ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ 

0
39
ਸਾਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਨਸਾਨੀਅਤ ਦੇ ਭਲੇ ਲਈ ਕੰਮ ਕਰਨਾ ਚਾਹੀਦੈ-ਗੁਰਮੁੱਖ ਸਿੰਘ
ਚੋਹਲਾ ਸਾਹਿਬ/ਤਰਨਤਾਰਨ,6 ਨਵੰਬਰ (ਨਈਅਰ)
ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਚੋਹਲਾ ਸਾਹਿਬ ਦੇ ਮੁੱਖ ਸੇਵਾਦਾਰ ਸ.ਗੁਰਮੁੱਖ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ 12 ਦਿਨ ਲਗਾਤਾਰ ਪ੍ਰਭਾਤਫੇਰੀਆਂ ਕੱਢੀਆਂ ਗਈਆਂ।ਉਹਨਾਂ ਦੱਸਿਆ ਕਿ ਸਵੇਰ ਵੇਲੇ ਤੜਕਸਾਰ ਸਥਾਨਕ ਗੁਰਦੁਆਰਾ ਸਾਹਿਬ ਤੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਸੰਗਤਾਂ ਪ੍ਰਭਾਤ ਫੇਰੀ ‘ਤੇ ਚੱਲਦੀਆਂ ਅਤੇ ਨਿਸਚਿਤ ਸਥਾਨਾਂ ‘ਤੇ ਪ੍ਰਭਾਤਫੇਰੀਆਂ ਰੁਕਦੀਆਂ,ਜਿੱਥੇ ਸਾਧ ਸੰਗਤ ਵੱਲੋਂ ਸੇਵਾ ਨਿਭਾਈ ਜਾਂਦੀ।ਉਹਨਾਂ ਦੱਸਿਆ ਕਿ ਅੱਜ ਐਤਵਾਰ ਆਖਰੀ ਦਿਨ ਪ੍ਰਭਾਤਫੇਰੀ ਕੱਢੀ ਗਈ।ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਮੁੱਖ ਸਿੰਘ ਵਲੋਂ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ ਇੰਨਸਾਨੀਅਤ ਦੇ ਭਲੇ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।ਇਸ ਸਮੇਂ ਗੁਰਪਾਲ ਸਿੰਘ ਮੀਤ ਪ੍ਰਧਾਨ,ਸੂਬੇਦਾਰ ਹਰਬੰਸ ਸਿੰਘ,ਰਾਮਜੀਤ ਸਿੰਘ ਸਾਬਕਾ ਪ੍ਰਧਾਨ,ਗੁਰਭੇਜ ਸਿੰਘ, ਮਦਲਜੀਤ ਸਿੰਘ,ਦਰਸ਼ਨ ਸਿੰਘ, ਜਤਿੰਦਰ ਸਿੰਘ,ਸੁਖਜਿੰਦਰ ਸਿੰਘ,ਸੁਰਿੰਦਰ ਸਿੰਘ, ਕੰਵਲਜੀਤ ਸਿੰਘ, ਮਾਸਟਰ ਸਰਬਜੀਤ ਸਿੰਘ, ਸਤਨਾਮ ਸਿੰਘ ਸਾਊਂਡ,ਤਾਰਾ ਸਿੰਘ, ਗੁਰਜੰਟ ਸਿੰਘ,ਮਨੀ,ਮੱਸਾ ਸਿੰਘ,ਕੁਲਵਿੰਦਰ ਸਿੰਘ, ਬੇਅੰਤ ਕੌਰ,ਸੁਖਵਿੰਦਰ ਕੌਰ ਸੁੱਖੀ,ਪ੍ਰਕਾਸ਼ ਕੌਰ, ਸਵਰਨਜੀਤ ਕੌਰ, ਅਮਰੀਕ ਕੌਰ,ਗੁਰਜੀਤ ਕੌਰ,ਹਰਜਿੰਦਰ ਕੌਰ, ਮਨਜੀਤ ਕੌਰ,ਸ਼ਰਨਜੀਤ ਕੌਰ,ਨਵਦੀਪ ਕੌਰ, ਤਨਕਿਰਤ ਕੌਰ,ਰਜਵੰਤ ਕੌਰ,ਸਰਬਜੀਤ ਕੌਰ,ਰਾਜੂ, ਮੁਸਕਾਨ ਕੌਰ,ਦਲਬੀਰ ਕੌਰ,ਸੁਖਵਿੰਦਰ ਕੌਰ,ਰਾਜ ਕੌਰ,ਆਸਮੀਨ ਕੌਰ, ਨੀਲਮ ਕੌਰ,ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here