ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ)-ਜੰਡਿਆਲਾ ਗੁਰੂ ਮਨਹੋਰ ਵਾਟਿਕਾ ਸੀਨੀਅਰ ਸੰਕੈਟਰੀ ਸਕੂਲ ‘ਚ ਵੈਰੋਵਾਲ ਰੋਡ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ । ਜਿਸ ਵਿਚ ਸਵੇਰੇ 11ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਭੋਗ ਪਾਏ ਗਏ । ਉਪਰੰਤ ਮਨਹੋਰ ਵਾਟਿਕਾ ਸੀਨੀਅਰ ਸੰਕੈਡਰੀ ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ । ਇਸ ਮੌਕੇ ਭਾਈ ਹਰੀ ਸਿੰਘ ਜੀ ਅਤੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਮਰਕੋਟ ਅਤੇ ਸੁਰ – ਅਭਿਆਸ ਕੇਂਦਰ ਜੰਡਿਆਲਾ ਗੁਰੂ ( ਅੰਮ੍ਰਿਤਸਰ) ਨੇ ਵੀ ਹਾਜਰੀ ਲਵਾਈ। ਵਿਸ਼ੇਸ਼ ਸਹਿਯੋਗੀ ਪ੍ਰਿੰਸੀਪਲ ਭਾਈ ਸਤਵੰਤ ਸਿੰਘ ਵੱਲੋਂ ਆਈਆਂ ਸੰਗਤਾਂ ਨੂੰ ਕੀਰਤਨ ਕਥਾ ਦੁਆਰਾ ਨਿਹਾਲ ਕੀਤਾ ਗਿਆ। ਭਾਈ ਹਰੀ ਸਿੰਘ ਜੀ ਸ਼ਿਮਲਾ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੀ ਪ੍ਰੇਰਨਾ ਕੀਤੀ ਗਈ । ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਸ਼ਰੇਸ਼ ਕੁਮਾਰ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰੀਤੀਕਾ ਕਪੂਰ ਵੱਲੋਂ ਆਏ ਹੋਏ ਰਾਗੀ ਜਥਿਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਡੀਨੀ ਨੀਸ਼ਾ ਜੈਨ, ਦਮਨਜੀਤ ਕੌਰ ਕੋਆਰਡੀਨੇਟਰ, ਬਾਬਾ ਹਰਭਾਲ ਸਿੰਘ,ਪ੍ਰਧਾਨ ਜਗਜੀਤ ਸਿੰਘ, ਡਾ: ਹਰਜਿੰਦਰ ਸਿੰਘ, ਸਰਬਜੀਤ ਸਿੰਘ ਡਿੱਪੀ, ਤਰਲੋਕ ਸਿੰਘ ਇੰਸਪੈਕਟਰ, ਦਵਿੰਦਰਬੀਰ ਸਿੰਘ ਮਾਹੀਆ, ਐੱਸ. ਡੀ.ਓ.ਸਤਪਾਲ ਸਿੰਘ ਆਦਿ ਹਾਜਰ ਸਨ । ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ । ਸਕੂਲੀ ਬੱਚਿਆਂ ਵੱਲੋਂ ਸੰਗਤਾਂ ਦੀ ਬੜੇ ਉਤਸ਼ਾਹ ਨਾਲ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
Boota Singh Basi
President & Chief Editor