ਮੈਰੀਲੈਡ-( ਗਿੱਲ ) ਮਾਤਾ ਪ੍ਰਕਾਸ਼ ਕੌਰ ਦੀ ਅੰਤਮ ਅਰਦਾਸ ਗੁਰੁਦੁਆਰਾ ਗੁਰੂ ਨਾਨਕ ਫਾਊਡੇਸ਼ਨ ਵਿਖੇ ਰੱਖੀ ਗਈ। ਜਿੱਥੇਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਭਾਈ ਜਗਮੋਹਨ ਸਿੰਘ ਦੇ ਜਥੇ ਤੇ ਦਰਸ਼ਨ ਸਿੰਘ ਸ਼ਾਂਤ ਦੇ ਜਥਿਆਂ ਨੇ ਵਿਰਾਗਮਈ ਕੀਰਤਨ ਕੀਤਾ । ਉਹਨਾਂ ਕਿਹਾ ਮੋਤ ਇਕ ਅਟੱਲ ਸਚਾਈ ਹੈ। ਜਿਸ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਂ ਤੇ ਦਰਜ ਹੈ। ਸੋ ਮਨੁੱਖ ਨੂੰ ਗੁਰੂ ਨਾਲ ਜੁੜਨਾ ਚਾਹੀਦਾ ਹੈ।
>> ਸ਼ਰਧਾਜਲੀ ਸਮੇਂ ਸਟੇਜ ਦੀ ਸੇਵਾ ਸ੍ਰ ਧਰਮ ਸਿੰਘ ਨੇ ਨਿਭਾਈ ਜਿਨਾ ਅਪਨੇ ਮਾਤਾ ਦੀ ਅਛਾਈ ਤੇ ਖੂਬ ਚਾਨਣਾ ਪਾਇਆ। ਉਪਰੰਤ ਕਸ਼ਮੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਿਮੰਤ੍ਰਤ ਕੀਤਾ। ਜਗਜੀਤ ਸਿੰਘ ਨੇ ਕਿਹਾ ਕਿ ਮਾਤਾ ਜੀ ਵਰਗਾ ਬਣਨਾ ਮੁਸ਼ਕਲ ਹੈ। ਉਹਨਾਂ ਦੀ ਸੇਵਾ ਭਾਵਨਾ ਤੇ ਸਿਆਣਪ ਦਾ ਸਾਨੀ ਕੋਈ ਵਿਰਲਾ ਹੀ ਬਣ ਸਕਦਾ ਹੈ। ਜਿੰਨਾ ਨੇ ਅਪਨੀ ਗਹਿਰੀ ਸੋਚ ਤੇ ਸਿਆਣਪ ਨਾਲ ਸਾਰੇ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ ਹੈ। ਜੋ ਅੱਜ ਅਪਨੀਆਂ ਲਿਖਤਾ ਸਦਕਾ ਖੂਬ ਨਾਮਣਾ ਖੱਟ ਰਹੇ ਹਨ।
>> ਅਮਰੀਕ ਸਿੰਘ ਨੇ ਗੁਰਬਾਣੀ ਦੀ ਕਸੋਟੀ ਤੇ ਮੋਤ ਦੇ ਹਰ ਪਹਿਲੂ ਨੂੰ ਵਿਚਾਰਿਆ ਤੇ ਗੁਰੂ ਨਾਲ ਜੁੜ ਕੇ ਵਿਚਰਨ ਨੂੰ ਤਰਜੀਹ ਦਿੱਤੀ ਹੈ।ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਮਾਤਾ ਜੀ ਨਾਲ ਮਿਲਣੀ ਦਾ ਜ਼ਿਕਰ ਕਰਦੇ ਕਿਹਾ ਕਿ ਘੱਟ ਬੋਲ ਕੇ ਸੁਣਕੇ ਅਮਲ ਕਰਨ ਨਾਲ ਲਿਆਕਤ ਵਿੱਚ ਵਾਧਾ ਹੋਣ ਦੀ ਗੱਲ ਕਹੀ। ਉਹਨਾਂ ਕਿਹਾ ਮਾਤਾ ਜੀ ਦਾ ਸੱਚਾ ਸੁੱਚਾ ਜੀਵਨ ਸੇਧ ਦੇਣ ਵਾਲਾ ਸੀ। ਉਹਨਾਂ ਵੱਲੋਂ ਪ੍ਰੀਵਾਰ ਨੂੰ ਜੋੜਕੇ ਰੱਖਿਆ ਹੋਇਆ ਸੀ। ਜੋ ਮਾਤਾ ਜੀ ਦੀ ਅਸਰਦਾਰ ਖੂਬੀ ਸੀ। ਮਾਤਾ ਜੀ ਤੇ ਮੋਹਨ ਸਿੰਘ ਲੇਖਕ ਦੀਆਂ ਲਾਈਨਾਂ ਢੁੱਕਦੀਆਂ ਸਨ। ਕਿ ਮਾਂ ਇੱਕ ਘਣਛਾਵਾ ਬੂਟਾ ਹੈ । ਜਿਸ ਦੀ ਛਾਂ ਰੱਬ ਨੇ ਲ਼ੈ ਕੇ ਸੁਰਗ ਬਣਾਉਣ ਦਾ ਜ਼ਿਕਰ ਕੀਤਾ।ਅਜਿਹਾ ਕੁਝ ਹੀ ਮਾਤਾ ਪ੍ਰਕਾਸ਼ ਕੌਰ ਦਾ ਜੀਵਨ ਸੀ।
>> ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਉਹ ਭਾਵੇਂ ਮੇਰੀ ਸੱਸ ਸਨ। ਪਰ ਉਹਨਾਂ ਵੱਲੋਂ ਦਿੱਤਾ ਪਿਆਰ ਮਾਂ ਨਾਲੋ ਵੀ ਵੱਧ ਕੇ ਸੀ । ਜਿੰਨਾ ਨੇ ਪੁੱਤਾਂ ਵਾਲਾ ਪਿਆਰ ਦਿਤਾ । ਅਜਿਹੀ ਮਾਂ ਹਰ ਘਰ ਵਿੱਚ ਹੋਣੀ ਚਾਹੀਦੀ ਹੈ। ਜੋ ਬਾਰ ਬਾਰ ਜਨਮ ਲੈ ਕੇ ਸਾਡੇ ਪ੍ਰੀਵਾਰ ਵਿੱਚ ਆਵੇ। ਉਹਨਾਂ ਦੀ ਭਾਵੁਕ ਸਪੀਚ ਨੇ ਕਈਆਂ ਦੀਆਂ ਅੱਖਾ ਨਮ ਕਰ ਦਿੱਤੀਆਂ ਸਨ।
>> ਸਮੁੱਚਾ ਸ਼ਰਧਾਂਜਲੀ ਸਮਾਰੋਹ ਬਹੁਤ ਹੀ ਗਮਗੀਨ ਤੇ ਮਾਤਾ ਪ੍ਰਕਾਸ਼ ਕੌਰ ਦੀਆਂ ਤਾਰੀਫ਼ਾਂ ਤੇ ਉਹਨਾਂ ਦੀ ਜ਼ਿੰਦਗੀ ਦੇ ਝਰੋਖੇ ਦਾ ਫਰੋਲਿਆ ਹਰ ਸਫ਼ਾ ਯਾਦਗਰੀ ਬਣ ਜੇ ਰਹਿ ਗਿਆ । ਜੋ ਪ੍ਰੀਵਾਰ ਤੇ ਨਜਦੀਕੀਆਂ ਲਈ ਪ੍ਰੇਰਨਾ ਸਰੋਤ ਰਹੇਗਾ।
Boota Singh Basi
President & Chief Editor