਣ ਤੱਕ ਤਿੰਨ ਸ਼ਾਂਤੀ ਪੁਰਸਕਾਰ ਹਾਸਲ ਵੱਖ ਵੱਖ ਮੁਲਕਾਂ ਵਿੱਚ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨੀ ਪਾਕਿਸਤਾਨ ਤੇ ਭਾਰਤ ਦੋਰੇ ਤੇ ਜਾ ਕੇ ਆਏ ਹਨ।ਜਿੰਨਾ ਨੇ ਪੰਜਾਬ ਵਿੱਚ ਮੁਕਾਬਲੇ ਦੀ ਪ੍ਰੀਖਿਆ ਦੇ ਕੇਂਦਰ ਖੋਲ ਕੇ ਆਏ ਹਨ। ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਤੇ ਬਾਬੇ ਮਰਦਾਨੇ ਦੇ ਨਾਮ ਤੇ ਕੀਰਤਨ ਅਕੈਡਮੀ ਦਾ ਉਪਰਾਲਾ ਨੇਪਰੇ ਚਾੜ ਕੇ ਆਏ ਹਨ। ਜੋ ਇੰਨਾਂ ਦੀ ਨਿੱਜੀ ਸੇਵਾ ਤੇ ਮਿਸ਼ਨ ਹੈ।
ਸਥਾਨਕ ਕੁਮਿਨਟੀ ਦੇ ਨੇਤਾਵਾਂ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸਾਈਟੇਸ਼ਨ ਭੇਟ ਕਰਕੇ ਸਨਮਾਨਿਤ ਕੀਤਾ। ਡਾਕਟਰ ਗਿੱਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਮੁੜ ਨਵੇ ਮਿਸ਼ਨ ਨਾਲ ਹਾਜ਼ਰ ਹੋਣ ਦਾ ਜ਼ਿਕਰ ਕੀਤਾ।
ਇਸ ਮੋਕੇ ਡਾਕਟਰ ਸੁਖਮਨਦੀਪ ਸਿੰਘ ਬੈਦਵਾਨ ਸਾਈਕੈਟਰਕ,ਜਾਵੇਦ ਅਖਤਰ ਉੱਘੇ ਬਿਜਨਸਮੈਨ,ਮਕਸੂਦ ਅਹਿਮਦ ਉੱਘੇ ਉਦਯੋਗਪਤੀ,ਸੰਤੋਖ ਸਿੰਘ ਧਾਰਮਿਕ ਨੇਤਾ,ਇਮਤਿਆਜ਼ ਮਲਿਕ ਮੈਨੇਜਰ,ਹਰਮਨ ਸਿੰਘ ਟਰਕਿੰਗ ਕੰਪਨੀ ਮਾਲਕ,ਲੱਕੀ ਸਿੰਘ ਬਰੋਕਰ ਟਰਾਸਪੋਰਟ ਤੋ ਇਲਾਵਾ ਨੋਜਵਾਨ ਪੀੜੀ ਵੱਲੋਂ ਪਾਰਸ ਸਿੰਘ ,ਨਵਦੀਪ ਸਿੰਘ ,ਗੁਰਪ੍ਰੀਤ ਸਿੰਘ, ਵਿਕਾਸ ਡੀ ੳ ਪੀ ਨੇ ਵਿਸ਼ੇਸ਼ ਤੋਰ ਤੇ ਹਾਜ਼ਰੀ ਲਗਵਾਈ ਤੇ ਵਿਚਾਰਾਂ ਦੀ ਸਾਂਝ ਪਾਈ ਹੈ।
ਗੁਰਨਾਮ ਸਿੰਘ ਭੰਡਾਲ ਚੇਅਰਮੈਨ ਗੁਰੂ ਰਵੀਦਾਸ ਟੈਪਲ ਵੱਲੋਂ ਵਿਸ਼ੇਸ਼ ਤੋਰ ਸਿਰੋਪਾਉ ਅਪਨੇ ਦੂਤ ਰਾਹੀਂ ਭੇਜ ਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਸਨਮਾਨ ਕੀਤਾ ਹੈ। ਫੋਨ ਰਾਹੀਂ ਡਾਕਟਰ ਗਿੱਲ ਨਾਲ ਵਿਚਾਰ ਸਾਂਝੇ ਕੀਤੇ ਤੇ ਮੁੜ ਆਉਣ ਲਈ ਸੱਦਾ ਦਿੱਤਾ ਗਿਆ ਹੈ।ਸਾਰੇ ਪ੍ਰੋਗਰਾਮ ਨੂੰ ਆਬਿਦ ਹੁਸੈਨ ਰੈਸਟੋਰੈਟ ਦੇ ਮਾਲਕ ਨੇ ਡਾਕਟਰ ਗਿੱਲ ਦੇ ਸਨਮਾਨ ਵਿੱਚ ਸਪਾਸਰ ਕੀਤਾ।
ਡਾਕਟਰ ਸੁਰਿੰਦਰ ਸਿੰਘ ਗਿੱਲ ਜੋ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦੇ ਕੋ-ਚੇਅਰ ਤੇ ਮੈਰੀਲੈਡ ਸਟੇਟ ਦੀ ਅਡਵਾਈਜਰੀ ਕੋਸਲ ਦੇ ਨੇਤਾ ਵੀ ਹਨ ਨੇ ਕਿਹਾ ਕਿ ਮੇਰੇ ਲਈ ਇਹ ਮਾਣ ਯਾਦਗਰੀ ਤੌਹਫਾ ਹੈ। ਜੋ ਭਵਿੱਖ ਵਿੱਚ ਮੇਰੇ ਕਾਰਜਾਂ ਦੀ ਪਹਿਚਾਣ ਦਾ ਪ੍ਰਤੀਕ ਹੈ। ਜਿਸ ਨੂੰ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਸੈਕਰਾਮੈਟੋ ਦੀਆਂ ਉੱਘੀਆਂ ਸ਼ਖਸੀਅਤਾ ਵੱਲ ਪਿਆਰ,ਸਤਿਕਾਰ ਦੇ ਕੇ ਨਿਵਾਜਿਆ ਹੈ। ਜੋ ਮੇਰੇ ਲਈ ਸਦੀਵੀ ਯਾਦ ਵਜੋਂ ਹਮੇਸ਼ਾ ਮੇਰੇ ਨਾਲ ਰਹੇਗਾ।ਸਮੁੱਚਾ ਸਮਾਗਮ ਸਦਭਾਵਨਾ ਦਾ ਸੰਦੇਸ਼ ਦੇ ਗਿਆ ।ਜਿਸ ਨੂੰ ਹਰੇਕ ਨੇ ਬਹੁਤ ਅਨੰਦਮਈ ਮਾਹੋਲ ਵਿੱਚ ਸਿਰਜਿਆ ਸੀ।