ਸ੍ਰੀ ਰਾਮ ਲੀਲਾ ਦੇ ਪਾਤਰਾਂ ਨੂੰ ਦਿਖਾਉਣ ਦਾ ਮੰਤਵ ਸ੍ਰੀ ਰਾਮ ਦੇ ਜੀਵਨ ਤੋਂ ਸਿੱਖਿਆ ਲੈਣਾ – ਸੁਰਜੀਤ ਸਿੰਘ ਕੰਗ

0
249
ਰਈਆ,ਕਾਰਤਿਕ ਰਿਖੀ -ਕਸਬਾ ਰਈਆ ਵਿਖੇ ਸ੍ਰੀ ਰਾਮ ਲੀਲਾ ਨਾਈਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਯੂਥ ਜੁਆਇੰਟ ਸਕੱਤਰ ਅਤੇ ਕਸਬਾ ਰਈਆ ਸਹਿਰੀ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਕੀਤਾ ਗਿਆ। ਸ੍ਰੀ ਰਾਮਲੀਲ੍ਹਾ ਕਮੇਟੀ ਰਈਆ ਦੇ ਪ੍ਰਧਾਨ ਬਰਿੰਦਰ ਕੁਮਾਰ , ਡਾਇਰੈਕਟਰ ਸੁਭਾਸ਼ ਚੰਦਰ, ਪੁਨੀਤ ਕੁਮਾਰ, ਡਾ.ਰਜਿੰਦਰ ਰਿਖੀ ਅਤੇ ਸਮੂਹ ਕਮੇਟੀ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।  ਇਸ ਮੌਕੇ ਸੁਰਜੀਤ ਸਿੰਘ ਕੰਗ ਨੇ ਸ੍ਰੀ ਰਾਮ ਲੀਲਾ ਵੇਖਣ ਪਹੁੰਚੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਹਰ ਸਾਲ ਕਸਬਾ ਰਈਆ ਦੀਆਂ ਸੰਗਤਾਂ ਵੱਲੋ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।
ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਪਤਾ ਚਲਦਾ ਹੈ ਕਿ ਹਮੇਸਾ ਹੀ ਬਦੀ ਉੱਤੇ ਨੇਕੀ ਦੀ ਜਿੱਤ ਹੁੰਦੀ ਹੈ ਅਤੇ ਸਾਨੂੰ ਵੀ ਹਮੇਸ਼ਾ ਚੰਗੇ ਰਸਤੇ ਉੱਪਰ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਨਾਲ ਬਲਾਕ ਪ੍ਰਧਾਨ ਸੁਖਦੇਵ ਸਿੰਘ ਪੱਡਾ, ਸਰਵਣ ਸਿੰਘ ਸਰਾਏ, ਸੰਜੀਵ ਭੰਡਾਰੀ ਪ੍ਰਧਾਨ ਮੰਦਿਰ ਸ੍ਰੀ ਰਾਮਵਾੜਾ ਪ੍ਰਬੰਧਕ ਕਮੇਟੀ , ਸੁਰਿੰਦਰ ਆੜਤੀਆ ਵਾਇਸ ਪ੍ਰਧਾਨ ਸਹਿਰੀ, ਪੰਡਿਤ ਵਿਕਰਮ ਕੁਮਾਰ ਸਰਮਾਂ ਵਾਇਸ ਪ੍ਰਧਾਨ ਸਹਿਰੀ, ਸਰਕਲ ਪ੍ਰਧਾਨ ਸਰਬਜੀਤ ਸਿੰਘ, ਸਰਬਜੀਤ ਸਿੰਘ ਰਈਆ ਖੁਰਦ, ਰਾਮ ਲੁਭਾਇਆ ਮੀਆਂਵਿੰਡ, ਜਗਤਾਰ ਸਿੰਘ ਬਿੱਲਾ, ਸਾਹਿਲ , ਰੌਸ਼ਨ, ਵੰਸ਼ ਛਾਬਨਾ (ਸਮੂਹ ਯੂਥ ਆਗੂ), ਬੀਬੀ ਗੁਰਮੀਤ ਕੌਰ, ਬੀਬੀ ਜਸਵਿੰਦਰ ਕੌਰ ਡਿੰਪਲ, ਬੀਬੀ ਕੁਲਦੀਪ ਕੌਰ, ਬੀਬੀ ਰਾਣੋ, ਸਮਸੇ਼ਰ ਸਿੰਘ ਸੇਰਾ, ਸਾਹਿਬ ਸਿੰਘ, ਬੰਟੀ ਪਾਸਟਰ, ਨਰੇਸ਼ ਕੁਮਾਰ, ਗੁਰਬੀਰ ਸਿੰਘ ਹੁੰਦਲ , ਸੁਖਮਨਪ੍ਰੀਤ ਸਿੰਘ ਕੰਗ, ਗੁਰਜਾਪ ਸਿੰਘ ਕੰਗ, ਸੋਨੀਆ ਪ੍ਰਧਾਨ ਡੁੱਬਗਡ਼੍ਹ  , ਚੰਨ, ਜਨਕ ਰਾਜ, ਸੰਦੀਪ ਸਰਮਾਂ , ਪੰਡਿਤ ਰਵੀ , ਅਜੀਤ ਸਿੰਘ ਮਾਹਲਾ , ਮਮਤਾ, ਜੋਗਿੰਦਰਪਾਲ ਛਾਬੜਾ,  ਅਨਿਲ ਸ਼ਰਮਾ, ਆਸ਼ੂ ਰਈਆ, ਬਿਕਰਮਜੀਤ ਕੌਰ, ਅਲਕਾ ਸ਼ਰਮਾ, ਸਿਮਰਨਜੀਤ ਕੌਰ,  ਜਸਬੀਰ ਕੌਰ , ਇੰਦਰਜੀਤ ਕੌਰ, ਇੰਦਰਜੀਤ ਕੌਰ ਰਾਣੂ, ਸ਼ੈਰੀ ਫਰੂਟ  ਵਾਲੇ, ਉੱਤਮ ਚੰਦ ਸ਼ਰਮਾ  ਆਦਿ ਆਗੂ ਹਾਜਰ ਸਨ ।

LEAVE A REPLY

Please enter your comment!
Please enter your name here