ਜੰਡਿਆਲਾ ਗੁਰੂ 13 ਅਕਤੂਬਰ 2024 ( ਦਿਨੇਸ਼ ਬਜਾਜ )
ਸ੍ਰੀ ਰਾਮ ਨਵਮੀ ਉਤਸਵ ਕਮੇਟੀ ਵੱਲੋਂ ਵਿਜੈਦਸ਼ਮੀ ਦਾ ਪਵਿੱਤਰ ਤਿਉਹਾਰ ਦੁਸਹਿਰਾ ਗਰਾਊਂਡ ਵਿਖੇ ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਸੋਨੀ ਦੀ ਪ੍ਰਧਾਨਗੀ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ 4 ਵਜੇ ਸ੍ਰੀ ਰਘੂਨਾਥ ਡਾਲੀਆਣਾ ਮੰਦਿਰ ਤੋਂ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਤ ਵਿਸ਼ਾਲ ਸ਼ੋਭਾਯਾਤਰਾ ਨਿਕਾਲੀ ਗਈ । ਜੋ ਕਿ ਵੱਖ-ਵੱਖ ਇਲਾਕਿਆਂ ਵਿੱਚੋਂ ਦੀ ਹੁੰਦੀ ਹੋਈ ਦੁਸਹਿਰਾ ਗਰਾਊਂਡ ਵਿੱਚ ਪਹੁੰਚੀ । ਉਪਰੰਤ ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਸੋਨੀ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ | ਮੁਕੇਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ
ਬੁਰਾਈ ਤੇ ਚੰਗਿਆਈ ਦੇ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਭਗਵਾਨ ਸ਼੍ਰੀ ਰਾਮ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਸਖ਼ਤ ਜਰੂਰਤ ਹੈ । ਇਸ ਮੌਕੇ ਮਨਦੀਪ ਸ਼ਰਮਾ ਮੋਨੂੰ, ਰਾਹੁਲ ਪਸਾਹਣ, ਰੌਕੀ ਜੈਨ, ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਸੁਹਿੰਦਰ ਕੌਰ, ਆਪ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ ਨਰੇਸ਼ ਪਾਠਕ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਜੋਗਿੰਦਰ ਪਾਲ ਸੂਰੀ, ਚਰਨਜੀਤ ਵਿੱਗ, ਸੁਭਾਸ਼ ਸੂਰੀ, ਬਲਰਾਮ ਸੂਰੀ, ਬੌਬੀ. ਸੂਰੀ, ਮਦਨ ਮੋਹਨ ਮਹਿਤਾ, ਮੁਨੀਸ਼ ਜੈਨ, ਪ੍ਰਿੰਸ ਅਨੇਜਾ, ਅੰਸ਼ੁਲ ਜੈਨ, ਵਿਸ਼ਾਲ ਠੇਕੇਦਾਰ, ਦਿਨੇਸ਼ ਜੋਸ਼ੀ, ਨਿਸ਼ਾਂਤ ਅਰੋੜਾ, ਵਿਨੋਦ ਸੂਰੀ, ਸੰਜੀਵ ਧਵਨ, ਹਨੀ ਅਨੇਜਾ, ਲਵਿਸ਼ ਕਪੂਰ, ਸੋਨੂੰ ਕੁਮਾਰ ਆਦਿ ਹਾਜ਼ਰ ਸਨ।