ਸੈਨਹੋਜੇ ਪੰਜਾਬੀ ਮੇਲੇ ਦੇ ਚੇਅਰਮੈਨ ਹਰਦੂਮਣ ਸਿੰਘ ਬਿੱਲਾ ਸੰਘੇੜਾ ਸਨਮਾਨਿਤ

0
581

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸੈਨਹੋਜੇ ਪੰਜਾਬੀ ਮੇਲੇ ’ਚ ਪ੍ਰਬੰਧਕੀ ਚੇਅਰਮੈਨ ਹਰਦੂਮਣ ਸਿੰਘ ‘ਬਿੱਲਾ ਸੰਘੇੜਾ’ ਨੂੰ ਮਹਾਰਾਜਾ ਪੈਲੇਸ ਕੈਂਟ (ਸਿਆਟਲ) ਵਿਚ ਸਨਮਾਨਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਤੇ ਐਜੂਕੇਸ਼ਨ ਸੁਸਾਇਟੀ ਨਾਰਥ ਅਮਰੀਕਾ ਦੇ ਪ੍ਰਧਾਨ ਹਰਦੂਮਣ ਸਿੰਘ ਬਿੱਲਾ ਸੰਘੇੜਾ ਦੀ ਰਹਿਨੁਮਾਈ ਹੇਠ ਪਿਛਲੇ ਚਾਰ ਸਾਲ ਤੋਂ ਗੁਰਪੁਰਬ ’ਤੇ ਨਨਕਾਣਾ ਸਾਹਿਬ (ਪਾਕਿ) ’ਚ ਕਬੱਡੀ ਤੇ ਕੁਸ਼ਤੀ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ ਜਿਥੇ ਹਜ਼ਾਰਾਂ ਸ਼ਰਧਾਲੂ ਦੇਸ਼ ਵਿਦੇਸ਼ ’ਚੋਂ ਪਹੁੰਚ ਕੇ ਆਨੰਦ ਮਾਣਦੇ ਹਨ। ਇਸ ਮੌਕੇ ਸਿਆਟਲ ਦੀਆਂ ਮਾਣ-ਮੱਤੀਆਂ ਸ਼ਖ਼ਸੀਅਤਾਂ ਮਨਮੋਹਣ ਸਿੰਘ ਧਾਲੀਵਾਲ, ਹਰਦੇਵ ਸਿੰਘ ਜੱਜ, ਗੁਰਦੀਪ ਸਿੰਘ ਸਿੱਧੂ, ਮਾਸਟਰ ਦਲਜੀਤ ਸਿੰਘ ਗਿੱਲ, ਅਮਰਜੀਤ ਗਿੱਲ, ਸੰਤੋਖ ਸਿੰਘ ਮੰਡੇਰ, ਸੁਖਦੇਵ ਸਿੰਘ ਸੰਧੂ ਰੋੜਾ ਵਾਲਾ ਤੇ ਸੇਮ ਵਿਰਕ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਰਦੂਮਣ ਸਿੰਘ ਬਿੱਲਾ ਸੰਘੇੜਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਅੱਗੇ ਤੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।

LEAVE A REPLY

Please enter your comment!
Please enter your name here