ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਵੱਲੋਂ ਸ੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਕੀਤਾ ਗਿਆ ਜੋਰਦਾਰ ਸਵਾਗਤ

0
39
(  ਸ਼੍ਰੀ ਅਨੰਦਪੁਰ ਸਾਹਿਬ )
ਅੱਜ ਸ੍ਰੀ ਰਾਧਾਕ੍ਰਿਸ਼ਨ ਮੰਦਿਰ ਠਾਕੁਰ ਦੁਆਰਾ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਿਖੇ ਬਹੁਤ ਹੀ ਧਾਰਮਿਕ ਆਸਥਾ , ਮਰਿਆਦਾ ਅਤੇ ਪ੍ਰਭੂ ਭਗਤੀ ਦੇ ਨਾਲ ਇੱਥੇ ਦੋ ਹੋਰ ਨਵੇਂ ਬਣਾਏ ਗਏ ਮੰਦਿਰਾਂ ਦੇ ਵਿੱਚ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਅਤੇ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਜੀ ਦੀਆਂ ਮੂਰਤੀਆਂ ਅੱਜ ਸਥਾਪਿਤ ਕੀਤੀਆਂ ਗਈਆਂ। ਇਸ ਮੌਕੇ ਇੱਥੇ ਰਾਤ ਨੂੰ ਵੀ ਇੱਕ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ ਅਤੇ ਹੋਰ ਕਮੇਟੀ ਮੈਂਬਰਾਂ ਦੇ ਸਹਿਯੋਗ ਤੇ ਭਗਤ ਜਨਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੌਰਾਨ ਸ੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਇੱਥੇ ਪਹੁੰਚਣ ‘ਤੇ ਸਮੂਹ ਕਮੇਟੀ ਮੈਂਬਰਾਂ ਅਤੇ ਕਮੇਟੀ ਦੇ ਪ੍ਰਧਾਨ ਸ਼੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ੍ਰੀ ਗੋਪਾਲ ਸ਼ਰਮਾ ਜੀ ਵਲੋਂ ਫੁੱਲਾਂ ਦੇ ਹਾਰ ਪਾ ਕੇ ਬਹੁਤ ਜ਼ੋਰਦਾਰ ਢੰਗ ਨਾਲ ਵਿਸ਼ੇਸ਼ ਤੌਰ ‘ਤੇ ਉਨਾਂ ਦਾ ਸਵਾਗਤ ਕੀਤਾ ਗਿਆ। ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਸ਼੍ਰੀ ਹਰੀਸ਼ ਪੁਰੀ ਜੀ ਦਿੱਲੀ ਵਾਲਿਆਂ ਦਾ ਇੱਥੇ ਨਵੇਂ ਬਣਾਏ ਗਏ ਮੰਦਿਰਾਂ ਵਿੱਚ ਸਥਾਪਿਤ ਕੀਤੀਆਂ ਗਈਆਂ ਮੂਰਤੀਆਂ ਦੀ ਸਥਾਪਨਾ ਦੇ ਸਮੁੱਚੇ ਕਾਰਜ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਤੇ ਸਮੂਹ ਕਮੇਟੀ ਮੈਂਬਰ ਇਹਨਾਂ ਦਾ ਦਿਲੋਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦੇ ਹਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਲੱਕੀ ਕਪਿਲਾ ਜੀ , ਚੇਅਰਮੈਨ ਸ਼੍ਰੀ ਗੋਪਾਲ ਸ਼ਰਮਾ ਜੀ , ਪਵਨ ਕੁਮਾਰ ਚੀਟੂ , ਪਵਨ ਕੁਮਾਰ ਫੋਰਮੈਨ , ਗਗਨ ਗੱਗੂ , ਕਮਲਜੀਤ ਲੱਕੀ , ਮਾਸਟਰ ਸੰਜੀਵ ਧਰਮਾਣੀ , ਵਿਕਾਸ ਸੇਖੜੀ , ਰਕੇਸ਼ ਭੋਲਾ , ਰਘੂਕੁੱਲ ਭੂਸ਼ਣ ਲੰਬਰਦਾਰ ਬਾਸੋਵਾਲ ਕਲੋਨੀ , ਕਾਂਸ਼ੀ ਰਾਮ , ਬਾਬੂ ਗੋਪਾਲ ਕ੍ਰਿਸ਼ਨ , ਸੁਧਾਮਾ ਜੀ , ਪੰਡਿਤ ਰਾਜੇਸ਼ ਨਟਿਆਲ , ਰੋਹਿਤ ਕਪਿਲਾ , ਸ਼੍ਰੀ ਨੈਣਾ ਦੇਵੀ ਟ੍ਰਸਟ ਦੇ ਪ੍ਰਧਾਨ ਸੋਨੂੰ ਜੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here