ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਲਾਗੂ ਕਰਵਾਉਣਾ ਜਥੇਦਾਰਾਂ ਦਾ ਪਹਿਲਾ ਫਰਜ ਗਿ: ਅਮਰਜੀਤ ਸਿੰਘ ਮਰਿਯਾਦਾ

0
208

ਅੰਮ੍ਰਿਤਸਰ 26 ਫਰਵਰੀ
ਦਮਦਮੀ ਟਕਸਾਲ ਕਣਕ ਵਾਲ ਭੰਗਵਾ ਦੇ ਮੁੱਖ ਜਥੇਦਾਰ ਗਿਆਨੀ ਅਮਰਜੀਤ ਸਿੰਘ ਮਰਿਯਾਦਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਵੈਸਟ ਮਿਡਲੈਂਡਸ ਬਰਮਿੰਘਮ ਯੂਕੇ ਵਿਚ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਟੀਵੀਡੇਲ ਦੇ ਪ੍ਰਬੰਧਕਾਂ ਵਲੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਿੰਘ ਜਿੰਨਾ ਵਿੱਚ ਗਿ ਗੁਰਜਿੰਦਰ ਸਿੰਘ ਜੀ ਜੋ ਕੇ ਲੰਮੇ ਸਮੇਂ ਤੋਂ ਸਿੱਖ ਸੰਗਤ ਵਿੱਚ ਗੁਰਮਤਿ ਪ੍ਰਚਾਰਕ ਤੌਰ ਤੇ ਵਿਚਰ ਰਹੇ ਹਨ ਇਸੇ ਤਰਾਂ ਗਿ.ਗੁਰਜੰਟ ਸਿੰਘ ਜੋ ਕੇ ਏਸੇ ਇਸਥਾਨ ਤੇ ਹੀ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਵਾ ਰਹੇ ਹਨ ਅਤੇ ਹੋਰ ਸਿੰਘ ਦਵਿੰਦਰ ਸਿੰਘ ਤੇ ਅਮਰਿੰਦਰ ਸਿੰਘ ਜਿੰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਮੰਨਦਿਆਂ ਹੋਇਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੱਗ ਰਹੀਆਂ ਕੁਰਸੀਆਂ ਦਾ ਵਿਰੋਧ ਕੀਤਾ ਜਿਸ ਕਰਕੇ ਇਹਨਾਂ ਸਿੰਘਾ ਨੂੰ ਗੁਰਦੁਆਰਾ ਸਾਹਿਬ ਵਿਚ ਆਉਣ ਤੋਂ ਰੋਕਣ ਦਾ ਮਸਲਾ ਸਾਡੇ ਧਿਆਨ ਵਿਚ ਆਇਆ ਹੈ ਸੋ ਇਸ ਲਈ ਸਾਡੀ ਸਿੰਘ ਸਾਹਿਬ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਪ੍ਰਬੰਧਕਾਂ ਦੀਆਂ ਅਜਿਹੀਆਂ ਗੈਰ ਸਿਧਾਂਤਕ ਕਾਰਵਾਈਆਂ ਨੂੰ ਰੋਕ ਲਾਈ ਜਾ ਸਕੇ ਕਿਉਂਕਿ ਕੁਰਸੀਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ ਇਹ ਹੈ ਕਿ ਜੇ ਕਿਸੇ ਬਹਿਣ ਵਿੱਚ ਕੋਈ ਤਕਲੀਫ਼ ਹੈ ਤਾਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਜਾ ਕਿਸੇ ਕਮਰੇ ਵਿੱਚ ਕੁਰਸੀ ਤੇ ਬੈਠ ਸਕਦਾ ਨਾ ਕਿ ਗੁਰੂ ਦਰਬਾਰ ਵਿੱਚ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਹੁਕਮਨਾਮੇ ਨੂੰ ਸਖ਼ਤੀ ਨਾਲ ਲਾਗੂ ਕਰੇ ਤਾਂ ਜੋ ਗੁਰਦੁਆਰੇ ਸਾਹਿਬ ਵਿੱਚ ਜੋ ਹਰ ਰੋਜ਼ ਅਜਿਹੇ ਮਸਲੇ ਜੋ ਸਾਹਮਣੇ ਆ ਰਹੇ ਨੇ ਉਨ੍ਹਾਂ ਤੇ ਰੋਕ ਲੱਗ ਸਕੇ ਵਿਚਾਰਕ ਮਤਭੇਦ ਹੋਣੇ ਵੱਖਰੀ ਗਲ ਹੈ ਪਰ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮਸਲਾ ਉੱਠਦਾ ਹੈ ਤਾਂ ਪ੍ਰਬੰਧਕਾਂ ਨੂੰ ਸੰਗਤਾਂ ਦੀ ਭਾਵਨਾ ਦੀ ਤਰਜਮਾਨੀ ਕਰਨੀ ਚਾਹੀਦੀ ਹੈ। ਜੇਕਰ ਪ੍ਰਬੰਧਕਾਂ ਨੂੰ ਲਗਦਾ ਹੈ ਕਿ ਕੋਈ ਸਾਡੇ ਕੰਮਾਂ ਵਿਚ ਵਿਘਨ ਪਾ ਰਿਹਾ ਹੈ ਤਾਂ ਉਸ ਨੂੰ ਪਿਆਰ ਤੇ ਸਨੇਹ ਨਾਲ ਸਮਝਾਉਣਾ ਹੀ ਪ੍ਰਬੰਧਕਾਂ ਦਾ ਕਾਰਜ ਹੋਇਆ ਕਰਦਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਯੂ ਕੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸੁਪਰੀਮ ਸਿੱਖ ਕੌਂਸਲਾਂ ਨੇ ਵੀ ਪ੍ਰਬੰਧਕਾਂ ਨੂੰ ਮਿਲ ਬੈਠ ਕੇ ਮਸਲਾ ਸੁਲਝਾ ਲੈਣ ਲਈ ਕਿਹਾ ਹੈ । ਇਸ ਲਈ ਅਸੀਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਬੰਧਕਾ ਨੂੰ ਵੀ ਅਪੀਲ ਕਰਦੇ ਹਾਂ ਕਿ ਸਿੰਘਾਂ ਦੇ ਗੁਰੂ ਘਰ ਆਉਣ ਤੇ ਲੱਗੇ ਹੋਏ ਪ੍ਰਤੀਬੰਧਾਂ ਨੂੰ ਹਟਾਇਆ ਜਾਵੇ। ਅਤੇ ਆਪਸ ਵਿਚ ਬੈਠ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਅਸੀਂ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਹਰੇਕ ਤਰਾਂ ਦੀ ਭੂਮਿਕਾ ਨਿਭਾਉਣ ਵਾਸਤੇ ਵੀ ਤਿਆਰ ਹੈ। ਅਸੀਂ ਜਾਣਦੇ ਹਾਂ ਕਿ ਸਾਰੇ ਹੀ ਸਿੰਘ ਦਮਦਮੀ ਟਕਸਾਲ ਜਥੇਬੰਦੀ ਨਾਲ ਪ੍ਰੇਮ ਕਰਨ ਰੱਖਣ ਵਾਲੇ ਹਨ ਇਸ ਲਈ ਅਸੀਂ ਆਸ ਕਰਦੇ ਹਾਂ ਕਿ ਇਸ ਸਾਰੇ ਮਸਲੇ ਨੂੰ ਪ੍ਰੇਮ ਨਾਲ ਸੁਲਝਾਇਆ ਜਾਵੇਗਾ ਤਾਂਕਿ ਸਿੰਘਾਂ ਵਿਚ ਆਪਸੀ ਵਖਰੇਵੇਂ ਨਾ ਵਧਣ ਅਤੇ ਸਾਰੇ ਸਿੰਘ ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਘਰਾਂ ਦੇ ਪ੍ਰਬੰਧ ਅਤੇ ਸਿੱਖ ਕੌਮ ਦੀ ਸੇਵਾ ਬੜੀ ਚੜ੍ਹਦੀਕਲਾ ਨਾਲ ਰਲ ਮਿਲ ਕੇ ਕਰਦੇ ਰਹਿਣਗੇ ।

LEAVE A REPLY

Please enter your comment!
Please enter your name here